03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਭਾਜਪਾ ਨੇ ਮੋਹਿਤ ਸ਼ਰਮਾ ਨੂੰ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਜ਼ੋਨ ਦੜੋਲੀ ਤੋਂ ਚੋਣ ਮੈਦਾਨ ਵਿਚ ਉਤਾਰਿਆ

Ad Position 21
No active advertisement
ਅਜੀਤ ਡੈਸਕ 06-12-2025
ਢੇਰ, 5 ਦਸੰਬਰ (ਸ਼ਿਵ ਕੁਮਾਰ ਕਾਲੀਆ)-ਭਾਜਪਾ ਪਾਰਟੀ ਵਲੋਂ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਦੜੋਲੀ ਤੋਂ ਨੌਜਵਾਨ ਆਗੂ ਮੋਹਿਤ ਸ਼ਰਮਾ ਪਿੰਡ ਖਮੇੜਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ | ਜ਼ਿਕਰਯੋਗ ਹੈ ਕਿ ਮੋਹਿਤ ਸ਼ਰਮਾ ਪਹਿਲੀ ਵਾਰ ਚੋਣ ਲੜ ਕੇ ਆਪਣੀ ਕਿਸਮਤ ਅਜ਼ਮਾ ਰਹੇ ਜੇਕਰ ਇਸ ਨੌਜਵਾਨ ਦੀ ਇਲਾਕੇ ਵਿਚ ਸਰਗਰਮੀਆਂ ਦੀ ਗੱਲ ਕੀਤੀ ਜਾਵੇ ਤਾਂ ਇਹ ਨੌਜਵਾਨ ਸ਼ੁਰੂ ਤੋਂ ਹੀ ਇਲਾਕੇ ਦੀ ਬਿਹਤਰੀ ਲਈ ਸਰਗਰਮ ਹੈ | ਭਾਜਪਾ ਪਾਰਟੀ 'ਚ ਇਸ ਦੀ ਸਖ਼ਤ ਮਿਹਨਤ ਨੂੰ ਵੇਖਦੇ ਹੋਏ ਸਭ ਤੋਂ ਪਹਿਲਾਂ ਭਾਜਪਾ ਪਾਰਟੀ ਦੇ ਉੱਚ ਨੇਤਾਵਾਂ ਵਲੋਂ ਇਸ ਨੂੰ ਭਾਜਪਾ ਮੰਡਲ ਦਾ ਯੁਵਾ ਪ੍ਰਧਾਨ ਬਣਾਇਆ ਗਿਆ, ਉਪਰੰਤ ਇਸ ਦੀ ਪਾਰਟੀ ਪ੍ਰਤੀ ਹੋਰ ਵੀ ਮਿਹਨਤ ਨੂੰ ਵੇਖਦੇ ਹੋਏ ਬੀਤੇ ਦਿਨੀਂ ਇਸ ਨੌਜਵਾਨ ਨੂੰ ਭਾਜਪਾ ਮੰਡਲ ਭੁਨਪਲੀ ਦਾ ਪ੍ਰਧਾਨ ਨਿਯੁਕਤ ਕੀਤਾ | ਇਸ ਨਿਯੁਕਤੀ ਤੋਂ ਬਾਅਦ ਮੋਹਿਤ ਸ਼ਰਮਾ ਲਗਾਤਾਰ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਸਨ | ਮੋਹਿਤ ਸ਼ਰਮਾ ਪਹਿਲੀ ਵਾਰ ਚੋਣ ਮੈਦਾਨ 'ਚ ਉੱਤਰੇ ਹੋਏ ਹਨ |

Ad Position 22
No active advertisement
ਪਿਛਲੀ ਖ਼ਬਰ ਬੀ. ਐਲ. ਓ. ਨੇ ਚੋਣਾਂ 'ਚ ਡਿਊਟੀ ਤੋਂ ਕੀਤੀ ਛੋਟ ਦੀ ਮੰਗ ਅਗਲੀ ਖ਼ਬਰ ਬਸਪਾ ਵਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਉਮੀਦਵਾਰ ਮੈਦਾਨ ਵਿਚ ਡਟੇ-ਭੈਣੀ
Ad Position 24
No active advertisement