ਘਨੌਲੀ/ਭਰਤਗੜ੍ਹ, 21 ਦਸੰਬਰ (ਜਸਬੀਰ ਸਿੰਘ ਬਾਵਾ)-ਘਨੌਲੀ ਨੇੜਲੇ ਚੰਦਪੁਰ, ਡਕਾਲਾ ਤੇ ਬਲਾਵਲਪੁਰ ਦੇ ਵਸਨੀਕਾਂ ਵਲੋਂ ਧਾਰਮਿਕ ਸ਼ਰਧਾ ਤੇ ਸੇਵਾ-ਭਾਵਨਾ ਨਾਲ ਸਫ਼ਰ-ਏ-ਸ਼ਹਾਦਤ ਮਾਰਗ 'ਤੇ ਖੀਰ ਦਾ ਲੰਗਰ ਲਗਾਇਆ, ਜਿੱਥੇ ਭਾਰੀ ਗਿਣਤੀ 'ਚ ਰਾਹਗੀਰਾਂ ਤੇ ਸੰਗਤ ਨੇ ਸੇਵਾ ਕੀਤੀ | ਲੰਗਰ ਦੌਰਾਨ ਹਰ ਵਰਗ ਦੇ ਲੋਕਾਂ ਨੇ ਇਕੱਠੇ ਬੈਠ ਕੇ ਪ੍ਰਸਾਦ ਛਕਿਆ ਤੇ ਸੇਵਾਦਾਰਾਂ ਦੀ ਨਿਸ਼ਕਾਮ ਸੇਵਾ ਦੀ ਭਰਪੂਰ ਸਰਾਹਨਾ ਕੀਤੀ | ਇਸ ਮੌਕੇ ਬਜ਼ੁਰਗਾਂ, ਨੌਜਵਾਨਾਂ ਤੇ ਬੱਚਿਆਂ ਨੇ ਵੀ ਸੇਵਾ ਵਿਚ ਵਧ-ਚੜ੍ਹ ਕੇ ਹਿੱਸਾ ਲਿਆ | ਸਮਾਗਮ 'ਚ ਬਲਾਕ ਸੰਮਤੀ ਮੈਂਬਰ ਲਲਿਤ ਸੈਣੀ ਸਮੇਤ 'ਆਪ' ਆਗੂ ਪਰਮਿੰਦਰ ਸਿੰਘ ਬਾਲਾ, ਬਲਵਿੰਦਰ ਸਿੰਘ, ਸੁਰਿੰਦਰ ਸਿੰਘ, ਸਸਪਿੰਦਰ ਸਿੰਘ, ਹਰਜਿੰਦਰ ਸਿੰਘ, ਸੇਵਾ ਸਿੰਘ, ਐਡਵੋਕੇਟ ਸੰਜੀਵ ਸੈਣੀ , ਸਰਪੰਚ ਸੀਮਾ ਸੈਣੀ, ਮਨੋਹਰ ਸਿੰਘ, ਗੁਰਬਖ਼ਸ਼ ਸਿੰਘ, ਭਗਤ ਸਿੰਘ, ਹਰਪ੍ਰੀਤ ਸਿੰਘ, ਹਰਜੀਤ ਸਿੰਘ, ਅਮਰਜੀਤ ਸਿੰਘ, ਗੁਰਨਾਮ ਸਿੰਘ, ਦਵਿੰਦਰ ਸਿੰਘ, ਗੁਰਮੀਤ ਸਿੰਘ, ਲਖਵੀਰ ਸਿੰਘ, ਬਲਜਿੰਦਰ ਸਿੰਘ, ਮਨਦੀਪ ਸਿੰਘ, ਪਰਮਿੰਦਰ ਸਿੰਘ, ਵਿਕੀ, ਹੈਪੀ, ਲੱਕੀ, ਹਰਮਨ ਅਤੇ ਜੱਸ ਹਾਜ਼ਰ ਸਮੇਤ ਵੱਡੀ ਗਿਣਤੀ 'ਚ ਪਿੰਡਾਂ ਦੇ ਨੌਜਵਾਨ ਹਾਜ਼ਰ ਸਨ |