09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਕਿਸਾਣਾ ਸਕੂਲ ਝਾਂਡੀਆਂ ਕਲਾਂ ਵਿਖੇ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ <br/>

Ad Position 21
No active advertisement
ਕਿਸਾਣਾ ਸਕੂਲ ਝਾਂਡੀਆਂ ਕਲਾਂ ਵਿਖੇ ਮਾਪੇ-ਅਧਿਆਪਕ ਮਿਲਣੀ ਦੌਰਾਨ ਹਾਜ਼ਰ ਮਾਪੇ ਤੇ ਹੋਰ | ਤਸਵੀਰ : ਵਿੰਦਰਪਾਲ ਝਾਂਡੀਆਂ <br/> 24-12-2025
ਨੂਰਪੁਰ ਬੇਦੀ, 23 ਦਸੰਬਰ (ਵਿੰਦਰਪਾਲ ਝਾਂਡੀਆਂ)-ਸਰਕਾਰੀ ਪ੍ਰਾਇਮਰੀ ਸਕੂਲ ਕਿਸਾਣਾ ਝਾਂਡੀਆਂ ਕਲਾਂ ਵਿਖੇ ਮੇਗਾ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਗਿਆ | ਜਿਸ 'ਚ ਬੱਚਿਆਂ ਦੇ ਮਾਪਿਆਂ, ਪੰਚਾਇਤ, ਸਕੂਲ ਮੈਨੇਜਮੈਂਟ ਕਮੇਟੀ ਅਤੇ ਪਤਵੰਤੇ ਸੱਜਣਾਂ ਨੇ ਸ਼ਮੂਲੀਅਤ ਕੀਤੀ ਗਈ | ਸਕੂਲ ਇੰਚਾਰਜ ਅਨਾਮਿਕਾ ਸ਼ਰਮਾ ਨੇ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਉਂਦਿਆਂ ਕਿਹਾ ਸਰਕਾਰ ਦੁਆਰਾ ਸਕੂਲਾਂ ਨੂੰ ਬਹੁਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਨਾਲ ਬੱਚਿਆਂ ਦੀ ਪੜ੍ਹਾਈ ਦਾ ਪੱਧਰ ਉੱਚਾ ਹੋ ਰਿਹਾ ਹੈ | ਮੈਡਮ ਪਰਮਜੀਤ ਕੌਰ ਵਲੋਂ ਬੱਚਿਆਂ ਦੇ ਮਾਤਾ-ਪਿਤਾ ਦੀ ਭਾਗੀਦਾਰੀ ਟ੍ਰੇਨਿੰਗ ਕਰਵਾਈ ਗਈ, ਜਿਸ 'ਚ ਮਾਤਾ ਪਿਤਾ ਦੇ ਬਣਦੇ ਸਹਿਯੋਗ ਬਾਰੇ ਗੱਲਬਾਤ ਕੀਤੀ ਗਈ | ਪਿੰਡ ਦੇ ਸਰਪੰਚ ਸੰਜੀਵ ਕੁਮਾਰ ਸ਼ਿਵਜੀ ਚੌਹਾਨ, ਧਰਮ ਚੰਦ ਕਸਾਣਾ ਤੇ ਕਲਸਟਰ ਇੰਚਾਰਜ ਸੰਜੀਵ ਮੋਠਾਪੁਰ ਵਲੋਂ ਸਕੂਲ ਦੇ ਦੋਨਾਂ ਅਧਿਆਪਕਾਂ ਦੇ ਆਪਣੇ ਫਿਨਲੈਂਡ ਦੀ ਟ੍ਰੇਨਿੰਗ ਦੇ ਤਜਰਬੇ ਬੱਚਿਆਂ 'ਤੇ ਲਾਗੂ ਕਰਨ ਲਈ ਕਿਹਾ | ਧਰਮ ਚੰਦ ਕਸਾਣਾ ਨੇ ਆਏ ਲੋਕਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਮਾਇਆ ਦੇਵੀ, ਪੰਚ ਸ਼ਾਲੂ ਦੇਵੀ, ਮੈਡਮ ਰੇਖਾ ਰਾਣੀ, ਜਸਬੀਰ ਕਸਾਣਾ, ਹਰਪ੍ਰੀਤ ਹੈਪੀ, ਮਦਨ ਲਾਲ, ਦੇਸ ਰਾਜ, ਪਵਨ ਕੁਮਾਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਕਾਈਨੌਰ ਵਿਖੇ ਕੈਂਸਰ ਸਕਰੀਨਿੰਗ ਕੈਂਪ ਲਗਾਇਆ ਅਗਲੀ ਖ਼ਬਰ ਖ਼ਾਲਸਾ ਸਕੂਲ ਦੇ ਖੇਡ ਮੇਲੇ ਦੌਰਾਨ ਵਾਲੀਬਾਲ ਤੇ ਕਬੱਡੀ ਦੇ ਕਰਵਾਏ ਫਾਈਨਲ ਮੁਕਾਬਲੇ
Ad Position 24