ਢੇਰ, 6 ਦਸੰਬਰ (ਸ਼ਿਵ ਕੁਮਾਰ ਕਾਲੀਆ)-ਆਮ ਆਦਮੀ ਪਾਰਟੀ ਵਲੋਂ ਬਲਾਕ ਸੰਮਤੀ ਜ਼ੋਨ ਜਿੰਦਵੜੀ ਤੋਂ ਪਿੰਡ ਜਿੰਦਵੜੀ ਦੇ ਸਮਾਜ ਸੇਵੀ ਦਲਜੀਤ ਸਿੰਘ ਨੌਜਵਾਨ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ | ਦਲਜੀਤ ਸਿੰਘ ਇਲਾਕੇ ਦੇ ਇਕ ਜਾਣੇ ਪਹਿਚਾਣੇ ਪਰਿਵਾਰ ਦੇ ਮੈਂਬਰ ਹਨ, ਜੋ ਪਰਿਵਾਰ ਇਲਾਕੇ 'ਚ ਮੈਂਹਰ ਪਰਿਵਾਰ ਦੇ ਨਾਂਅ ਨਾਲ ਮਸ਼ਹੂਰ ਹੈ | ਉਨ੍ਹਾਂ ਦੇ ਪੜਦਾਦਾ ਸਵ. ਮੈਹਰ ਹਰੀਰਾਮ ਲਗਾਤਾਰ 25 ਸਾਲ ਸੱਤ ਪਿੰਡਾਂ ਦੇ ਸਰਪੰਚ ਰਹਿ ਚੁੱਕੇ ਹਨ | ਜਦ ਕਿ ਉਨ੍ਹਾਂ ਦੇ ਦਾਦਾ ਸਵ. ਨਿਰੰਜਨ ਸਿੰਘ ਪਿੰਡ ਦੇ ਨੰਬਰਦਾਰ ਤੇ ਸਹਿਕਾਰੀ ਬੈਂਕਾਂ ਦੇ ਡਾਰੈਕਟਰ ਰਹਿ ਚੁੱਕੇ ਹਨ ਅਤੇ ਦਾਦੀ ਮਹਿੰਦਰ ਕੌਰ ਵੀ ਪਿੰਡ ਦੇ ਸਰਪੰਚ ਰਹਿ ਚੁੱਕੇ ਹਨ | ਉਨਾਂ ਦੇ ਪਿਤਾ ਸਵ. ਭੁਪਿੰਦਰ ਸਿੰਘ ਨੰਬਰਦਾਰ ਪਿੰਡ ਦੇ ਸਰਪੰਚ ਤੇ ਸਹਿਕਾਰੀ ਸਭਾ ਦੇ ਪ੍ਰਧਾਨ ਰਹਿ ਚੁੱਕੇ ਹਨ ਅਤੇ ਚਾਚਾ ਦਵਿੰਦਰ ਸਿੰਘ ਪਿੰਡ ਦੇ ਨੰਬਰਦਾਰ ਤੇ ਸਹਿਕਾਰੀ ਸਭਾ ਦੇ ਪ੍ਰਧਾਨ ਰਹਿ ਚੁੱਕੇ ਹਨ | ਚਾਚੀ ਹਰਪ੍ਰੀਤ ਕੌਰ ਪਿੰਡ ਦੇ ਮੌਜੂਦਾ ਨੰਬਰਦਾਰ ਹਨ | ਬਲਾਕ ਸੰਮਤੀ ਜ਼ੋਨ ਤੋਂ ਨੌਜਵਾਨ ਦਲਜੀਤ ਸਿੰਘ ਸਭ ਤੋਂ ਮਜਬੂਤ ਉਮੀਦਵਾਰ ਗਿਣੇ ਜਾ ਰਹੇ ਹਨ ਦਲਜੀਤ ਸਿੰਘ ਇਲਾਕੇ ਦੇ ਨੌਜਵਾਨਾਂ 'ਚ ਹਰਮਨ ਪਿਆਰੇ ਵੀ ਹਨ ਅਤੇ ਸਹਿਕਾਰੀ ਸਭਾ ਜਿੰਦਵੜੀ ਦੇ ਮੌਜੂਦਾ ਪ੍ਰਧਾਨ ਹਨ, ਜੋ ਕਿ ਲਗਾਤਾਰ ਜਿੱਤ ਵੱਲ ਵੱਧ ਰਹੇ ਹਨ |