ਸ੍ਰੀ ਚਮਕੌਰ ਸਾਹਿਬ, 5 ਦਸੰਬਰ (ਜਗਮੋਹਣ ਸਿੰਘ ਨਾਰੰਗ)-ਬਲਾਕ ਸੰਮਤੀ ਚੋਣ ਪ੍ਰਕਿਰਿਆ ਦੌਰਾਨ ਬਲਾਕ ਸੰਮਤੀ ਸ੍ਰੀ ਚਮਕੌਰ ਸਾਹਿਬ ਲਈ ਦਾਖਲ ਹੋਈਆਂ 54 ਨਾਮਜ਼ਦਗੀਆਂ ਦੀ ਅੱਜ ਹੋਈ ਪੜਤਾਲ ਉਪਰੰਤ 52 ਨਾਮਜ਼ਦਗੀਆਂ ਦਰੁਸਤ ਪਾਈਆਂ ਗਈਆਂ | ਜਾਣਕਾਰੀ ਦਿੰਦਿਆਂ ਚੋਣ ਰਿਟਰਨਿੰਗ ਅਫ਼ਸਰ ਕਮ ਐਸ. ਡੀ. ਐਮ. ਸ੍ਰੀ ਚਮਕੌਰ ਸਾਹਿਬ ਅਮਰੀਕ ਸਿੰਘ ਸਿੱਧੂ ਨੇ ਦੱਸਿਆ ਕਿ ਰੱਦ ਹੋਈਆਂ ਦੋ ਨਾਮਜ਼ਦਗੀਆਂ 'ਚ ਜ਼ੋਨ ਨੰਬਰ 2 ਬਾਲਸੰਢਾ ਤੋਂ ਰਣਜੀਤ ਕੌਰ ਅਤੇ ਜ਼ੋਨ 6 ਸੰਧੂਆਂ ਤੋਂ ਕੁਲਦੀਪ ਸਿੰਘ ਦੇ ਕਾਗਜ਼ ਰੱਦ ਹੋਏ ਹਨ ਤੇ ਇਨ੍ਹਾਂ ਦੋਨੋਂ ਉਮੀਦਵਾਰਾਂ ਨੇ ਕਾਂਗਰਸ ਪਾਰਟੀ ਵਲੋਂ ਨਾਮਜ਼ਦਗੀਆਂ ਦਾਖਲ ਕੀਤੀਆਂ ਸਨ | ਹੁਣ ਭਲਕੇ 6 ਦਸੰਬਰ ਨੂੰ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖ਼ਰੀ ਤਰੀਕ ਹੈ |