02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਉੱਪ ਮੰਡਲ ਪੀ. ਐਸ. ਪੀ. ਸੀ. ਐਲ., ਸ੍ਰੀ ਚਮਕੌਰ ਸਾਹਿਬ ਦੀ ਫੈਡਰੇਸ਼ਨ ਏਟਕ ਜਥੇਬੰਦੀ ਦੀ ਹੋਈ ਚੋਣ <br/>

Ad Position 21
No active advertisement
ਅਜੀਤ ਡੈਸਕ 04-11-2025
ਸ੍ਰੀ ਚਮਕੌਰ ਸਾਹਿਬ, 3 ਨਵੰਬਰ (ਜਗਮੋਹਣ ਸਿੰਘ ਨਾਰੰਗ)-ਪੀ. ਐਸ. ਈ. ਬੀ ਇੰਪਲਾਈਜ ਫੈਡਰੇਸ਼ਨ ਏਟਕ ਸਬ ਡਵੀਜਨ ਸ੍ਰੀ ਚਮਕੌਰ ਸਾਹਿਬ ਦੀ ਚੋਣ ਸੰਬੰਧੀ ਮੀਟਿੰਗ ਹਰਜਿੰਦਰ ਸਿੰਘ ਅਕਬਰਪੁਰ ਸਰਕਲ ਪ੍ਰਧਾਨ, ਰਾਜਿੰਦਰ ਸਿੰਘ ਡਵੀਜਨ ਪ੍ਰਧਾਨ, ਕਮਲਜੀਤ ਸਿੰਘ ਡਵੀਜਨ ਸਕੱਤਰ ਤੇ ਹਰਮਿੰਦਰ ਸਿੰਘ ਜੇ. ਈ. ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਸਾਥੀਆਂ ਵਲੋਂ ਪੁਰਾਣੇ ਕੰਮਾਂ ਦਾ ਲੇਖਾ-ਜੋਖਾ ਕੀਤਾ ਤੇ ਕੀਤੇ ਗਏ ਸੰਘਰਸ਼/ ਆਉਣ ਵਾਲੇ ਸੰਘਰਸ਼ਾਂ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ | ਮੀਟਿੰਗ ਦੌਰਾਨ ਉਤਕ ਆਗੂਆਂ ਦੀਆਂ ਦੇਖ-ਰੇਖ ਹੇਠ ਸਬ ਡਵੀਜਨ ਸ੍ਰੀ ਚਮਕੌਰ ਸਾਹਿਬ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ, ਜਿਸ 'ਚ ਜਸਵਿੰਦਰ ਸਿੰਘ ਆਰ. ਏ. ਨੂੰ ਸਬ-ਡਵੀਜਨ ਪ੍ਰਧਾਨ, ਅਵਤਾਰ ਸਿੰਘ (ਖਾਲਸਾ) ਕਲਰਕ ਨੂੰ ਸਕੱਤਰ, ਬਲਵਿੰਦਰ ਸਿੰਘ ਕਲਰਕ ਨੂੰ ਸੀਨੀਅਰ ਮੀਤ ਪ੍ਰਧਾਨ, ਨਿਰਮਲ ਸਿੰਘ ਲਾਈਨਮੈਨ ਨੂੰ ਮੀਤ ਪ੍ਰਧਾਨ, ਮਹੇਸ਼ਵਰ ਉਪਾਧਿਆਏ ਸ. ਲ. ਮ. ਨੂੰ ਮੀਤ ਪ੍ਰਧਾਨ, ਗੁਰਮੁੱਖ ਸਿੰਘ ਲਾਈਨਮੈਨ ਨੂੰ ਮੀਤ ਸਕੱਤਰ, ਚੰਦਰ ਸ਼ੇਖਰ ਸਿੰਘ ਸ. ਲ. ਮ. ਨੂੰ ਖਜਾਨਚੀ, ਜਗਤਾਰ ਸਿੰਘ ਸ. ਲ. ਮ. ਨੂੰ ਸਲਾਹਕਾਰ, ਬਲਵਿੰਦਰ ਕੌਰ ਐਲ. ਡੀ. ਸੀ. ਨੂੰ ਆਡੀਟਰ ਤੇ ਬਹਾਦਰ ਸਿੰਘ ਲਾਈਨਮੈਨ ਨੂੰ ਸਰਪ੍ਰਸਤ ਚੁਣਿਆ ਗਿਆ | ਨਵੀਂ ਚੁਣੀ ਗਈ ਟੀਮ ਵਲੋਂ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਜਥੇਬੰਦੀ ਵਿਚ ਆਪਣੀ ਬਣਦੀ ਸੇਵਾ ਪੂਰੀ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਰਾਜਿੰਦਰ ਸਿੰਘ ਰਾਜੂ (ਰਿਟਾ:), ਪਰਮਜੀਤ ਸਿੰਘ ਜੇ. ਈ., ਰੋਹਿਤ ਕੁਮਾਰ ਕਲਰਕ, ਸ਼ਿੰਗਾਰਾ ਸਿੰਘ ਲਾਈਨਮੈਨ, ਸੰਘਰਸੀ ਯੋਧਾ ਇੰਦਰਪਾਲ ਸਿੰਘ ਪਾਲੀ ਆਦਿ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬੈਂਸ ਵਲੋਂ ਧਾਰਮਿਕ ਸਮਾਗਮਾਂ ਦੀ ਆਰੰਭਤਾ ਅਗਲੀ ਖ਼ਬਰ ਇਲਾਕਾ ਸੰਘਰਸ਼ ਕਮੇਟੀ ਵਲੋਂ ਸੜਕਾਂ ਨਵਿਆਉਣ ਲਈ ਧਰਨਾ <br/>
Ad Position 24
No active advertisement