09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਪਿੰਡ ਬੂਰਮਾਜਰਾ ਦੇ ਬੱਸ ਅੱਡੇ ’ਤੇ ਕਰਿਆਨੇ ਦੀ ਦੁਕਾਨ ਵਿਚ ਹੋਈ ਚੋਰੀ

ਮੋਰਿੰਡਾ, 9 ਅਕਤੂਬਰ (ਪ੍ਰਿਤਪਾਲ ਸਿੰਘ)-ਮੋਰਿੰਡਾ ਰੂਪਨਗਰ ਸੜਕ ਤੇ ਪੈਂਦੇ ਪਿੰਡ ਬੂਰਮਾਜਰਾ ਦੇ ਬੱਸ ਅੱਡੇ ਤੇ ਸਥਿਤ ਇੱਕ ਕਰਿਆਨੇ ਦੀ ਦੁਕਾਨ ਤੇ ਚੋਰਾਂ ਨੇ ਦੁਕਾਨ ਦੇ ਦੋਨੋਂ ਸ਼ਟਰ ਤੋੜ ਕੇ ਨਗਦੀ ਚੋਰੀ ਕਰ ਲਈ ਜਦਕਿ ਦੁਕਾਨ ਵਿਚ ਪਿਆ ਲੱਖਾਂ ਰੁਪਏ ਦਾ ਸਮਾਨ ਚੋਰੀ ਹੋਣ ਤੋਂ ਬਚ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨਦਾਰ ਗਿਆਨੀ ਬਲਜਿੰਦਰ ਸਿੰਘ ਧਨੌਰੀ ਨੇ ਦੱਸਿਆ ਕਿ ਉਹ ਪਿਛਲੇ ਛੇ ਸੱਤ ਸਾਲਾਂ ਤੋਂ ਪਿੰਡ ਬੂਰਮਾਜਰਾ ਦੇ ਬੱਸ ਸਟੈਂਡ ਤੇ ਇਸ 2 ਦੁਕਾਨਾਂ ਕਿਰਾਏ ਤੇ ਲੈਕੇ ਕਰਿਆਨੇ ਦੀ ਦੁਕਾਨ ਚਲਾ ਰਹੇ ਹਨ।

Ad Position 21
No active advertisement
ਪਿੰਡ ਬੂਰਮਾਜਰਾ ਦੇ ਬੱਸ ਅੱਡੇ ’ਤੇ ਚੋਰਾਂ ਵਲੋਂ ਦੁਕਾਨ ਦੇ ਤੋੜੇ ਗਏ ਸ਼ਟਰ। 10-10-2026
ਮੋਰਿੰਡਾ, 9 ਅਕਤੂਬਰ (ਪ੍ਰਿਤਪਾਲ ਸਿੰਘ)-ਮੋਰਿੰਡਾ ਰੂਪਨਗਰ ਸੜਕ ਤੇ ਪੈਂਦੇ ਪਿੰਡ ਬੂਰਮਾਜਰਾ ਦੇ ਬੱਸ ਅੱਡੇ ਤੇ ਸਥਿਤ ਇੱਕ ਕਰਿਆਨੇ ਦੀ ਦੁਕਾਨ ਤੇ ਚੋਰਾਂ ਨੇ ਦੁਕਾਨ ਦੇ ਦੋਨੋਂ ਸ਼ਟਰ ਤੋੜ ਕੇ ਨਗਦੀ ਚੋਰੀ ਕਰ ਲਈ ਜਦਕਿ ਦੁਕਾਨ ਵਿਚ ਪਿਆ ਲੱਖਾਂ ਰੁਪਏ ਦਾ ਸਮਾਨ ਚੋਰੀ ਹੋਣ ਤੋਂ ਬਚ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨਦਾਰ ਗਿਆਨੀ ਬਲਜਿੰਦਰ ਸਿੰਘ ਧਨੌਰੀ ਨੇ ਦੱਸਿਆ ਕਿ ਉਹ ਪਿਛਲੇ ਛੇ ਸੱਤ ਸਾਲਾਂ ਤੋਂ ਪਿੰਡ ਬੂਰਮਾਜਰਾ ਦੇ ਬੱਸ ਸਟੈਂਡ ਤੇ ਇਸ 2 ਦੁਕਾਨਾਂ ਕਿਰਾਏ ਤੇ ਲੈਕੇ ਕਰਿਆਨੇ ਦੀ ਦੁਕਾਨ ਚਲਾ ਰਹੇ ਹਨ। ਉਹ ਰੋਜਾਨਾ ਦੀ ਤਰਾਂ ਰਾਤੀ ਕਰੀਬ 9.00 ਵਜੇ ਦੁਕਾਨ ਬੰਦ ਕਰਕੇ ਆਪਣੇ ਘਰ ਨੂੰ ਚਲਾ ਗਿਆ ਕਿ ਰਾਤ ਸਮੇਂ ਚੋਰਾਂ ਨੇ ਉਸ ਦੀਆਂ ਦੋਵੇਂ ਦੁਕਾਨਾਂ ਦੇ ਸ਼ਟਰ ਤੋੜਕੇ ਗੱਲੇ ਵਿਚ ਰੱਖਿਆ 10-15 ਹਜਾਰ ਰੁਪਏ ਚੋਰੀ ਕਰਕੇ ਫ਼ਰਾਰ ਹੋ ਗਏ। ਉਨਾ ਦੱਸਿਆ ਕਿ ਇਸ ਚੋਰੀ ਸਬੰਧੀ ਉਸ ਨੂੰ ਸਵੇਰੇ 6.00 ਵਜੇ ਪਤਾ ਲੱਗਿਆਂ ਤੇ ਉਹ ਤੁਰੰਤ ਦੁਕਾਨ ਤੇ ਪਹੁੰਚੇ ਤਾਂ ਵੇਖਿਆ ਕਿ ਚੋਰਾਂ ਨੇ ਦੋਨੋ ਦੁਕਾਨਾਂ ਦੇ ਸ਼ਟਰ ਤੋੜੇ ਹੋਏ ਸਨ ਅਤੇ ਜਦੋ ਉਸਨੇ ਅੰਦਰ ਜਾਕੇ ਗੱਲਾ ਚੈੱਕ ਕੀਤਾ ਤਾਂ ਉਸ ਵਿਚ ਰੱਖਿਆ ਹੋਇਆ 10-15 ਹਜ਼ਾਰ ਰੁਪਏ ਕੈਸ਼ ਗਾਇਬ ਸੀ, ਪ੍ਰੰਤੂ ਦੋਨੋ ਪਾਸੇ ਰੱਖੇ ਹੋਏ ਕਰਿਆਨੇ ਦਾ ਸਮਾਨ ਆਪੋ ਆਪਣੀ ਥਾਂ ਤੇ ਸਹੀ ਪਿਆ ਸੀਂ। ਉਸਨੇ ਇਸ ਸਬੰਧੀ ਮੋਰਿੰਡਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਜਦੋਂ ਇਸ ਸਬੰਧੀ ਐਸ.ਐਚ.ਓ ਮੋਰਿੰਡਾ ਸਦਰ ਇੰਸਪੈ­ਕਟਰ ਸਿਮਰਨਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ ਸੂਚਨਾ ਮਿਲਣ ਉਪਰੰਤ ਹੀ ਏ.ਐਸ.ਆਈ ਸਿਮਰਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਦੁਕਾਨ ਦੇ ਆਲੇ ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਪੁਲਿਸ ਲੁਟੇਰਿਆਂ ਦੀ ਤੇਜੀ ਨਾਲ ਭਾਲ ਕਰ ਰਹੀ ਹੈ, ਜਿਨਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਬੀਬੀ ਕੀ ਹਵੇਲੀ ਰੋਪੜ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਈ ਰਾਸ - ਲੀਲ੍ਹਾ ਅਗਲੀ ਖ਼ਬਰ ਵਿਧਾਇਕ ਚੱਢਾ ਨੇ ਪਿੰਡ ਬਸਾਲੀ ਵਿਖੇ ਕੀਤੀ ਲੋਕ ਮਿਲਣੀ ਦੌਰਾਨ ਪੰਚਾਇਤ ਨੂੰ 5 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਸੌਂਪਿਆ
Ad Position 24