ਮੜੌਲੀ ਕਲਾਂ ਵਿਖੇ ਕੁਸ਼ਤੀ ਦੰਗਲ ਅੱਜ
ਮੋਰਿੰਡਾ, 29 ਅਗਸਤ (ਪ੍ਰਿਤਪਾਲ ਸਿੰਘ)-ਗ੍ਰਾਮ ਪੰਚਾਇਤ ਮੜੌਲੀ ਕਲਾਂ ਤੇ ਨਗਰ ਵਾਸੀਆਂ ਵਲੋ ਗੁੱਗਾ ਮੈੜੀ ਗਰਾਉਂਡ ਵਿਖੇ ਸਾਲਾਨਾ ਕੁਸ਼ਤੀ ਦੰਗਲ 30 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਬਲਾਕ ਸੰਮਤੀ ਮੈਂਬਰ ਹਰਕੀਰਤ ਸਿੰਘ ਤੇ ਤਜਿੰਦਰ ਸਿੰਘ ਸੋਨੂੰ ਢੰਗਰਾਲੀ ਨੇ ਦੱਸਿਆ ਕਿ ਇਸ ਕੁਸ਼ਤੀ ਦੰਗਲ ਦੌਰਾਨ ਵੱਖ-ਵੱਖ ਰਾਜਾਂ ਵਿਚੋਂ ਨਾਮਵਾਰ ਪਹਿਲਵਾਨ ਅਪਣੀ ਤਾਕਤ ਦੇ ਜੌਹਰ ਦਿਖਾਉਣਗੇ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ।
ਅਜੀਤ ਡੈਸਕ
30-08-2026