02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਦਸਮੇਸ਼ ਆਈ ਸੈਂਟਰ ਮੁੱਲਾਂਪੁਰ ਵਿਖੇ ਮੈਡੀਕਲ ਜਾਂਚ ਕੈਂਪ ਭਲਕੇ

Ad Position 21
No active advertisement
ਅਜੀਤ ਡੈਸਕ 26-12-2025
ਮੁੱਲਾਂਪੁਰ ਗਰੀਬਦਾਸ, 25 ਦਸੰਬਰ (ਖੈਰਪੁਰ)-ਦਸਮੇਸ਼ ਆਈ ਸੈਂਟਰ ਮੁੱਲਾਂਪੁਰ ਗਰੀਬਦਾਸ ਵਿਖੇ ਸ਼ਹੀਦ ਸਿੰਘਾਂ-ਸਿੰਘਣੀਆਂ ਨੂੰ ਸਮਰਪਿਤ ਅੱਖਾਂ, ਦੰਦਾਂ ਤੇ ਜਰਨਲ ਬਿਮਾਰੀਆਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸੰਬੰਧੀ ਹਸਪਤਾਲ ਦੇ ਇੰਚਾਰਜ ਡਾ. ਬਲਜਿੰਦਰ ਕੌਰ ਮਾਵੀ ਨੇ ਦੱਸਿਆ ਕਿ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਰਿਵਾਰ ਸਮੇਤ ਸਮੁੱਚੇ ਸਿੰਘਾਂ-ਸਿੰਘਣੀਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਇਹ ਕੈਂਪ 27 ਦਸੰਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਬਾਅਦ ਦੁਪਹਿਰ 4 ਵਜੇ ਤੱਕ ਲਗਾਇਆ ਜਾਵੇਗਾ, ਜਿਸ ਦੌਰਾਨ ਸੈਕਟਰ-16 ਚੰਡੀਗੜ੍ਹ ਹਸਪਤਾਲ ਦੇ ਸੇਵਾ-ਮੁਕਤ ਸੀਨੀਅਰ ਡਾਕਟਰ ਦੀ ਅਗਵਾਈ ਵਾਲੀ ਟੀਮ ਵਲੋਂ ਜਰਨਲ ਬਿਮਾਰੀਆਂ ਜਿਵੇਂ ਕਿ ਬੀ. ਪੀ, ਸ਼ੂਗਰ, ਸਾਹ ਦੀ ਬਿਮਾਰੀ, ਜੋੜਾਂ ਦੇ ਦਰਦ ਤੇ ਲੀਵਰ ਦੀ ਬਿਮਾਰੀ ਆਦਿ ਸੰਬੰਧੀ ਮੁਫ਼ਤ ਜਾਂਚ ਕੀਤੀ ਜਾਵੇਗੀ | ਕੈਂਪ 'ਚ ਚਿੱਟੇ ਮੋਤੀਏ ਦੇ ਇਲਾਜ ਸਮੇਤ ਹੋਰ ਜਨਰਲ ਬਿਮਾਰੀਆਂ ਦੀ ਜਾਂਚ ਕਰਨ ਦੇ ਨਾਲ-ਨਾਲ ਦਵਾਈਆਂ ਵੀ ਦਿੱਤੀਆਂ ਜਾਣਗੀਆਂ |

Ad Position 22
No active advertisement
ਪਿਛਲੀ ਖ਼ਬਰ ਭਾਰਤੀਯ ਯੋਗ ਸੰਸਥਾਨ ਵਲੋਂ ਰੂਪਨਗਰ 'ਚ ਮਹਿਲਾ ਯੋਗ ਸ਼ਕਤੀ ਦਿਵਸ ਮਨਾਇਆ <br/> ਅਗਲੀ ਖ਼ਬਰ ਸ੍ਰੀ ਦਸਮੇਸ਼ ਅਕੈਡਮੀ ਵਿਖੇ ਕਰਮਚਾਰੀਆਂ ਵਲੋਂ ਪਿਛਲੇ ਪੰਜ ਦਿਨਾਂ ਤੋਂ ਲਗਾਇਆ ਧਰਨਾ ਹੋਇਆ ਸਮਾਪਤ <br/>
Ad Position 24
No active advertisement