06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਅਦਾਰਾ ਅਨਮੋਲ ਸਿੱਖਿਆ ਕੇਂਦਰ ਵਿਖੇ ਵਿਸ਼ਾਲ ਹੁਨਰ ਪ੍ਰਦਰਸ਼ਨੀ ਦਾ ਆਯੋਜਨ <br/>

Ad Position 21
No active advertisement
ਅਨਮੋਲ ਸਿੱਖਿਆ ਕੇਂਦਰ ਵਲੋਂ ਕਰਵਾਏ ਸਮਾਗਮ ਦੀ ਤਸਵੀਰ | ਤਸਵੀਰ : ਸ਼ਿਵ ਕੁਮਾਰ ਕਾਲੀਆ <br/> 21-12-2025
ਢੇਰ, 20 ਦਸੰਬਰ (ਸ਼ਿਵ ਕੁਮਾਰ ਕਾਲੀਆ)-ਅਦਾਰਾ ਅਨਮੋਲ ਸਿੱਖਿਆ ਕੇਂਦਰ, ਢੇਰ ਦੀਆਂ ਫ਼ਿਜ਼ਾਵਾਂ 'ਚ ਵਿਦਿਆਰਥੀਆਂ ਦੀ ਸਿਰਜਣਾਤਮਿਕਤਾ ਤੇ ਮਿਹਨਤ ਦੀ ਮਹਿਕ ਰਚੀ ਹੋਈ ਨਜ਼ਰ ਆਈ | ਪ੍ਰੋਗਰਾਮ 'ਚ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਵਿਦਿਆਰਥੀਆਂ ਦੀ ਕਲਾ ਵੇਖ ਕੇ ਉਨ੍ਹਾਂ ਨੇ ਗਦ-ਗਦ ਹੁੰਦਿਆਂ ਕਿਹਾ 'ਅੱਜ ਮੈਂ ਇਥੇ ਸਿਰਫ਼ ਕੰਮ ਨਹੀਂ, ਬਲਕਿ ਪੰਜਾਬ ਦੇ ਸੁਨਹਿਰੀ ਭਵਿੱਖ ਦੀ ਤਸਵੀਰ ਵੇਖ ਰਿਹਾ ਹਾਂ | ਇਹ ਵਿਦਿਆਰਥੀ ਸਿਰਫ਼ ਡਿਗਰੀਆਂ ਨਹੀਂ ਲੈ ਰਹੇ, ਬਲਕਿ ਆਤਮ-ਨਿਰਭਰਤਾ ਦਾ ਹਲਫ਼ ਲੈ ਰਹੇ ਹਨ | ਅਦਾਰਾ ਅਨਮੋਲ ਸਿੱਖਿਆ ਕੇਂਦਰ ਦੀ ਇਹ ਕੋਸ਼ਿਸ਼ ਸ਼ਲਾਘਾਯੋਗ ਹੈ | ਸਾਡੀ ਸਰਕਾਰ ਦਾ ਵੀ ਇਹੀ ਸੁਪਨਾ ਹੈ ਕਿ ਹਰ ਹੱਥ ਨੂੰ ਕੰਮ ਮਿਲੇ ਤੇ ਸਾਡੇ ਨੌਜਵਾਨ ਨੌਕਰੀਆਂ ਲੱਭਣ ਵਾਲੇ ਨਹੀਂ, ਸਗੋਂ ਨੌਕਰੀਆਂ ਦੇਣ ਵਾਲੇ ਬਣਨ | ਮੈਂ ਭਰੋਸਾ ਦਿਵਾਉਂਦਾ ਹਾਂ ਕਿ ਇਨ੍ਹਾਂ ਹੋਣਹਾਰ ਬੱਚਿਆਂ ਨੂੰ ਪੈਰਾਂ ਸਿਰ ਕਰਨ ਲਈ ਸਰਕਾਰ ਹਰ ਸੰਭਵ ਸਹਿਯੋਗ ਦੇਵੇਗੀ |' ਸੰਸਥਾ ਦੇ ਡਾਇਰੈਕਟਰ ਜਸਵਿੰਦਰ ਸਿੰਘ ਬਡਿਆਲ ਨੇ ਵਿਦਿਆਰਥੀਆਂ ਦੀ ਪ੍ਰਗਤੀ ਰਿਪੋਰਟ ਪੇਸ਼ ਕਰਦਿਆਂ ਬਹੁਤ ਹੀ ਭਾਵੁਕ ਤੇ ਪ੍ਰਭਾਵਸ਼ਾਲੀ ਸ਼ਬਦਾਂ ਵਿਚ ਕਿਹਾ 'ਸਾਡਾ ਮਕਸਦ ਸਿਰਫ਼ ਕਿਤਾਬੀ ਗਿਆਨ ਦੇ ਕੇ ਵਿਦਿਆਰਥੀਆਂ ਨੂੰ ਵਿਹਲੇ ਕਰਨਾ ਨਹੀਂ ਹੈ, ਸਗੋਂ ਉਹਨਾਂ ਦੇ ਅੰਦਰ ਛਿਪੇ ਹੁਨਰ ਨੂੰ ਤਰਾਸ਼ ਕੇ ਉਨ੍ਹਾਂ ਨੂੰ ਹੀਰੇ ਬਣਾਉਣਾ ਹੈ | ਇਸ ਖੂਬਸੂਰਤ ਪ੍ਰੋਗਰਾਮ 'ਚ ਲਗਪਗ 15 ਤੋਂ 20 ਪਿੰਡਾਂ ਦੇ ਪੰਚ ਜਾਂ ਸਰਪੰਚਾਂ ਤੋਂ ਬਿਨਾਂ ਹਜ਼ਾਰਾਂ ਲੋਕ ਇਸ ਨਵੇਕਲੇ ਉੱਦਮ ਦੇ ਗਵਾਹ ਬਣੇ | ਇਸ ਸਮੇਂ ਸਰਪੰਚ ਹਰਦੀਪ ਸਿੰਘ ਦੀਪਾ ਲੋਧੀਪੁਰ, ਸਰਪੰਚ ਪਾਵਨ ਕੁਮਾਰ, ਹਰਜਾਪ ਸਿੰਘ ਬਡਿਆਲ, ਪਿ੍ੰਸੀਪਲ ਹਰੀਸ਼ ਚੰਦਰ, ਬੁੱਧੀਜੀਵੀ ਬਲਜੀਤ ਕੌਰ, ਵਿਜੇ ਕੁਮਾਰ, ਗੁਰਵਿੰਦਰ ਸਿੰਘ, ਗੁਰਬਖਸ਼ ਸਿੰਘ ਢਾਹੇ, ਜਸਵੀਰ ਸਿੰਘ, ਅਮਰਜੀਤ ਸਿੰਘ ਸੰਧੂ, ਦਰਸ਼ਨ ਸਿੰਘ, ਸੁਰਜੀਤ ਸਿੰਘ ਢੇਰ ਆਦੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 'ਵੀਰ ਬਾਲ ਦਿਵਸ' ਦਾ ਨਾਂਅ ਸਿੱਖ ਪੰਥ ਨੂੰ ਪ੍ਰਵਾਨ ਨਹੀਂ-ਸਾਬਕਾ ਮੁੱਖ ਮੰਤਰੀ ਚੰਨੀ <br/> ਅਗਲੀ ਖ਼ਬਰ ਅਖਿਲ ਭਾਰਤੀ ਦੰਗਾ ਪੀੜਤ ਰਾਹਤ ਕਮੇਟੀ-1984 ਨੇ ਕੇਂਦਰੀ ਗ੍ਰਹਿ ਮੰਤਰੀ ਦੇ ਦਫ਼ਤਰ ਸੌਂਪਿਆ ਮੰਗ ਪੱਤਰ
Ad Position 24