ਨੂਰਪੁਰ ਬੇਦੀ, 3 ਨਵੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਨੂਰਪੁਰ ਬੇਦੀ ਮੰਡਲ 'ਚ ਭਾਰਤੀ ਜਨਤਾ ਪਾਰਟੀ ਵਲੋਂ 'ਆਤਮਨਿਰਭਰ ਭਾਰਤ' ਬੂਥ ਸੰਮੇਲਨ ਕੀਤਾ, ਜਿਸ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਕੀਤੀ | ਇਸ ਮੌਕੇ ਮੰਡਲ ਪ੍ਰਧਾਨ ਨਵੀਨ ਕੁਮਾਰ ਨੇ ਬੂਥ ਵਰਕਰਾਂ ਸਮੇਤ ਲਾਲਪੁਰਾ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ | ਪ੍ਰੋਗਰਾਮ 'ਚ ਮੰਡਲ ਦੇ ਸਾਰੇ ਬੂਥ ਇੰਚਾਰਜ ਵੱਡੇ ਉਤਸ਼ਾਹ ਨਾਲ ਸ਼ਾਮਿਲ ਹੋਏ | ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਜ਼ਿਲ੍ਹਾ ਪ੍ਰਧਾਨ ਲਾਲਪੁਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਇੱਕ ਨਵੇਂ ਆਤਮਨਿਰਭਰ ਭਾਰਤ ਵੱਲ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਪਿੰਡ, ਕਿਸਾਨ, ਨੌਜਵਾਨ, ਮਹਿਲਾ ਤੇ ਵਪਾਰੀ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਕੰਮ ਕੀਤਾ ਹੈ, ਜਿਸ ਨਾਲ ਅੱਜ ਭਾਰਤ ਵਿਸ਼ਵ ਮੰਚ 'ਤੇ ਆਤਮਵਿਸ਼ਵਾਸ ਨਾਲ ਖੜ੍ਹਾ ਹੈ | ਉਨਾਂ ਕਿਹਾ ਕਿ ਨੂਰਪੁਰ ਬੇਦੀ ਮੰਡਲ ਦਾ ਹਰ ਬੂਥ ਆਤਮਨਿਰਭਰ ਭਾਰਤ ਦੇ ਅਭਿਆਨ 'ਚ ਸਰਗਰਮ ਭੂਮਿਕਾ ਨਿਭਾਅ ਰਿਹਾ ਹੈ | ਪ੍ਰੋਗਰਾਮ 'ਚ ਮੌਜੂਦ ਸਾਰੇ ਕਾਰਕੁਨਾਂ ਨੇ ਇਕਸੁਰ 'ਚ ਸੰਕਲਪ ਲਿਆ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਆਤਮਨਿਰਭਰ ਭਾਰਤ' ਦੇ ਵਿਜ਼ਨ ਨੂੰ ਘਰ-ਘਰ ਤੱਕ ਪਹੁੰਚਾਉਣਗੇ ਤੇ ਆਉਣ ਵਾਲੇ ਚੋਣਾਂ 'ਚ ਭਾਜਪਾ ਨੂੰ ਬੂਥ ਪੱਧਰ ਤੋਂ ਮਜ਼ਬੂਤੀ ਦੇਣਗੇ | ਇਸ ਮੌਕੇ ਦਰਸ਼ਨ ਸਿੰਘ, ਹਰੀਸ਼ ਚੌਧਰੀ, ਰਾਜ ਕੁਮਾਰ, ਜਰਨੈਲ ਸਿੰਘ, ਸੁਰਿੰਦਰ ਸਿੰਘ, ਗੋਲਡੀ, ਵਨੀਤ, ਰਕੇਸ਼ ਕੁਮਾਰ, ਪਰਮਜੀਤ, ਮਨਜੀਤ ਸਿੰਘ, ਗਿਆਨ ਚੰਦ, ਲੇਖ ਰਾਮ, ਜਸਪਾਲ, ਕੈਲਾਸ਼, ਪਵਨ, ਸ਼ਸ਼ੀ ਬਾਵਾ, ਜੋਨੀ ਰਾਣਾ, ਡਾ. ਰਾਮ, ਦੌਲਤ ਰਾਮ, ਕਰਨੈਲ ਸਿੰਘ, ਦੀਪ ਸਿੰਘ, ਰਜਿੰਦਰ ਸਿੰਘ, ਮਨੋਜ ਕੁਮਾਰ, ਅਵਤਾਰ ਸਿੰਘ, ਮੋਹਿੰਦਰ ਸਿੰਘ, ਮਾਨ ਸਿੰਘ, ਵਿਜੇ ਕੁਮਾਰ, ਜਸਵਿੰਦਰ ਸਿੰਘ, ਰਣਜੀਤ ਸਿੰਘ ਸੋਢੀ, ਪ੍ਰਦੀਪ ਸਿੰਘ, ਕੁਲਜਿੰਦਰ ਸਿੰਘ, ਧਰਮਾ ਸਿੰਘ, ਕਮਲ ਫੌਜੀ, ਮੋਹਨ ਸਿੰਘ ਆਦਿ ਹਾਜ਼ਰ ਸਨ |