05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਭਾਜਪਾ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਪੰਜ ਬੀਬੀਆਂ ਨੂੰ ਚੋਣ ਮੈਦਾਨ 'ਚ ਉਤਾਰਿਆ <br/>

Ad Position 21
No active advertisement
ਅਜੀਤ ਡੈਸਕ 08-12-2025
ਪੁਰਖਾਲੀ, 7 ਦਸੰਬਰ (ਅੰਮਿ੍ਤਪਾਲ ਸਿੰਘ ਬੰਟੀ)-ਭਾਰਤੀ ਜਨਤਾ ਪਾਰਟੀ ਨੇ ਆਉਣ ਵਾਲੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ ਲਈ ਘਾੜ ਇਲਾਕੇ ਤੋਂ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ | ਮਗਰੋੜ ਜ਼ੋਨ ਤੋਂ ਅਮਰਜੀਤ ਕੌਰ (ਪਤਨੀ ਵਿਸਾਖਾ ਸਿੰਘ), ਬਰਦਾਰ ਜ਼ੋਨ ਤੋਂ ਰਿਤੂ ਸ਼ਰਮਾ (ਪਤਨੀ ਰਮਨ ਸ਼ਰਮਾ), ਪੁਰਖਾਲੀ ਜ਼ੋਨ ਤੋਂ ਅਮਨਦੀਪ ਕੌਰ (ਪਤਨੀ ਤਜਿੰਦਰ ਸਿੰਘ), ਭੰਗਾਲਾ ਜ਼ੋਨ ਤੋਂ ਅਮਰਜੀਤ ਕੌਰ (ਪਤਨੀ ਪਿਆਰਾ ਸਿੰਘ) ਅਤੇ ਮੀਆਂਪੁਰ ਜ਼ੋਨ ਤੋਂ ਰੀਤਾ ਰਾਣੀ (ਪਤਨੀ ਤਰਸੇਮ ਲਾਲ) ਨੂੰ ਟਿਕਟ ਦਿੱਤੀ ਹੈ | ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਮੀਆਂਪੁਰ ਜ਼ੋਨ ਤੋਂ ਪਰਮਜੀਤ ਕੌਰ, ਜੋ ਕਿਸਾਨ ਨੇਤਾ ਜਗਮਨਦੀਪ ਸਿੰਘ ਪੜ੍ਹੀ ਦੇ ਮਾਤਾ ਹਨ, ਨੂੰ ਉਮੀਦਵਾਰ ਐਲਾਨਿਆ ਗਿਆ ਹੈ | ਜ਼ਿਲ੍ਹਾ ਭਾਜਪਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਦੱਸਿਆ ਕਿ ਪਾਰਟੀ ਵਲੋਂ ਐਲਾਨੇ ਉਮੀਦਵਾਰ ਸਾਲਾਂ ਤੋਂ ਜਨਤਾ ਦੇ ਵਿਚਕਾਰ ਸਰਗਰਮ ਹਨ ਅਤੇ ਅਸਲ ਅਰਥਾਂ 'ਚ ਸੇਵਾ ਭਾਵਨਾ ਰੱਖਦੇ ਹਨ | ਉਨ੍ਹਾਂ ਕਿਹਾ ਕਿ ਪਾਰਟੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਪੂਰੇ ਜੋਸ਼ ਤੇ ਉਤਸ਼ਾਹ ਨਾਲ ਲੜੇਗੀ ਤੇ ਵਿਰੋਧੀ ਪਾਰਟੀਆਂ ਨੂੰ ਤਕੜੀ ਟੱਕਰ ਦੇਵੇਗੀ |

Ad Position 22
No active advertisement
ਪਿਛਲੀ ਖ਼ਬਰ ਰੌਲੂਮਾਜਰਾ ਜ਼ੋਨ ਤੋਂ ਬਲਾਕ ਸੰਮਤੀ ਦੇ ਆਜ਼ਾਦ ਉਮੀਦਵਾਰ ਨੇ ਕਾਂਗਰਸੀ ਉਮੀਦਵਾਰ ਨੂੰ ਦਿੱਤਾ ਸਮਰਥਨ <br/> ਅਗਲੀ ਖ਼ਬਰ ਸਹੇੜੀ ਜ਼ੋਨ ਤੋਂ ਆਜ਼ਾਦ ਉਮੀਦਵਾਰ ਅਵਤਾਰ ਸਿੰਘ ਵਲੋਂ ਕਾਂਗਰਸੀ ਉਮੀਦਵਾਰ ਦੀ ਹਮਾਇਤ ਦਾ ਐਲਾਨ <br/>
Ad Position 24