15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਜ਼ਿਲ੍ਹਾ ਪ੍ਰੀਸ਼ਦ ਜ਼ੋਨ ਕਲਮਾਂ ਤੋਂ 'ਆਪ' ਦੇ ਜਰਨੈਲ ਸਿੰਘ ਲਾਲੀ 3356 ਤੇ ਤਖ਼ਤਗੜ੍ਹ ਜ਼ੋਨ ਤੋਂ ਦੇਸ ਰਾਜ ਸੈਣੀ 1656 ਵੋਟਾਂ ਦੀ ਲੀਡ ਨਾਲ ਜਿੱਤੇ

Ad Position 21
No active advertisement
ਅਜੀਤ ਡੈਸਕ 20-12-2025
ਨੂਰਪੁਰ ਬੇਦੀ, 19 ਦਸੰਬਰ (ਹਰਦੀਪ ਸਿੰਘ ਢੀਂਡਸਾ, ਰਾਜੇਸ਼ ਚੌਧਰੀ)-ਨੂਰਪੁਰ ਬੇਦੀ ਇਲਾਕੇ ਦੇ ਦੋਨੋਂ ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ 'ਚ ਆਮ ਆਦਮੀ ਪਾਰਟੀ ਨੇ ਵੱਡਾ ਵੋਟ ਬੈਂਕ ਹਾਸਿਲ ਕੀਤਾ ਹੈ | ਆਮ ਦੇ ਕਲਮਾਂ ਜ਼ੋਨ ਤੋਂ ਉਮੀਦਵਾਰ ਜਰਨੈਲ ਸਿੰਘ ਲਾਲੀ ਨੇ ਇਸ ਜ਼ੋਨ ਦੀਆਂ ਕੁੱਲ 37573 ਵੋਟਾਂ 'ਚੋਂ ਪੋਲ ਹੋਈਆਂ 22059 ਵੋਟਾਂ ਵਿਚੋਂ 9569 ਵੋਟਾਂ ਪ੍ਰਾਪਤ ਕਰਕੇ 3556 ਵੋਟਾਂ ਦੀ ਸ਼ਾਨਦਾਰ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਹੈ | ਜਰਨੈਲ ਸਿੰਘ ਲਾਲੀ ਨੇ 43.37 ਫ਼ੀਸਦੀ ਵੋਟਾਂ ਹਾਸਲ ਕੀਤੀਆਂ ਹਨ ਜਦ ਕਿ ਇਸ ਜ਼ੋਨ 'ਚ ਦੂਜੇ ਨੰਬਰ 'ਤੇ ਭਾਜਪਾ ਦੇ ਉਮੀਦਵਾਰ ਜੀਵਨ ਸਿੰਘ ਆਪਣਾ ਸਥਾਨ ਬਣਾਉਣ 'ਚ ਕਾਮਯਾਬ ਰਹੇ ਹਨ | ਭਾਜਪਾ ਨੇ ਇਸ ਜ਼ੋਨ ਵਿਚ 6013 ਵੋਟਾਂ ਹਾਸਿਲ ਕਰਕੇ 27.25 ਫ਼ੀਸਦੀ ਵੋਟਾਂ ਹਾਸਿਲ ਕੀਤੀਆਂ ਹਨ ਜਦਕਿ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਹੁਸਨ ਚੰਦ ਇਸ ਜ਼ੋਨ 'ਚ ਤੀਜੇ ਸਥਾਨ 'ਤੇ ਰਿਹਾ ਹੈ | ਹੁਸਨ ਚੰਦ ਨੇ 5575 ਵੋਟਾਂ ਲੈ ਕੇ ਕੁਲ ਪੋਲ ਹੋਈਆਂ 22059 ਵੋਟਾਂ ਦਾ 25.27 ਫ਼ੀਸਦੀ ਹਿੱਸਾ ਹਾਸਿਲ ਕੀਤਾ ਹੈ | ਇਸ ਜ਼ੋਨ 'ਚ ਕਾਂਗਰਸ ਦਾ ਉਮੀਦਵਾਰ ਨਾ ਹੋਣ ਕਾਰਨ ਕਾਂਗਰਸ ਦੀਆਂ ਵੋਟਾਂ ਵੱਖ-ਵੱਖ ਪਾਰਟੀਆਂ ਵਿਚ ਸ਼ਿਫਟ ਹੋਈਆਂ ਹਨ | ਜਰਨੈਲ ਸਿੰਘ ਲਾਲੀ ਦੀ ਇਸ ਜ਼ੋਨ 'ਚ ਵੱਡੀ ਜਿੱਤ ਮੰਨੀ ਜਾ ਰਹੀ ਹੈ | ਤਖ਼ਤਗੜ੍ਹ ਜ਼ਿਲ੍ਹਾ ਪ੍ਰੀਸ਼ਦ ਜ਼ੋਨ 'ਚ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇਸ ਰਾਜ ਸੈਣੀਮਾਜਰਾ ਨੇ 1656 ਵੋਟਾਂ ਦੀ ਲੀਡ ਨਾਲ ਆਪਣੇ ਵਿਰੋਧੀ ਅਕਾਲੀ ਦਲ ਦੇ ਉਮੀਦਵਾਰ ਸਾ. ਸੁਰਿੰਦਰ ਕੁਮਾਰ ਟਿੱਬਾ ਨੰਗਲ ਨੂੰ ਹਰਾਇਆ ਹੈ | ਇਸ ਜ਼ੋਨ ਦੀਆਂ ਕੁੱਲ 42755 ਵੋਟਾਂ ਵਿਚੋਂ 24511 ਵੋਟਾਂ ਪੋਲ ਹੋਈਆਂ ਸਨ, ਜਿਸ 'ਚੋਂ ਦੇਸ ਰਾਜ ਸੈਣੀਮਾਜਰਾ ਨੂੰ 8758 ਵੋਟਾਂ ਮਿਲੀਆਂ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਸੁਰਿੰਦਰ ਕੁਮਾਰ ਨੇ ਇਸ ਸੀਟ ਤੋਂ 7102 ਵੋਟਾਂ ਹਾਸਿਲ ਕਰਕੇ ਦੂਜਾ ਸਥਾਨ ਹਾਸਿਲ ਕੀਤਾ ਹੈ | 'ਆਪ' ਦੇ ਦੇਸ ਰਾਜ ਸੈਣੀ ਨੇ ਪੋਲ ਹੋਈਆਂ ਵੋਟਾਂ ਦਾ 35.75 ਫੀਸਦੀ ਤੇ ਅਕਾਲੀ ਦਲ ਨੇ 28.97 ਫ਼ੀਸਦੀ ਹਿੱਸਾ ਹਾਸਿਲ ਕੀਤਾ ਹੈ, ਜਦਕਿ ਕਾਂਗਰਸ ਦੀ ਸੁਮਨ ਸੈਣੀ ਇਸ ਜ਼ੋਨ ਤੋਂ 4545 ਵੋਟਾਂ ਲੈ ਕੇ 18.54 ਫ਼ੀਸਦੀ ਵੋਟਾਂ ਹਾਸਿਲ ਕਰਨ 'ਚ ਸਫਲ ਰਹੀ ਹੈ | ਭਾਜਪਾ ਦੇ ਕੁਲਜਿੰਦਰ ਸਿੰਘ ਲਾਲਪੁਰ ਨੂੰ ਇਸ ਜ਼ੋਨ ਵਿਚ 2655 ਵੋਟਾਂ ਹੀ ਪ੍ਰਾਪਤ ਹੋਈਆਂ ਹਨ, ਜੋ ਕੁਲ ਪਈਆਂ ਵੋਟਾਂ ਦਾ 10.83 ਫ਼ੀਸਦੀ ਰਹੀਆਂ ਹਨ | ਕਲਮਾਂ ਜ਼ੋਨ 'ਚ 209 ਤੇ ਤਖ਼ਤਗੜ੍ਹ ਜ਼ੋਨ 'ਚ 114 ਵੋਟਰਾਂ ਨੇ ਨੋਟਾ ਨੂੰ ਵੋਟਾਂ ਪਾ ਕੇ ਲੋਕਮਤ ਵਿਚ ਆਪਣਾ ਇਜ਼ਹਾਰ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਪਿਤਾ ਜੀ ਵਲੋਂ ਕਿਲ੍ਹਾ ਛੱਡਣ ਦੀ ਯਾਦ 'ਚ ਰਾਤ ਦਾ ਸਮਾਗਮ ਅੱਜ ਅਗਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣਾ ਪੰਜਾਬ ਸਰਕਾਰ ਦਾ ਇਤਿਹਾਸਕ ਫ਼ੈਸਲਾ-ਡਾਢੀ
Ad Position 24