ਨੰਗਲ, 20 ਦਸੰਬਰ (ਪ੍ਰੀਤਮ ਸਿੰਘ ਬਰਾਰੀ)-ਰੈਡ ਕ੍ਰਾਸ ਸੁਸਾਇਟੀ (ਹਸਪਤਾਲ ਵੈੱਲਫੇਅਰ ਸੈਕਸ਼ਨ) ਵਲੋਂ ਸਟਾਫ਼ ਕਲੱਬ ਨੰਗਲ ਵਿਖੇ ਰੈੱਡ ਕਰਾਸ ਮੇਲਾ 21 ਦਸਬੰਰ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਦਾ ਰਸਮੀ ਉਦਘਾਟਨ ਕਰਨ ਲਈ ਬਤੌਰ ਮੁੱਖ ਮਹਿਮਾਨ ਬੀ. ਬੀ. ਐਮ. ਬੀ. ਦੇ ਚੇਅਰਮੈਨ ਇੰਜੀਨੀਅਰ ਮਨੋਜ ਤਿਰਪਾਠੀ ਤੇ ਉਨ੍ਹਾਂ ਦੇ ਧਰਮ ਪਤਨੀ ਦੀਪਤੀ ਤਿਰਪਾਠੀ ਵਲੋਂ ਆਪਣੇ ਕਰ ਕਮਲਾ ਨਾਲ ਕੀਤਾ ਜਾਵੇਗਾ | ਇਸ ਸੰਬੰਧੀ ਸੁਸਾਇਟੀ ਦੇ ਪ੍ਰਧਾਨ ਸ੍ਰੀਮਤੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਸਵੇਰੇ 10:30 ਵਜੇ ਸ਼ੁਰੂ ਹੋਣ ਵਾਲੇ ਇਸ ਮੇਲੇ 'ਚ ਜਿੱਥੇ ਵੱਖ-ਵੱਖ ਉਤਪਾਦਾਂ ਨਾਲ ਸੰਬੰਧਿਤ ਪ੍ਰਦਰਸ਼ਨੀ ਸਟਾਲ ਲਗਾਈ ਜਾਣਗੇ ਉਥੇ ਹੀ ਖਾਣ ਪੀਣ ਵਾਲੇ ਵਸਤਾਂ ਦੇ ਸਟਾਲ ਵੀ ਲਗਾਏ ਜਾਣਗੇ ਅਤੇ ਬੱਚਿਆਂ ਲਈ ਵਿਸ਼ੇਸ਼ ਤੌਰ 'ਤੇ ਝੂਲਿਆਂ ਦਾ ਪ੍ਰਬੰਧ ਵੀ ਕੀਤਾ ਜਾਵੇਗਾ | ਰੈੱਡ ਕਰਾਸ ਸੁਸਾਇਟੀ ਦੀ ਪ੍ਰਧਾਨ ਸ੍ਰੀਮਤੀ ਹਰਪ੍ਰੀਤ ਕੌਰ ਨੇ ਸ਼ਹਿਰਵਾਸੀਆਂ ਅਤੇ ਨੇੜਲੇ ਇਲਾਕਿਆਂ ਦੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਮੇਲੇ 'ਚ ਪਹੁੰਚ ਕੇ ਇਸ ਆਯੋਜਨ ਨੂੰ ਸਫਲ ਬਣਾਉਣ |