ਨੂਰਪੁਰ ਬੇਦੀ, 25 ਦਸੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਨਾਜਾਇਜ਼ ਮਾਈਨਿੰਗ ਵਿਰੁੱਧ ਲੋਕਾਂ ਵਲੋਂ ਆਰੰਭ ਕੀਤੇ ਸੰਘਰਸ਼ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਨਾਜਾਇਜ਼ ਮਾਈਨਿੰਗ ਮਟੀਰੀਅਲ ਨਾਲ ਲੱਦੀਆਂ ਦੋ ਟਰਾਲੀਆਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ | ਦੱਸਣਯੋਗ ਹੈ ਕਿ ਅੱਜ ਨਾਜਾਇਜ਼ ਮਾਈਨਿੰਗ ਵਿਰੁੱਧ ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਫ਼ੈਸਲਾ ਕੀਤਾ ਕਿ ਉਹ ਆਪਣੇ ਪਿੰਡਾਂ 'ਚ ਕਿਸੇ ਤਰ੍ਹਾਂ ਦੀ ਵੀ ਨਾਜਾਇਜ਼ ਮਾਈਨਿੰਗ ਨਹੀਂ ਹੋਣ ਦੇਣਗੇ ਤੇ ਜੇਕਰ ਜ਼ਰੂਰਤ ਪਈ ਤਾਂ ਉਹ ਖ਼ੁਦ ਮਾਈਨਿੰਗ ਨੂੰ ਰੋਕਣ ਲਈ ਅੱਗੇ ਹੋ ਕੇ ਇਸ ਨੂੰ ਰੋਕਣਗੇ | ਉਪਰੰਤ ਪਿੰਡ ਅਮਰਪੁਰ ਬੇਲਾ ਤੇ ਆਸ-ਪਾਸ ਪਿੰਡਾਂ ਦੇ ਲੋਕਾਂ ਨੂੰ ਜਦੋਂ ਮਾਈਨਿੰਗ ਮਟੀਰੀਅਲ ਦੀ ਗੈਰ ਕਾਨੂੰਨੀ ਢੋਆ ਢੁਆਈ ਦਾ ਪਤਾ ਚੱਲਿਆ ਤਾਂ ਉਨ੍ਹਾਂ ਇਕੱਠੇ ਹੋ ਕੇ 2 ਟਰੈਕਟਰ ਟਰਾਲੀਆਂ ਨੂੰ ਕਾਬੂ ਕਰ ਲਿਆ | ਇਸ ਸੰਬੰਧੀ ਪਤਾ ਚੱਲਣ (ਬਾਕੀ ਸਫ਼ਾ 6 'ਤੇ)