13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਪਪਰਾਲਾ 'ਚ 21ਵਾਂ ਇਕ ਪਿੰਡ ਓਪਨ ਫੁੱਟਬਾਲ ਯਾਦਗਾਰੀ ਟੂਰਨਾਮੈਂਟ ਜਾਰੀ

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਰੂਪਨਗਰ, 22 ਨਵੰਬਰ (ਸਤਨਾਮ ਸਿੰਘ ਸੱਤੀ)-ਪਿੰਡ ਪਪਰਾਲਾ 'ਚ ਸ਼ਹੀਦ ਸੂਬੇਦਾਰ ਸੰਪੂਰਨ ਸਿੰਘ ਤੇ ਸ਼ਹੀਦ ਜਗਤਾਰ ਸਿੰਘ ਦਾਰੀ ਦੀ ਯਾਦ 'ਚ ਸੰਤ ਬਾਬਾ ਕਰਤਾਰ ਸਿੰਘ ਨੌਜਵਾਨ ਸਪੋਰਟਸ ਕਲੱਬ ਰਜਿ:, ਪੰਚਾਇਤੀ ਰਾਜ ਨੌਜਵਾਨ ਸਪੋਰਟਸ ਕਲੱਬ ਪਪਰਾਲਾ ਤੇ ਐਨ. ਆਰ. ਆਈ. ਭਰਾਵਾਂ ਦੇ ਸਹਿਯੋਗ ਨਾਲ ਚੱਲ ਰਹੇ 21ਵੇਂ ਇਕ ਪਿੰਡ ਓਪਨ ਫੱੁਟਬਾਲ ਟੂਰਨਾਮੈਂਟ ਦੂਜੇ ਦਿਨ ਹੋਏ ਮੁਕਾਬਲੇ ਕਾਫ਼ੀ ਫਸਵੇਂ ਤੇ ਰੋਮਾਂਚਕ ਰਹੇ | ਪਹਿਲੇ ਮੁਕਾਬਲੇ 'ਚ ਪਾਵਰ ਕਾਲੋਨੀ ਨੇ ਮਲਕਪੁਰ ਨੂੰ ਹਰਾ ਕੇ ਜਿੱਤ ਦਰਜ ਕੀਤੀ | ਦੂਜੇ ਮੁਕਾਬਲੇ 'ਚ ਪਪਰਾਲਾ ਏ ਨੇ ਨੂਹੋਂ ਪਿੰਡ ਦੀ ਟੀਮ ਨੂੰ ਮਾਤ ਦਿੱਤੀ | ਤੀਜੇ ਰੋਚਕ ਮੁਕਾਬਲੇ 'ਚ ਨੂੰ ਹੋ ਕਾਲੋਨੀ ਨੇ ਬਹਾਦਰਪੁਰ ਨੂੰ ਹਰਾਇਆ, ਜਦਕਿ ਚੌਥੇ ਮੁਕਾਬਲੇ 'ਚ ਲੋਦੀ ਮਾਜਰਾ ਨੇ ਢੱਕੀ ਪਿੰਡ ਦੀ ਟੀਮ ਨੂੰ ਹਰਾ ਕੇ ਜਿੱਤ ਦਰਜ਼ ਕੀਤੀ | ਕੁਆਰਟਰ ਫਾਈਨਲ ਮੁਕਾਬਲਿਆਂ 'ਚ ਘਨੌਲੀ ਤੇ ਰੋਪੜ ਦੀਆਂ ਟੀਮਾਂ ਨੇ ਪਹਿਲੇ ਰਾਊਾਡ ਵਿਚ ਜਿੱਤ ਪ੍ਰਾਪਤ ਕੀਤੀ | ਦੂਜੇ ਮੁਕਾਬਲੇ 'ਚ ਪਾਵਰ ਕਲੋਨੀ ਅਤੇ ਨੰਗਲ ਜੇਤੂ ਰਹੇ, ਜਦਕਿ ਤੀਜੇ ਮੁਕਾਬਲੇ 'ਚ ਪਪਰਾਲਾ ਏ ਅਤੇ ਮੱਦੋ ਮਾਜਰਾ ਦੀਆਂ ਟੀਮਾਂ ਜੇਤੂ ਰਹੀਆਂ | ਸੈਮੀਫਾਈਨਲ ਲਈ ਰੋਪੜ, ਪਾਵਰ ਕਾਲੋਨੀ, ਪਪਰਾਲਾ ਏ ਤੇ ਨੂੰ ਹੋ ਕਲੋਨੀ ਦੀਆਂ ਟੀਮਾਂ ਕੁਆਲੀਫਾਈ ਕਰ ਗਈਆਂ ਹਨ | ਫਾਈਨਲ ਮੁਕਾਬਲਾ 23 ਨਵੰਬਰ ਨੂੰ ਕਰਵਾਇਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਅਰਜਨ ਆਯੁਰਵੈਦਿਕ ਹਸਪਤਾਲ ਰੋਪੜ ਵਿਖੇ ਹਜ਼ਾਰਾਂ ਮਰੀਜ਼ਾਂ ਨੂੰ ਸਰਵਾਈਕਲ ਤੋਂ ਮਿਲੀ ਮੁਕਤੀ-ਡਾ. ਰਾਹੁਲ ਸ਼ਰਮਾ <br/> ਅਗਲੀ ਖ਼ਬਰ ਗ੍ਰੀਨਵੇਜ਼ ਸਕੂਲ ਰੁੜਕੀ ਹੀਰਾਂ ਵਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤੀ ਪੈਦਲ ਯਾਤਰਾ
Ad Position 24