02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਨੂਰਪੁਰ ਬੇਦੀ ਵਿਖੇ 17 ਜ਼ੋਨਾਂ ਤੋਂ ਦਾਖਲ 76 ਨਾਮਜ਼ਦਗੀਆਂ 'ਚੋਂ ਕਵਰਿੰਗ ਸਮੇਤ 8 ਉਮੀਦਵਾਰਾਂ ਦੀਆਂ ਦਰਖਾਸਤਾਂ ਰੱਦ

Ad Position 21
No active advertisement
ਅਜੀਤ ਡੈਸਕ 06-12-2025
ਨੂਰਪੁਰ ਬੇਦੀ, 5 ਦਸੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਨੂਰਪੁਰ ਬੇਦੀ ਦੇ 17 ਬਲਾਕ ਸੰਮਤੀ ਜ਼ੋਨਾਂ ਲਈ 4 ਦਸੰਬਰ ਨੂੰ ਦਾਖਲ ਹੋਈਆਂ ਕੁੱਲ 76 ਨਾਮਜ਼ਦਗੀਆਂ 'ਚੋਂ ਕੀਤੀ ਸਕਰੂਟਨਿੰਗ (ਪੜਤਾਲ) ਦੌਰਾਨ ਕਵਰਿੰਗ ਉਮੀਦਵਾਰਾਂ ਸਹਿਤ ਵੱਖ-ਵੱਖ ਪਾਰਟੀਆਂ ਦੇ ਕੁਲ 8 ਉਮੀਦਵਾਰਾਂ ਦੀਆਂ ਦਰਖਾਸਤਾਂ ਰੱਦ ਹੋਈਆਂ ਹਨ | ਜਿਨ੍ਹਾਂ 'ਚ ਸਭ ਤੋਂ ਵੱਧ ਅਕਾਲੀ ਦਲ ਦੇ 3 ਉਮੀਦਵਾਰਾਂ ਤੇ ਇਕ ਕਵਰਿੰਗ ਅਤੇ ਕਾਂਗਰਸ ਦੇ 2 ਉਮੀਦਵਾਰਾਂ ਤੇ 1 ਕਵਰਿੰਗ ਜਦ ਕਿ ਭਾਜਪਾ ਦੇ 1 ਕਵਰਿੰਗ ਉਮੀਦਵਾਰ ਦੀ ਨਾਮਜ਼ਦਗੀ ਰੱਦ ਕੀਤੀ ਗਈ ਹੈ | ਅਧਿਕਾਰੀਆਂ ਵਲੋਂ ਜਾਰੀ ਕੀਤੀ ਸੂਚੀ ਮੁਤਾਬਿਕ ਜ਼ੋਨ ਨੰਬਰ 1 ਗੜ੍ਹਬਾਗਾ ਅ. ਜ. ਇਸਤਰੀ ਲਈ ਸ਼ਰੋਮਣੀ ਅਕਾਲੀ ਦਲ ਦੀ ਚੰਨੋ ਦੇਵੀ ਤੇ ਰਾਜ ਰਾਣੀ ਦੇ ਅਧੂਰੇ ਹਲਫ਼ੀਆ ਬਿਆਨ ਅਤੇ ਅਨੁਸੂਚਿਤ ਜਾਤੀ ਦਾ ਸਰਟੀਫਿਕੇਟ ਨੱਥੀ ਨਾ ਕਰਨ ਸਹਿਤ ਹਲਫ਼ੀਆ ਬਿਆਨ ਤਸਦੀਕ ਨਾ ਕਰਵਾਏ ਜਾਣ 'ਤੇ ਰੱਦ ਕੀਤੇ ਗਏ | ਜ਼ੋਨ ਨੰਬਰ 8 ਆਜਮਪੁਰ ਬੀ. ਸੀ. ਸੀਟ ਤੋਂ ਕਾਂਗਰਸ ਦੇ ਵਰਿਆਮ ਚੰਦ ਦੀ ਦਰਖਾਸਤ ਹਲਫੀਆ ਬਿਆਨ ਅਧੂਰਾ ਹੋਣ ਤੇ ਹਸਤਾਖ਼ਰ ਨਾ ਕਰਨ 'ਤੇ ਪੇਪਰ ਰੱਦ ਕੀਤੇ ਗਏ ਹਨ | ਜ਼ੋਨ ਨੰਬਰ 9 ਬੜਵਾ ਜਨਰਲ ਸੀਟ ਤੋਂ ਕਾਂਗਰਸ ਦੇ ਕਵਰਿੰਗ ਉਮੀਦਵਾਰ ਰਾਕੇਸ਼ ਰਾਣੀ ਦੇ ਪੇਪਰ ਬੀ. ਡੀ. ਪੀ. ਓ. ਦਫ਼ਤਰ ਦੀ ਰਿਪੋਰਟ ਅਨੁਸਾਰ ਪੰਚਾਇਤੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਨ ਦਾ ਮਾਮਲਾ ਜਾਂਚ ਅਧੀਨ ਹੋਣ ਕਾਰਨ ਰੱਦ ਕੀਤੇ ਗਏ ਹਨ | ਇਸ ਤੋਂ ਇਲਾਵਾ ਜ਼ੋਨ ਨੰਬਰ 11 ਨੂਰਪੁਰ ਕਲਾਂ ਇਸਤਰੀ ਸੀਟ ਤੋਂ ਭਾਜਪਾ ਦੇ ਕਵਰਿੰਗ ਉਮੀਦਵਾਰ ਮਨੀ ਦੇ 2 ਪੰਨੇ ਨੋਟਰਾਈਜਡ ਨਾ ਤੇ ਗਵਾਹ ਵਾਲਾ ਪੰਨਾ ਨਾ ਸ਼ਾਮਿਲ ਕਰਨ ਕਾਰਨ ਰੱਦ ਕੀਤੇ ਗਏ ਹਨ | ਜ਼ੋਨ ਨੰਬਰ 12 ਕਰਤਾਰਪੁਰ ਇਸਤਰੀ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਕਮਲੇਸ਼ ਕੁਮਾਰੀ ਵਲੋਂ ਦਿੱਤਾ ਗਿਆ ਹਲਫ਼ੀਆ ਬਿਆਨ ਨੋਟਰਾਈਜਡ ਤੇ ਤਸਦੀਕ ਨਾ ਹੋਣ ਕਾਰਨ ਰੱਦ ਕੀਤੇ ਗਏ ਹਨ | ਜ਼ੋਨ ਨੰਬਰ 14 ਥਾਨਾਂ ਜਨਰਲ ਸੀਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਦਿਆਲ ਸਿੰਘ ਦੇ ਪੇਪਰ ਬੀ. ਡੀ. ਪੀ. ਓ. ਦੀ ਰਿਪੋਰਟ ਅਨੁਸਾਰ ਉਮੀਦਵਾਰ ਵਲੋਂ ਖੇਡ ਮੈਦਾਨ ਦੀ ਜਗਾ 'ਤੇ ਨਾਜਾਇਜ਼ ਕਬਜ਼ਾ ਕਰਨ 'ਤੇ ਰੱਦ ਕੀਤੇ ਗਏ ਹਨ | ਜ਼ੋਨ ਨੰਬਰ 15 ਅਨੁਸੂਚਿਤ ਜਾਤੀ ਇਸਤਰੀ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਿਮਰਨ ਕੌਰ ਦੇ ਪੇਪਰ ਹਲਫ਼ੀਆ ਬਿਆਨ ਅਧੂਰੇ ਹੋਣ ਤੇ ਉਮਰ ਸੰਬੰਧੀ ਯੋਗਤਾ ਨਾ ਪੂਰੀ ਕਰਨ 'ਤੇ ਰੱਦ ਕੀਤੇ ਗਏ | ਉਕਤ ਸੂਚੀ ਦੇ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਦੇ 3 ਅਤੇ ਕਾਂਗਰਸ ਪਾਰਟੀ ਦੇ 2 ਜ਼ੋਨਾਂ ਤੋਂ ਉਮੀਦਵਾਰ ਚੋਣਾਂ ਨਹੀਂ ਲੜ ਸਕਣਗੇ | ਇਸ ਮੌਕੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਪੇਪਰ ਰੱਦ ਕੀਤੇ ਜਾਣ 'ਤੇ ਕਾਂਗਰਸੀ ਵਰਕਰਾਂ ਨੇ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਹਲਕਾ ਰੂਪਨਗਰ ਦੇ ਇੰਚਾਰਜ ਬਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਦੇਰ ਸ਼ਾਮ ਨਾਮਜ਼ਦਗੀ ਕੇਂਦਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਬੇਦੀ ਦੇ ਮੁੱਖ ਗੇਟ ਮੂਹਰੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਪ੍ਰਦਰਸ਼ਨ ਕੀਤਾ | ਉਨ੍ਹਾਂ ਕਿਹਾ ਕਿ 6 ਦਸੰਬਰ ਨੂੰ ਡੀ. ਸੀ. ਦਫ਼ਤਰ ਰੂਪਨਗਰ ਮੂਹਰੇ ਧਰਨਾ ਲਗਾ ਕੇ ਇਨਸਾਫ਼ ਲਿਆ ਜਾਵੇਗਾ | ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਵੀ ਸਰਕਾਰ ਨੂੰ ਉਕਤ ਧੱਕੇਸ਼ਾਹੀ ਲਈ ਜੰਮ ਕੇ ਕੋਸਿਆ | ਇਸ ਮੌਕੇ ਕਮਲਜੀਤ ਸਿੰਘ ਚਨੌਲੀ, ਪ੍ਰੀਤਮ ਮਵਾ, ਡਾ. ਸੁਨੀਲ ਕੁਮਾਰ, ਜਸਵੀਰ ਸਸਕੌਰ, ਹਰਦਿਆਲ ਖੱਟੜਾ, ਰਣਜੀਤ ਜੀਤੀ, ਸਾ. ਸਰਪੰਚ ਵਿਜੇ ਸਰਥਲੀ, ਨਰਿੰਦਰ ਬੱਗਾ, ਸਰਬਜੀਤ ਸੈਣੀ, ਅਜੇ ਥਾਨਾ, ਹਰਮਨ ਥਾਨਾ ਤੇ ਸਰਪੰਚ ਵਿਸ਼ਾਲ ਥਾਨਾ ਸਮੇਤ ਭਾਰੀ ਗਿਣਤੀ 'ਚ ਕਾਂਗਰਸੀ ਵਰਕਰਜ਼ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋ. ਅ. ਦ. ਦੇ ਰੂਪਨਗਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਉਮੀਦਵਾਰ ਗੁਰਦੁਆਰਾ ਭੱਠਾ ਸਾਹਿਬ ਵਿਖੇ ਹੋਏ ਨਤਮਸਤਕ ਅਗਲੀ ਖ਼ਬਰ ਬਲਾਕ ਸੰਮਤੀ ਚੋਣਾਂ ਦੇ ਪੜਤਾਲ ਦੌਰਾਨ 54 ਉਮੀਦਵਾਰਾਂ 'ਚੋਂ 52 ਦੇ ਨਾਮਜ਼ਦਗੀ ਪੱਤਰ ਦਰੁਸਤ ਪਾਏ
Ad Position 24
No active advertisement