04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਆਰ . ਬੀ . ਯੂ . ਦੇ ਫਿਜ਼ੀਓਥਰੈਪੀ ਵਿਭਾਗ ਵਲੋਂ ਦਿਲ ਅਤੇ ਸਟ੍ਰੋਕ ਦੀ ਦੇਖਭਾਲ ’ ਤੇ ਵਿਸ਼ੇਸ਼ ਸਮਾਗਮ

ਰੂਪਨਗਰ, 4 ਅਕਤੂਬਰ (ਯਸ਼ਵੰਤ ਬੱਸੀ)-ਰਿਆਤ ਬਾਹਰਾ ਯੂਨੀਵਰਸਿਟੀ ਦੇ ਸਕੂਲ ਆਫ਼ ਫਿਜ਼ੀਓਥੈਰੇਪੀ ਐਂਡ ਰੇਡੀਓਲੋਜੀ ਵਲੋਂ ਚੌਥੇ ਨਿਰੰਤਰ ਮੈਡੀਕਲ ਸਿੱਖਿਆ (ਸੀ. ਐਮ.

Ad Position 21
No active advertisement
ਅਜੀਤ ਡੈਸਕ 05-10-2026
ਰੂਪਨਗਰ, 4 ਅਕਤੂਬਰ (ਯਸ਼ਵੰਤ ਬੱਸੀ)-ਰਿਆਤ ਬਾਹਰਾ ਯੂਨੀਵਰਸਿਟੀ ਦੇ ਸਕੂਲ ਆਫ਼ ਫਿਜ਼ੀਓਥੈਰੇਪੀ ਐਂਡ ਰੇਡੀਓਲੋਜੀ ਵਲੋਂ ਚੌਥੇ ਨਿਰੰਤਰ ਮੈਡੀਕਲ ਸਿੱਖਿਆ (ਸੀ.ਐਮ.ਈ.) ਪ੍ਰੋਗਰਾਮ ਦੇ ਨਾਲ ਵਿਸ਼ਵ ਫਿਜ਼ੀਓਥੈਰੇਪੀ ਦਿਵਸ ਮਨਾਇਆ ਗਿਆ। ਸਮਾਗਮ ਦਾ ਵਿਸ਼ਾ “ਏਕੀਕ੍ਰਿਤ ਦਿਲ ਅਤੇ ਸਟ੍ਰੋਕ ਦੇਖਭਾਲ: ਰੋਕਥਾਮ ਅਤੇ ਇਮੇਜਿੰਗ ਤੋਂ ਪੁਨਰਵਾਸ ਤੱਕ” ਸੀ। ਇਸ ਮੌਕੇ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ, ਵਾਈਸ-ਚਾਂਸਲਰ ਪ੍ਰੋ. (ਡਾ.) ਸੰਜੇ ਕੁਮਾਰ ਅਤੇ ਯੂ.ਐਸ.ਪੀ.ਆਰ. ਦੇ ਡੀਨ ਪ੍ਰੋ. (ਡਾ.) ਲਲਿਤ ਕੁਮਾਰ ਗੁਪਤਾ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਪ੍ਰੋਗਰਾਮ ਦਾ ਤਾਲਮੇਲ ਸੰਗਠਨ ਸਕੱਤਰ ਇਪਸ਼ਿਤਾ ਅਧਿਕਾਰੀ ਅਤੇ ਸਹਿ-ਸੰਗਠਨ ਸਕੱਤਰ ਦਿਵਿਆ ਖਾਤੀ ਵਲੋਂ ਕੀਤਾ ਗਿਆ। ਫਿਜ਼ੀਓਥੈਰੇਪੀ, ਰੇਡੀਓਲੋਜੀ ਅਤੇ ਨਿਊਟ੍ਰੀਸ਼ਨ ਐਂਡ ਡਾਇਟੈਟਿਕਸ ਦੇ ਮਾਸਟਰਜ਼ ਵਿਦਿਆਰਥੀਆਂ ਨੇ ਦਿਲ ਅਤੇ ਸਟ੍ਰੋਕ ਦੀ ਰੋਕਥਾਮ, ਡਾਇਗਨੌਸਟਿਕ ਇਮੇਜਿੰਗ, ਪੋਸ਼ਣ ਅਤੇ ਪੁਨਰਵਾਸ ਨਾਲ ਸਬੰਧਤ ਅੰਤਰ-ਵਿਸ਼ਿਆਕ ਵਿਗਿਆਨਕ ਸੈਸ਼ਨ ਪੇਸ਼ ਕੀਤੇ। ਇਨ੍ਹਾਂ ਸੈਸ਼ਨਾਂ ਰਾਹੀਂ ਵਿਦਿਆਰਥੀਆਂ ਨੇ ਵੱਖ-ਵੱਖ ਸਿਹਤ ਖੇਤਰਾਂ ਵਿਚਕਾਰ ਸਹਿਯੋਗ ਦੀ ਮਹੱਤਤਾ ਨੂੰ ਉਜਾਗਰ ਕੀਤਾ। ਹਾਕਸਫੇਅਰ ਗਲੋਬਲ ਦੇ ਡਾਇਰੈਕਟਰ ਅਮਿਤ ਜੋਤ ਸਿੰਘ, ਕਰੀਅਰ ਕੋਚ ਦੇ ਸੀ.ਈ.ਓ. ਅਤੇ ਸੰਸਥਾਪਕ ਤੇਜੇਸ਼ਵਰ ਬਖਸ਼ੀ, ਹਾਕਸਫੇਅਰ ਗਲੋਬਲ ਦੇ ਡਾਇਰੈਕਟਰ ਕੇ. ਅੰਸਾਰੀ ਅਤੇ ਅੰਸ਼ਿਕਾ ਮਾਥਨ ਨੇ ਵਿਦਿਆਰਥੀਆਂ ਨਾਲ ਕਰੀਅਰ ਵਿਕਾਸ ਅਤੇ ਵਿਸ਼ਵ ਪੱਧਰੀ ਮੌਕਿਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਪੋਸਟਰ ਮੁਕਾਬਲੇ ਵਿਚ 17 ਟੀਮਾਂ ਨੇ ਭਾਗ ਲਿਆ। ਪਾਇਲ, ਮੁਸਕਾਨ ਤੇ ਕਸ਼ਿਸ਼ ਅਤੇ ਸ਼੍ਰੇਆ ਸ਼ਰਮਾ ਤੇ ਸ਼ਿਲਪਾ ਡੋਗਰਾ ਦੀਆਂ ਟੀਮਾਂ ਨੇ ਸਾਂਝੇ ਤੌਰ ’ਤੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਚੈਤੰਨਿਆ ਰਾਜੇਸ਼ ਮਦਰਾ ਅਤੇ ਕਨਨ ਰਾਣਾ ਦੀ ਟੀਮ ਦੂਜੇ ਸਥਾਨ ’ਤੇ ਰਹੀ। ਸਮਾਗਮ ਦੇ ਅੰਤ ’ਚ ਭੰਗੜਾ, ਗਿੱਧਾ ਅਤੇ ਹਰਿਆਣਵੀ ਨਾਚ ਪੇਸ਼ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਪਿੰਡ - ਪਿੰਡ ਸੰਵਿਧਾਨਕ ਅਧਿਕਾਰਾਂ ਬਾਰੇ ਆਰੰਭੀ ਜਾਗਰੂਕਤਾ ਮੁਹਿੰਮ ਸਮਾਨਤਾ, ਸਮਾਜਿਕ ਨਿਆਂ ਅਤੇ ਆਪਣੇ ਹੱਕਾਂ ਬਾਰੇ ਲੋਕ... ਅਗਲੀ ਖ਼ਬਰ ਮਨਜ਼ੂਰ ਸਕੂਲਾਂ ਦੀਆਂ ਇਮਾਰਤਾਂ ਨੂੰ ਮਿਲੇਗੀ ਨਵੀਂ ਦਿੱਖ, ਵਿਦਿਆਰਥੀਆਂ ਲਈ ਸੁੰਦਰਵਿੱਦਿਅਕ ਮਾਹੌਲ ਸਿਰਜਣ ਵੱਲ ਕਦਮ
Ad Position 24