30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਐਂਟੀ ਕੁਰੱਪਸ਼ਨ ਐਂਟੀ ਕ੍ਰਾਈਮ ਫਾਊਂਡੇਸ਼ਨ ਵਲੋਂ ਮਾਤਾ ਸਤਿਆ ਦੇਵੀ ਬਿਰਧ ਆਸ਼ਰਮ ਵਿਖੇ ਲਗਾਇਆ ਵਿਸ਼ਾਲ ਮੈਡੀਕਲ ਕੈਂਪ

ਨੂਰਪੁਰ ਬੇਦੀ, 30 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਸੰਸਥਾ ‘ਐਂਟੀ ਕਰੱਪਸ਼ਨ ਐਂਟੀ ਕ੍ਰਾਈਮ ਫਾਊਂਡੇਸ਼ਨ’ ਦੇ ਤਹਿਤ ਰੂਪਨਗਰ ਦੇ ਮਾਤਾ ਸਤਿਆ ਦੇਵੀ ਬਿਰਧ ਆਸ਼ਰਮ ਵਿਚ ਇੱਕ ਵਿਸ਼ੇਸ਼ ਮੁਫ਼ਤ ਮੈਡੀਕਲ ਚੈੱਕਅੱਪ ਅਤੇ ਦਵਾਈ ਵੰਡ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਸੇਵਾ ਕਾਰਜ ਰਾਸ਼ਟਰੀ ਸਕੱਤਰ ਅਤੇ ਪੰਜਾਬ ਰਾਜ ਚੇਅਰਮੈਨ ਸ੍ਰੀ ਹੁਸਨ ਚੰਦ ਸੈਣੀ ਦੀ ਸਪੁੱਤਰੀ ਦੇ ਜਨਮਦਿਨ ਦੇ ਮੌਕੇ ’ਤੇ ਆਯੋਜਿਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 31-10-2026
ਨੂਰਪੁਰ ਬੇਦੀ, 30 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਸੰਸਥਾ ‘ਐਂਟੀ ਕਰੱਪਸ਼ਨ ਐਂਟੀ ਕ੍ਰਾਈਮ ਫਾਊਂਡੇਸ਼ਨ’ ਦੇ ਤਹਿਤ ਰੂਪਨਗਰ ਦੇ ਮਾਤਾ ਸਤਿਆ ਦੇਵੀ ਬਿਰਧ ਆਸ਼ਰਮ ਵਿਚ ਇੱਕ ਵਿਸ਼ੇਸ਼ ਮੁਫ਼ਤ ਮੈਡੀਕਲ ਚੈੱਕਅੱਪ ਅਤੇ ਦਵਾਈ ਵੰਡ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਸੇਵਾ ਕਾਰਜ ਰਾਸ਼ਟਰੀ ਸਕੱਤਰ ਅਤੇ ਪੰਜਾਬ ਰਾਜ ਚੇਅਰਮੈਨ ਸ੍ਰੀ ਹੁਸਨ ਚੰਦ ਸੈਣੀ ਦੀ ਸਪੁੱਤਰੀ ਦੇ ਜਨਮਦਿਨ ਦੇ ਮੌਕੇ ’ਤੇ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਆਸ਼ਰਮ ਦੇ ਬਜ਼ੁਰਗਾਂ ਨੂੰ ਸਮਰਪਿਤ ਇੱਕ ਪ੍ਰੇਰਣਾਦਾਇਕ ਪਹਿਲ ਨਾਲ ਹੋਈ। ਕੈਂਪ ਦੌਰਾਨ ਆਸ਼ਰਮ ਵਿਚ ਰਹਿਣ ਵਾਲੇ ਬਜ਼ੁਰਗਾਂ ਦੀ ਸਿਹਤ ਦੀ ਵਿਆਪਕ ਜਾਂਚ ਕੀਤੀ ਗਈ। ਕੈਂਪ ਵਿਚ ਪੰਜਾਬ ਯੂਵਾ ਪ੍ਰਧਾਨ ਡਾ. ਜੋਤ ਵੰਸ਼ ਸਿੰਘ ਵਲੋਂ ਬਜ਼ੁਰਗਾਂ ਦਾ ਕੁਸ਼ਲ ਸਿਹਤ ਪਰੀਖਣ ਕੀਤਾ ਗਿਆ, ਜਿਸ ਵਿਚ ਬਲੱਡ ਪ੍ਰੈਸ਼ਰ, ਦਿਲ ਦੀ ਗਤੀ, ਬਲੱਡ ਸ਼ੂਗਰ (ਆਰ.ਬੀ.ਐਸ.) ਅਤੇ ਵੀ.ਐਮ.ਆਈ. ਆਦਿ ਦੀ ਜਾਂਚ ਸ਼ਾਮਲ ਸੀ। ਇਸ ਤੋਂ ਬਾਅਦ ਬਲਾਕ ਪ੍ਰਧਾਨ ਅਤੇ ਫਾਰਮਾਸਿਸਟ ਨਿਖਿਲ ਸਿੰਘ ਵਲੋਂ ਬਜ਼ੁਰਗਾਂ ਨੂੰ ਗਠੀਆ (ਅਰਥਰਾਈਟਸ), ਪਿੱਠ/ਡਿਸਕ ਅਤੇ ਸਰਵਾਈਕਲ ਦਰਦ, ਹਾਈ ਬਲੱਡ ਪ੍ਰੈਸ਼ਰ, ਵਧਿਆ ਹੋਇਆ ਬਲੱਡ ਸ਼ੂਗਰ, ਪੇਟ ਦੀਆਂ ਸਮੱਸਿਆਵਾਂ, ਚਮੜੀ ਰੋਗ, ਨੀਂਦ ਦੇ ਵਿਕਾਰਾਂ ਅਤੇ ਦਿਲ ਨਾਲ ਸਬੰਧਿਤ ਬਿਮਾਰੀਆਂ ਲਈ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਪ੍ਰੋਗਰਾਮ ਦੇ ਅੰਤ ਵਿਚ ਆਸ਼ਰਮ ਦੇ ਸਾਰੇ ਬਜ਼ੁਰਗਾਂ ਨੇ ਸਪੁੱਤਰੀ ਨੂੰ ਜਨਮਦਿਨ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ ਅਤੇ ਅਸ਼ੀਰਵਾਦ ਦਿੱਤਾ। ਪ੍ਰੋਗਰਾਮ ਵਿਚ ਰੂਪਨਗਰ ਜ਼ਿਲ੍ਹਾ ਪ੍ਰਧਾਨ ਚੰਦਨ ਵਰਮਾ, ਕਾਨੂੰਨੀ ਸਲਾਹਕਾਰ ਆਦਰਸ਼ ਸ਼ਰਮਾ, ਧਰਮਵੀਰ ਕਪੂਰ, ਤਹਿਸੀਲ ਪ੍ਰਧਾਨ ਹਰਪ੍ਰੀਤ ਸਿੰਘ ਅਤੇ ਜ਼ਿਲ੍ਹਾ ਸਕੱਤਰ ਰਾਮ ਪ੍ਰਤਾਪ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਮਹਿਮਾਨਾਂ ਨੇ ਬਜ਼ੁਰਗਾਂ ਦਾ ਹਾਲ-ਚਾਲ ਜਾਣਿਆ ਅਤੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਨਵ-ਜੰਮੇ ਬੱਚਿਆਂ ਦਾ ਰੱਖੋ ਖਾਸ ਖਿਆਲ - ਡਾ. ਸੁਪਿ੍ਯਾ ਰੰਧਾਵਾ ਅਗਲੀ ਖ਼ਬਰ ਅੰਤਰ-ਸਕੂਲ ਮੁਕਾਬਲਿਆਂ ’ਚ ਸੰਤ ਕਰਮ ਸਿੰਘ ਅਕੈਡਮੀ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
Ad Position 24