02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਭਾਰਤੀਯ ਯੋਗ ਸੰਸਥਾਨ ਵਲੋਂ ਰੂਪਨਗਰ 'ਚ ਮਹਿਲਾ ਯੋਗ ਸ਼ਕਤੀ ਦਿਵਸ ਮਨਾਇਆ <br/>

Ad Position 21
No active advertisement
ਯੋਗ ਸ਼ਕਤੀ ਦਿਵਸ ਮਨਾਉਣ ਮੌਕੇ ਰੂਪਨਗਰ ਇਕਾਈ ਦੇ ਮੈਂਬਰ | <br/> 26-12-2025
ਰੂਪਨਗਰ, 25 ਦਸੰਬਰ (ਗੁਰਪ੍ਰੀਤ ਸਿੰਘ ਹੁੰਦਲ)-ਭਾਰਤੀਯ ਯੋਗ ਸੰਸਥਾਨ ਦੀ ਜ਼ਿਲ੍ਹਾ ਇਕਾਈ ਰੂਪਨਗਰ ਵਲੋਂ ਗਿਆਨੀ ਜੈਲ ਸਿੰਘ ਨਗਰ ਦੇ ਮੁੱਖ ਪਾਰਕ 'ਚ ਮਹਿਲਾ ਯੋਗ ਸ਼ਕਤੀ ਦਿਵਸ ਉਤਸਾਹ ਨਾਲ ਮਨਾਇਆ | ਸਮਾਰੋਹ ਦੀ ਸ਼ੁਰੂਆਤ ਜ਼ਿਲ੍ਹਾ ਪ੍ਰਧਾਨ ਕੁਸਮ ਸ਼ਰਮਾ ਵਲੋਂ ਮਾਂ ਸਰਸਵਤੀ ਦੀ ਤਸਵੀਰ ਅੱਗੇ ਜੋਤ ਜਗਾ ਕੇ ਕੀਤੀ ਗਈ | ਇਸ ਮੌਕੇ ਆਸਣਾਂ ਤੇ ਸੂਰਜ ਨਮਸਕਾਰ ਦਾ ਅਭਿਆਸ ਕਰਵਾਇਆ | ਮਹਿਲਾਵਾਂ ਨੇ ਯੋਗ ਦੀ ਮਹੱਤਤਾ 'ਤੇ ਗੀਤ ਤੇ ਵਿਚਾਰ ਸਾਂਝੇ ਕੀਤੇ, ਜਦਕਿ ਆਸਿਮਾ ਅਗਰਵਾਲ ਨੇ ਯੋਗ ਦੇ ਲਾਭਾਂ ਬਾਰੇ ਵਿਸ਼ੇਸ਼ ਭਾਸ਼ਨ ਦਿੱਤਾ | ਜ਼ਿਲ੍ਹਾ ਸਕੱਤਰ ਰਾਜਿੰਦਰ ਸੈਣੀ ਨੇ ਮਹਿਲਾਵਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਯੋਗ ਨਿਸਕਾਮ ਭਾਵ ਨਾਲ ਜੀਵਨ ਜਿਉਣ ਤੇ ਪਰਮਾਤਮਾ ਨਾਲ ਜੋੜਨ ਦਾ ਮਾਰਗ ਹੈ | ਸਮਾਗਮ ਦੇ ਅੰਤ 'ਚ ਸਾਰਿਆਂ ਨੇ ਸਾਂਝੇ ਲੰਗਰ ਦਾ ਆਨੰਦ ਮਾਣਿਆ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦਾਂ ਦੀ ਯਾਦ 'ਚ ਢਾਡੀ ਦਰਬਾਰ ਕਰਵਾਇਆ <br/> ਅਗਲੀ ਖ਼ਬਰ ਦਸਮੇਸ਼ ਆਈ ਸੈਂਟਰ ਮੁੱਲਾਂਪੁਰ ਵਿਖੇ ਮੈਡੀਕਲ ਜਾਂਚ ਕੈਂਪ ਭਲਕੇ
Ad Position 24
No active advertisement