02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਸ੍ਰੀ ਖੁਰਾਲਗੜ੍ਹ ਸਾਹਿਬ ਨੂੰ ਤਹਿਸੀਲ ਦਾ ਦਰਜਾ ਦਿੱਤੇ ਜਾਣ ਦੀ ਮੰਗ ਨੇ ਫੜਿਆ ਜ਼ੋਰ

Ad Position 21
No active advertisement
ਅਜੀਤ ਡੈਸਕ 04-11-2025
ਕਾਹਨਪੁਰ ਖੂਹੀ, 3 ਨਵੰਬਰ (ਗੁਰਬੀਰ ਸਿੰਘ ਵਾਲੀਆ)-ਸ੍ਰੀ ਅਨੰਦਪੁਰ ਸਾਹਿਬ ਵਿਖੇ 350 ਸਾਲਾਂ ਸ਼ਹੀਦੀ ਸਮਾਗਮਾਂ ਦੌਰਾਨ ਪੰਜਾਬ ਸਰਕਾਰ ਵਲੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਜਿਥੇ ਜ਼ਿਲੇ੍ਹ ਦਾ ਦਰਜਾ ਦੇ ਕੇ ਪੰਜਾਬ ਨੂੰ 24ਵਾਂ ਜ਼ਿਲ੍ਹਾ ਮਿਲਣ ਦੀਆਂ ਕਿਆਸ ਅਰਾਈਆਂ ਨੇ ਜ਼ੋਰ ਫੜਿਆ ਹੋਇਆ ਹੈ, ਉਥੇ ਹੀ ਇਸ ਨਵੇਂ ਬਣਨ ਵਾਲੇ ਜ਼ਿਲੇ੍ਹ 'ਚ ਜੋੜੇ ਜਾਣ ਵਾਲੇ ਇਲਾਕਿਆਂ ਬਾਰੇ ਵੀ ਚਰਚਾਵਾਂ ਦਾ ਬਜਾਰ ਗਰਮ ਹੈ | ਭਾਵੇਂ ਕਿ ਇਸ ਸੰਬੰਧੀ ਸਰਕਾਰ ਵਲੋਂ ਅਜੇ ਕੋਈ ਐਲਾਨ ਨਹੀਂ ਕੀਤਾ, ਪਰ ਇੱਥੋਂ ਨੇੜਲੇ ਤੇ ਮੌਜੂਦਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਬੀਤ ਇਲਾਕੇ ਦੇ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਗੁਰੂ ਰਵਿਦਾਸ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਨਗਰੀ ਸ੍ਰੀ ਖੁਰਾਲਗੜ੍ਹ ਸਾਹਿਬ ਨੂੰ ਤਹਿਸੀਲ ਦਾ ਦਰਜਾ ਦਿੱਤਾ ਜਾਵੇ | ਇਸ ਸੰਬੰਧੀ ਬੀਤ ਭਲਾਈ ਕਮੇਟੀ ਦੇ ਜਨਰਲ ਸਕੱਤਰ ਨਰਿੰਦਰ ਸਿੰਘ ਦਿਆਲ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਸਮੁੱਚੇ ਬੀਤ ਇਲਾਕੇ ਨੂੰ ਵਿਕਾਸ ਪੱਖੋਂ ਹੁਣ ਤੱਕ ਅਣਗੌਲਿਆ ਹੀ ਗਿਆ ਹੈ | ਉਨ੍ਹਾਂ ਕਿਹਾ ਕਿ ਬੀਤ ਇਲਾਕੇ ਦੇ 37 ਪਿੰਡਾਂ ਦੇ ਜ਼ਿਆਦਾਤਰ ਲੋਕਾਂ ਨੇ ਸ੍ਰੀ ਅਨੰਦਪੁਰ ਸਾਹਿਬ ਜ਼ਿਲੇ੍ਹ ਨਾਲ ਜੁੜਨ ਲਈ ਸਹਿਮਤੀ ਦਿੱਤੀ ਹੈ | ਉਨ੍ਹਾਂ ਕਿਹਾ ਕਿ ਬੀਤ ਦੇ ਲੋਕਾਂ ਨੂੰ ਆਪਣੇ ਪ੍ਰਸ਼ਾਸਨਿਕ ਦੇ ਅਦਾਲਤੀ ਮਸਲੇ ਹੱਲ ਕਰਵਾਉਣ ਲਈ ਦੂਰੀ ਬਹੁਤ ਘੱਟ ਜਾਵੇਗੀ | ਉਨ੍ਹਾਂ ਦੱਸਿਆ ਕਿ ਬੀਤ ਦੇ ਲੋਕਾਂ ਦੇ ਕੰਢੀ ਤੇ ਦੂਣੀ ਦੇ ਲੋਕਾਂ ਨਾਲ ਵੈਸੇ ਵੀ ਸਮਾਜਿਕ ਤੇ ਭਾਈਚਾਰਕ ਸਾਂਝ ਹੈ ਤੇ ਇਨ੍ਹਾਂ ਦੀ ਆਪਸੀ ਬੋਲੀ, ਵਿਚਾਰ, ਰੀਤੀ ਰਿਵਾਜ ਵੀ ਮਿਲਦੇ ਜੁਲਦੇ ਹਨ | ਉਨ੍ਹਾਂ ਐਲਾਨ ਕੀਤਾ ਕਿ ਇਸ ਸੰਬੰਧੀ ਜਲਦ ਹੀ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਸਿੰਘ ਰੋੜ੍ਹੀ ਨੂੰ ਮਿਲਿਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਮਾਰਕੀਟ ਕਮੇਟੀ ਕਮਿੱਕਰ ਸਿੰਘ ਡਾਢੀ ਵਲੋਂ ਜ਼ਿਲ੍ਹਾ ਪੱਧਰੀ ਖੇਡਾਂ ਦੇ ਦੂਜੇ ਦਿਨ ਦੀ ਸ਼ੁਰੂਆਤ <br/> ਅਗਲੀ ਖ਼ਬਰ ਲਾਲਪੁਰਾ ਦੀ ਅਗਵਾਈ 'ਚ ਨੂਰਪੁਰ ਬੇਦੀ ਮੰਡਲ 'ਚ ਭਾਜਪਾ ਵਲੋਂ 'ਆਤਮਨਿਰਭਰ ਭਾਰਤ' ਬੂਥ ਸੰਮੇਲਨ <br/>
Ad Position 24
No active advertisement