ਸ੍ਰੀ ਚਮਕੌਰ ਸਾਹਿਬ, 5 ਦਸੰਬਰ (ਜਗਮੋਹਣ ਸਿੰਘ ਨਾਰੰਗ)-ਬਲਾਕ ਸ੍ਰੀ ਚਮਕੌਰ ਸਾਹਿਬ ਦੇ ਸਮੂਹ ਬੀ. ਐਲ. ਓ. ਵਲੋਂ ਇਥੋਂ ਦੇ ਐਸ. ਡੀ. ਐਮ. ਅਮਰੀਕ ਸਿੰਘ ਸਿੱਧੂ ਰਾਹੀਂ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਮੰਗ ਪੱਤਰ ਸੌਂਪਿਆ, ਜਿਸ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਦੀਆਂ ਆਉਣ ਵਾਲੀਆਂ ਚੋਣਾਂ 'ਚ ਡਿਊਟੀ ਤੋਂ ਛੋਟ ਦੇਣ ਦੀ ਮੰਗ ਕੀਤੀ ਗਈ | ਇਸ ਬਾਰੇ ਬੀ. ਐਲ. ਓ ਗੁਰਪ੍ਰੀਤ ਸਿੰਘ ਕੈਂਬੋ, ਦਲੀਪ ਸਿੰਘ, ਜਤਿੰਦਰ ਕੁਮਾਰ ਤੇ ਬਿਕਰਮ ਸਿੰਘ ਨੇ ਦੱਸਿਆ ਕਿ ਬੀ. ਐਲ. ਓ ਆਪਣੀਆਂ ਨਿਯਮਿਤ ਵਿਭਾਗੀ ਡਿਊਟੀਆਂ ਦੇ ਨਾਲ ਨਾਲ ਸਾਲ ਭਰ ਵੋਟਰ ਸੂਚੀਆਂ 'ਚ ਨਾਂਅ ਜੋੜਣ-ਕੱਟਣ ਤੇ ਐਸ. ਆਈ. ਆਰ. ਮੈਪਿੰਗ ਵਰਗਾ ਮਹੱਤਵਪੂਰਨ ਕੰਮ ਵੀ ਨਿਭਾਉਂਦੇ ਹਨ | ਅਜਿਹੇ ਹਾਲਤਾਂ 'ਚ ਚੋਣ ਜ਼ਿੰਮੇਵਾਰੀਆਂ ਦਾ ਵਾਧੂ ਬੋਝ ਉਨ੍ਹਾਂ ਲਈ ਕਾਫ਼ੀ ਚੁਣੌਤੀਪੂਰਨ ਹੈ | ਉਨ੍ਹਾਂ ਮੰਗ ਕੀਤੀ ਕਿ ਬੀ. ਐਲ. ਓ ਦੇ ਕੰਮ ਦੇ ਬੋਝ ਨੂੰ ਧਿਆਨ 'ਚ ਰੱਖਦੇ ਹੋਏ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 'ਚ ਉਨ੍ਹਾਂ ਤੋਂ ਡਿਊਟੀ ਨਾ ਲਈ ਜਾਵੇ | ਇਸ ਮੌਕੇ ਕੁਲਵੰਤ ਸਿੰਘ, ਗੁਰਚਰਨ ਸਿੰਘ, ਪ੍ਰਸ਼ੋਤਮ ਸਿੰਘ, ਅਕਸ਼, ਅੰਕੁਸ਼ ਕੁਮਾਰ, ਕਰਨਪ੍ਰੀਤ ਸਿੰਘ, ਜਤਿੰਦਰ ਸਿੰਘ, ਸੁਰਿੰਦਰਪਾਲ ਸਿੰਘ ਬੰਟੀ, ਕੁਲਵਿੰਦਰ ਸਿੰਘ, ਰਾਏ ਸਿੰਘ, ਹਰਿੰਦਰ ਸਿੰਘ, ਰਾਜਿੰਦਰਪਾਲ ਸਿੰਘ, ਜਸਵਿੰਦਰ ਸਿੰਘ, ਅਮਨਪ੍ਰੀਤ ਸਿੰਘ, ਰਾਜਵੀਰ ਸਿੰਘ, ਗੁਰਪ੍ਰੀਤ ਸਿੰਘ, ਕੁਲਵਿੰਦਰ ਸਿੰਘ ਬਿੱਟੂ, ਸੰਦੀਪ ਕਟਾਰੀਆ ਅਤੇ ਅਵਤਾਰ ਸਿੰਘ ਸਮੇਤ ਕਈ ਬੀ. ਐਲ. ਓ. ਹਾਜ਼ਰ ਸਨ |