ਪੋਜੇਵਾਲ ਸਰਾਂ/ਟੱਪਰੀਆਂ ਖੁਰਦ, 20 ਦਸੰਬਰ (ਨਵਾਂਗਰਾਈਾ, ਨਾਨੋਵਾਲੀਆ)-ਬ੍ਰਹਮ ਸਾਗਰ ਮਹਾਰਾਜ ਭੂਰੀਵਾਲੇ ਗਰੀਬਦਾਸੀ ਗੁਰਗੱਦੀ ਪ੍ਰੰਪਰਾ ਦੇ ਦੂਜੇ ਗੁਰੂਗੱਦੀ ਨਸ਼ੀਨ ਲਾਲ ਦਾਸ ਮਹਾਰਾਜ ਭੂਰੀਵਾਲਿਆਂ ਦੇ 137ਵੇਂ ਅਵਤਾਰ ਦਿਵਸ ਸਬੰਧੀ ਮੋਕਸ਼ ਧਾਮ ਟੱਪਰੀਆਂ ਖੁਰਦ ਵਿਖੇ ਤਿੰਨ ਦਿਨਾ ਸੰਤ ਸਮਾਗਮ ਗੁਰੂਗੱਦੀ ਦੇ ਵਰਤਮਾਨ ਗੁਰੂਗੱਦੀ ਨਸ਼ੀਨ ਵੇਦਾਂਤ ਅਚਾਰਿਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਪ੍ਰਾਰੰਭ ਹੋਇਆ | ਇਸ ਮੌਕੇ ਛੁਡਾਣੀ ਧਾਮ ਦੇ ਮੁੱਖ ਪੀਠਾਧੀਸ਼ਵਰ ਦਯਾਸਾਗਰ, ਵੇਦਾਂਤ ਅਚਾਰਿਆ ਸਵਾਮੀ, ਚੇਤਨਾ ਨੰਦ, ਭੂਰੀਵਾਲਿਆਂ ਨੇ ਸੰਤ ਮੰਡਲੀ ਸਮੇਤ ਵੱਡੀ ਗਿਣਤੀ ਵਿਚ ਪਹੁੰਚੀਆਂ ਸੰਗਤਾਂ ਦੀ ਹਾਜ਼ਰੀ ਵਿਚ ਨਿਸ਼ਾਨ ਸਾਹਿਬ ਚੜ੍ਹਾਉਣ ਦੀ ਰਸਮ ਉਪਰੰਤ ਅਚਾਰੀਆ ਗਰੀਬਦਾਸ ਦੀ ਅੰਮਿ੍ਤਮਈ ਬਾਣੀ ਦੇ ਅਖੰਡ ਪਾਠਾਂ ਦੇ ਪ੍ਰਕਾਸ਼ ਕੀਤੇ | ਇਸ ਮੌਕੇ ਗੁਰੂਗੱਦੀ ਪ੍ਰੰਪਰਾ ਦਾ ਸਾਲ 2026 ਦਾ ਕੈਲੰਡਰ ਮਹੰਤ ਦਯਾਸਾਗਰ, ਵੇਦਾਂਤ ਅਚਾਰਿਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਤੇ ਸਮੁੱਚੀ ਸੰਤ ਮੰਡਲੀ ਵਲੋਂ ਸਾਂਝੇ ਤੌਰ 'ਤੇ ਜਾਰੀ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਬਟਾਲਾ ਦੇ ਐਸ. ਐਸ. ਪੀ. ਡਾ. ਮਹਿਤਾਬ ਸਿੰਘ ਆਈ. ਪੀ. ਐਸ. ਨੇ ਖਾਸ ਤੌਰ 'ਤੇ ਸ਼ਿਰਕਤ ਕੀਤੀ ਅਤੇ ਗੁਰੂ ਚਰਨਾਂ ਵਿਚ ਹਾਜ਼ਰੀ ਲਗਵਾਈ | ਇਸ ਮੌਕੇ ਬਲਾਚੌਰ ਦੀ ਵਿਧਾਇਕਾ ਸੰਤੋਸ਼ ਕਟਾਰੀਆ ਨੇ ਵੀ ਹਾਜ਼ਰੀ ਲਗਾਈ | ਇਸ ਮੌਕੇ ਸੰਤ ਮਹਾਂਪੁਰਸ਼ਾਂ 'ਚ ਸਵਾਮੀ ਹਰਬੰਸ ਲਾਲ ਬ੍ਰਹਮਚਾਰੀ, ਸਵਾਮੀ ਡਾ. ਤਿ੍ਪੁਰਾਰੀ ਦਾਸ, ਸਵਾਮੀ ਨਿੱਤਿਆਨੰਦ, ਸਵਾਮੀ ਕਿ੍ਸ਼ਨ ਸਰੂਪ ਹਰੀਦੁਆਰ, ਸਵਾਮੀ ਸੱਤਦੇਵ ਬ੍ਰਹਮਚਾਰੀ, ਸਵਾਮੀਮਕਿ੍ਸ਼ਨਾ ਨੰਦ, ਸਵਾਮੀ ਦਰਵੇਸ਼ਾ ਨੰਦ ਹਾਜਰ ਸਨ | ਸਮਾਗਮ ਦੇ ਦੂਜੇ ਦਿਨ 21 ਨੂੰ ਵਿਸ਼ਾਲ ਮੈਡੀਕਲ ਕੈਂਪ ਤੇ ਖੂਨਦਾਨ ਕੈਂਪ ਲਗਾਇਆ ਜਾਵੇਗਾ |