03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨੰਗਲ 'ਚ ਸਜਾਇਆ ਵਿਸ਼ਾਲ ਨਗਰ ਕੀਰਤਨ <br/>

Ad Position 21
No active advertisement
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੰਗਲ ਵਿਖੇ ਸਜਾਏ ਨਗਰ ਕੀਰਤਨ ਦੀ ਤਸਵੀਰ ਤੇ ਮੂਹਰੇ ਗਤਕਾ ਪਾਰਟੀ ਵਲੋਂ ਦਿਖਾਏ ਜਾ ਰਹੇ ਗਤਕੇ ਦੇ ਜੌਹਰ | <br/> 04-11-2025
ਨੰਗਲ, 3 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਗੁਰਦੁਆਰਾ ਸ੍ਰੀ ਘਾਟ ਸਾਹਿਬ ਪ੍ਰਬੰਧਕ ਕਮੇਟੀ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮੁਹੱਲਾ ਪੁਰਾਣਾ ਗੁੁਰਦੁਆਰਾ ਤੋਂ ਬਾਅਦ ਦੁਪਹਿਰ ਸਜਾਇਆ ਗਿਆ | ਇਸ ਮੌਕੇ ਗਤਕਾ ਪਾਰਟੀ ਵਲੋਂ ਗਤਕੇ ਦੇ ਜੌਹਰ ਵਿਖਾਏ ਜਾ ਰਹੇ ਸਨ, ਜਿਸ ਨੂੰ ਸੰਗਤਾਂ ਵਲੋਂ ਬੜੀ ਰੀਝ ਨਾਲ ਵੇਖਿਆ ਗਿਆ ਜਦ ਕਿ ਬੈਂਡ ਪਾਰਟੀਆਂ ਵਲੋਂ ਗੁਰਬਾਣੀ ਦੀਆਂ ਮਨਮੋਹਕ ਧੁੰਨਾ ਵਾਲਾਂ ਬੈਂਡ ਵਜਾਇਆ ਜਾ ਰਿਹਾ ਸੀ ਅਤੇ ਸੰਗਤਾਂ ਵਲੋਂ ਫੁੁੱਲਾਂ ਨਾਲ ਸਜਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁੰਦਰ ਪਾਲਕੀ ਦੇ ਨਾਲ ਨਾਲ ਪੈਦਲ ਚੱਲ ਕੇ ਗੁਰਬਾਣੀ ਦਾ ਜਾਪ ਕੀਤਾ ਜਾ ਰਿਹਾ ਸੀ | ਨਗਰ ਕੀਰਤਨ ਵਾਪਸ ਗੁਰਦੁਆਰਾ ਸ੍ਰੀ ਘਾਟ ਸਾਹਿਬ ਵਿਖੇ ਜਾ ਕੇ ਸਮਾਪਤ ਹੋਇਆ | ਇਸ ਮੌਕੇ ਗੁਰਦੁਆਰਾ ਕਮੇਟੀ ਘਾਟ ਸਾਹਿਬ ਦੇ ਪ੍ਰਧਾਨ ਗੁਰਦੀਪ ਸਿੰਘ ਬਾਵਾ, ਠੇਕੇਦਾਰ ਰਜਿੰਦਰ ਸਿੰਘ ਪ੍ਰਧਾਨ ਸਮੂਹ ਗੁਰਦੁਆਰਾ ਤਾਲਮੇਲ ਕਮੇਟੀ, ਬਲਵੀਰ ਸਿੰਘ ਸੈਣੀ ਸ਼ਾਇਰ, ਜੋਗਿੰਦਰ ਸਿੰਘ, ਅਵਤਾਰ ਸਿੰਘ ਤਾਰੀ, ਤੇਜਾ ਸਿੰਘ ਨਿੱਕੂ ਨੰਗਲ, ਜਰਨੈਲ ਸਿੰਘ ਸੰਧੂ ਮਾਨਸਾ ਵਾਲੇ ਸਰਦਾਰ ਜੀ, ਗੁਰਨਾਮ ਸਿੰਘ, ਹਰਪਾਲ ਸਿੰਘ ਭਸੀਨ, ਬੀਬੀ ਤਾਰਾ ਸੈਣੀ, ਸੁਰਿੰਦਰ ਸਿੰਘ, ਬੀਰਇੰਦਰ ਸਿੰਘ ਸੂੁਰੀ, ਪਰਮਿੰਦਰ ਸਿੰਘ ਕੋਹਲੀ, ਬਾਬਾ ਬਚਿੱਤਰ ਸਿੰਘ, ਭਾਈ ਵਿਕਰਮ ਸਿੰਘ, ਇੰਦਰਪਾਲ ਸਿੰਘ ਮਦਾਨ, ਬਲਜੀਤ ਸਿੰਘ, ਰਵਿੰਦਰ ਸਿੰਘ ਗੋਲਡੀ, ਜਸਵਿੰਦਰ ਸਿੰਘ ਸੈਣੀ, ਜਸਪ੍ਰੀਤ ਸਿੰਘ ਭਾਟੀਆ, ਤੇਜਿੰਦਰਪਾਲ ਸਿੰਘ, ਪ੍ਰੀਤਮ ਸਿੰਘ ਬਾਜੀ, ਨਾਨਕ ਚੰਦ ਟੀਟੂੂ, ਪਿ੍ਤਪਾਲ ਸਿੰਘ, ਕੌਂਸਲਰ ਐਡਵੋਕੇਟ ਪਰਮਜੀਤ ਸਿੰਘ ਪੰਮਾਂ, ਕਪੂਰ ਸਿੰਘ, ਲਲਿਤ ਚੌਧਰੀ, ਮਨਵੀਰ ਸਿੰਘ ਬਰਾਰੀ, ਅਜੀਤ ਸਿੰਘ, ਸੁੁਖਵੰਤ ਸਿੰਘ, ਗੁਰਬਚਨ ਸਿੰਘ ਬਚਨ, ਹਰਦੇਵ ਸਿੰਘ, ਮੋਹਨ ਸਿੰਘ ਮੋਹਣੀ, ਉੁਕਾਂਰ ਸਿੰਘ, ਜਤਿੰਦਰਪਾਲ ਸਿੰਘ ਆਦਿ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕੁਦਰਤੀ ਖੇਤੀ ਬਾਰੇ ਇਕ ਰੋਜ਼ਾ ਸਿਖਲਾਈ ਕੈਂਪ ਅਗਲੀ ਖ਼ਬਰ ਚੇਅਰਮੈਨ ਮੁਕਾਰੀ ਵਲੋਂ ਏਸ਼ੀਆ ਮੈਡਲਿਸਟ ਜੈਸਮਿਨ ਜਾਪੀ ਖੱਟੜਾ ਦਾ ਸਨਮਾਨ <br/>
Ad Position 24
No active advertisement