ਚੌਧਰੀ ਕਮਲ ਕਿਸ਼ੋਰ ਰੋੜੂਆਣਾ ਬਣੇ ਆਲ ਇੰਡੀਆ ਗੁੱਜਰ ਮਹਾਂਸਭਾ ਦੇ ਸੂਬਾ ਪ੍ਰਧਾਨ
ਕਾਹਨਪੁਰ ਖੂਹੀ, 30 ਅਕਤੂਬਰ (ਗੁਰਬੀਰ ਸਿੰਘ ਵਾਲੀਆ)-ਇੱਥੋਂ ਨਜਦੀਕੀ ਪਿੰਡ ਰੋੜੂਆਣਾ ਦੇ ਜੰਮਪਲ ਚੌਧਰੀ ਕਮਲ ਕਿਸ਼ੋਰ ਨੂੰ ਆਲ ਇੰਡੀਆ ਗੁੱਜਰ ਮਹਾਂਸਭਾ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਨਿਯੁਕਤੀ ਨਾਲ ਸਮੁੱਚਾ ਇਲਾਕਾ ਅਤੇ ਖਾਸ ਕਰਕੇ ਗੁੱਜਰ ਸਮਾਜ ਆਪਣੇ ਆਪ ਨੂੰ ਸਨਮਾਨਿਆ ਮਹਿਸੂਸ ਕਰ ਰਿਹਾ ਹੈ।
ਕਾਹਨਪੁਰ ਖੂਹੀ, 30 ਅਕਤੂਬਰ (ਗੁਰਬੀਰ ਸਿੰਘ ਵਾਲੀਆ)-ਇੱਥੋਂ ਨਜਦੀਕੀ ਪਿੰਡ ਰੋੜੂਆਣਾ ਦੇ ਜੰਮਪਲ ਚੌਧਰੀ ਕਮਲ ਕਿਸ਼ੋਰ ਨੂੰ ਆਲ ਇੰਡੀਆ ਗੁੱਜਰ ਮਹਾਂਸਭਾ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਨਿਯੁਕਤੀ ਨਾਲ ਸਮੁੱਚਾ ਇਲਾਕਾ ਅਤੇ ਖਾਸ ਕਰਕੇ ਗੁੱਜਰ ਸਮਾਜ ਆਪਣੇ ਆਪ ਨੂੰ ਸਨਮਾਨਿਆ ਮਹਿਸੂਸ ਕਰ ਰਿਹਾ ਹੈ। ਸਹਾਰਨਪੁਰ ਵਿਖੇ ਹੋਏ ਇੱਕ ਪ੍ਰੋਗਰਾਮ ਦੌਰਾਨ ਆਲ ਇੰਡੀਆ ਗੁੱਜਰ ਮਹਾਂਸਭਾ ਦੇ ਜਨਰਲ ਸਕੱਤਰ ਸੰਦੀਪ ਗੁੱਜਰ ਅਤੇ ਆਲ ਇੰਡੀਆ ਗੁੱਜਰ ਮਹਾਂਸਭਾ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਭਾਟੀਆ ਨੇ ਚੌਧਰੀ ਕਮਲ ਕਿਸ਼ੋਰ ਨੂੰ, ਉਨ੍ਹਾਂ ਦੀਆਂ ਗੁੱਜਰ ਸਮਾਜ ਪ੍ਰਤੀ ਨਿਭਾਈਆਂ ਗਈਆਂ ਸੇਵਾਵਾਂ ਨੂੰ ਦੇਖਦੇ ਹੋਏ ਇਸ ਵੱਡੀ ਜਿੰਮੇਵਾਰੀ ਨਾਲ ਨਿਵਾਜਿਆ ਗਿਆ ਹੈ। ਇਸ ਮੌਕੇ ਚੌਧਰੀ ਕਮਲ ਕਿਸ਼ੋਰ ਨੇ ਹਾਈ ਕਮਾਂਡ ਵਲੋਂ ਜਿਤਾਏ ਭਰੋਸੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ਼ ਦਿਵਾਇਆ ਕਿ ਉਹ ਗੁੱਜਰ ਸਮਾਜ ਦੀ ਚੜ੍ਹਦੀਕਲਾ ਲਈ ਦਿਨ ਰਾਤ ਇੱਕ ਕਰ ਦੇਣਗੇ। ਇਸ ਨਿਯੁਕਤੀ ਸਮਾਗਮ ਦੌਰਾਨ ਸਾਬਕਾ ਵਿਧਾਇਕ ਮਹੀਪਾਲ ਸਿੰਘ, ਚੌਹਾਨ ਮਨੀਪਾਲ ਗੁੱਜਰ, ਪੰਮੀ ਬਰੇਤਾ, ਧਨਪਤ ਬੁੰਗੜੀ, ਗੁਰਪਾਲ ਕਾਂਗੜ, ਨਰਿੰਦਰ ਕਸਾਣਾ, ਕੈਪਟਨ ਅਸ਼ਵਨੀ ਕਰਤਾਰਪੁਰ, ਭਜਨ ਕਾਂਗੜ, ਤਰਸੇਮ ਭੂੰਬਲਾ, ਜਰਨੈਲ ਸਿੰਘ, ਨਿਖਿਲ ਚੌਧਰੀ ਆਦਿ ਹਾਜ਼ਰ ਸਨ।