02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਡਰੀਮਲੈਂਡ ਪਬਲਿਕ ਸਕੂਲ ਬਸੀ ਗੁੱਜਰਾਂ ਨੂੰ ਮਿਲੀ +2 ਤੱਕ ਦੀ ਮਾਨਤਾ <br/>

Ad Position 21
No active advertisement
ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸਵਰਨ ਸਿੰਘ ਭੰਗੂ, ਡਰੀਮਲੈਂਡ ਪਬਲਿਕ ਸਕੂਲ ਬਸੀ ਗੁੱਜਰਾਂ ਨੂੰ +2 ਤੱਕ ਮਿਲੀ ਮਾਨਤਾ ਦਾ ਪੱਤਰ, ਸੰਸਥਾ-ਮੁਖੀਆਂ ਨੂੰ ਸੌਂਪਦੇ ਹੋਏ | ਤਸਵੀਰ : ਜਗਮੋਹਣ ਸਿੰਘ ਨਾਰੰਗ <br/> 04-11-2025
ਸ੍ਰੀ ਚਮਕੌਰ ਸਾਹਿਬ, 3 ਨਵੰਬਰ (ਜਗਮੋਹਣ ਸਿੰਘ ਨਾਰੰਗ)-ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ (ਰਜਿ:) ਸ੍ਰੀ ਚਮਕੌਰ ਸਾਹਿਬ ਅਧੀਨ, ਨਜ਼ਦੀਕੀ ਪਿੰਡ ਬਸੀ ਗੁੱਜਰਾਂ ਵਿਖੇ ਚੱਲ ਰਹੇ 'ਡਰੀਮਲੈਂਡ ਪਬਲਿਕ ਸਕੂਲ' ਨੂੰ , ਕੇਂਦਰੀ ਸਿੱਖਿਆ ਬੋਰਡ (ਸੀ. ਬੀ. ਐੱਸ. ਈ.) ਵਲੋਂ, +2 ਤੱਕ ਦੀਆਂ ਕਲਾਸਾਂ ਨੂੰ ਪੜ੍ਹਾਉਣ ਦੀ (ਅਫੀਲੀਏਸ਼ਨ ਨੰ: 1631514, ਮਿਤੀ 31 ਅਕਤੂਬਰ 2025 ਤਹਿਤ) ਮਾਨਤਾ ਮਿਲ ਗਈ ਹੈ | ਇਸ ਦਾ ਪ੍ਰਗਟਾਵਾ ਕਰਦਿਆਂ, ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸਵਰਨ ਸਿੰਘ ਭੰਗੂ ਹੋਰਾਂ ਨੇ ਨਿਰਦੇਸ਼ਕ ਤੇ ਪਿ੍ੰਸੀਪਲ ਸਾਹਿਬਾਂ ਨੂੰ ਮਾਨਤਾ-ਪੱਤਰ ਭੇਟ ਕਰਦੇ ਸਮੇਂ ਕੀਤਾ | ਉਨ੍ਹਾਂ ਦੱਸਿਆ ਕਿ ਪ੍ਰਬੰਧਕੀ ਕਮੇਟੀ ਨੇ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ, ਸਮੁੱਚੇ ਵਿਭਾਗੀ ਜਾਬਤੇ ਪੂਰੇ ਕਰਨ ਉਪਰੰਤ, 2018 ਵਿਚ ਇਸ ਸਕੂਲ ਦੀ ਇਮਾਰਤ ਦਾ ਨਿਰਮਾਣ ਅਰੰਭਿਆ ਸੀ | ਦੱਸਿਆ ਗਿਆ ਕਿ ਸੰਸਥਾ ਦਾ ਖਾਸਾ, ਸਵਾਰਥ-ਰਹਿਤ ਹੋਣ ਕਾਰਨ, ਦੇਸ/ਵਿਦੇਸ਼ ਦੇ ਸਮਰੱਥ-ਮਿਹਰਬਾਨਾ ਦੀ ਬਦੌਲਤ, ਲਗਪਗ 4 ਕਰੋੜ ਰੁਪਏ ਦੀ ਲਾਗਤ ਨਾਲ ਉੱਸਰੀ, ਇਸ ਨਵੇਂ ਸਕੂਲ ਦੀ ਇਮਾਰਤ ਦਾ ਉਦਘਾਟਨ, ਬੀਤੀ ਫਰਵਰੀ 'ਚ ਕੀਤਾ ਗਿਆ ਸੀ | ਵਰਨਣਯੋਗ ਹੈ ਕਿ ਕੇਂਦਰੀ ਸਿੱਖਿਆ ਬੋਰਡ ਤੋਂ, ਇਸ ਸਕੂਲ ਨੂੰ 25 ਜੂਨ 2024 ਨੂੰ ਦਸਵੀਂ ਤੱਕ ਦੀ ਮਾਨਤਾ ਮਿਲ ਗਈ ਸੀ | ਸੰਸਥਾ ਦੀ ਨਿਰਦੇਸ਼ਕ ਅਮਨਦੀਪ ਕੌਰ ਨੇ ਦੱਸਿਆ, ਕਿ ਇਸ ਮਾਨਤਾ ਤੋਂ ਪਹਿਲਾਂ, ਸਾਨੂੰ ਢੁਕਵੀਂ ਇਮਾਰਤ ਤੋਂ ਇਲਾਵਾ ਕੈਮਿਸਟਰੀ, ਫਜਿਕਸ, ਬਾਇਲੋਜੀ, ਕੰਪਿਊਟਰ ਲੈਬਾਰਟਰੀਆਂ ਤੇ ਹੋਰ ਸਾਜੋ-ਸਾਮਾਨ ਦੇ ਲੋੜੀਂਦੇ ਜ਼ਾਬਤੇ ਕਰਨੇ ਪਏ ਸਨ | ਉਨ੍ਹਾਂ ਦੱਸਿਆ ਕਿ ਹੁਣ ਉਹ ਵਿੱਦਿਅਕ-ਸ਼ੈਸ਼ਨ 2026-27 ਲਈ, 1 ਅਪ੍ਰੈਲ 2026 ਤੋਂ +1 ਸ਼੍ਰੇਣੀ 'ਚ ਦਾਖਲਾ ਕਰ ਸਕਣਗੇ | ਸੰਸਥਾ ਦੀ ਪਿ੍ੰਸੀਪਲ ਕਰਨਜੋਤ ਕੌਰ ਨੇ ਕਿਹਾ, ਕਿ ਇਸ ਸੰਸਥਾ ਨੂੰ +2 ਤੱਕ ਦੀ ਮਾਨਤਾ ਮਿਲਣਾ, ਇਸ ਪੇਂਡੂ ਇਲਾਕੇ ਲਈ ਵਰਦਾਨ ਜਿਹਾ ਹੈ | ਉਨ੍ਹਾਂ ਇਸ ਪ੍ਰਾਪਤੀ ਬਦਲੇ ਸਹਿਯੋਗੀ ਵਿਦਿਆਰਥੀਆਂ, ਸਟਾਫ਼ ਮੈਂਬਰਾਂ ਤੇ ਦੇਸ਼/ਵਿਦੇਸ਼ ਦੇ ਮਿਹਬਰਾਨਾਂ ਦਾ ਧੰਨਵਾਦ ਕੀਤਾ ਤੇ ਪ੍ਰਤੀਬੱਧਤਾ ਨਾਲ, ਆਪਣੀ ਵਿੱਦਿਅਕ-ਪਹਿਰੇਦਾਰੀ ਕਰਨ ਦਾ ਸੰਕਲਪ ਦੁਹਰਾਇਆ | ਇਸ ਮੌਕੇ ਵਾਈਸ ਪਿ੍ੰਸੀਪਲ ਮਨਦੀਪ ਕੌਰ, ਮਨਪ੍ਰੀਤ ਕੌਰ, ਗੁਰਪ੍ਰੀਤ ਕੌਰ, ਹੋਰ ਸਟਾਫ਼ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਲਾਲਪੁਰਾ ਦੀ ਅਗਵਾਈ 'ਚ ਨੂਰਪੁਰ ਬੇਦੀ ਮੰਡਲ 'ਚ ਭਾਜਪਾ ਵਲੋਂ 'ਆਤਮਨਿਰਭਰ ਭਾਰਤ' ਬੂਥ ਸੰਮੇਲਨ <br/> ਅਗਲੀ ਖ਼ਬਰ ਖੇਤਰੀ ਯੁਵਕ ਤੇ ਲੋਕ ਮੇਲੇ 'ਚ ਸਰਕਾਰੀ ਕਾਲਜ ਰੋਪੜ ਨੇ ਜਿੱਤੀ ਸੈਕੰਡ ਰਨਰਅੱਪ ਟਰਾਫ਼ੀ <br/>
Ad Position 24
No active advertisement