02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਰੂਪਨਗਰ 'ਚ ਮਸੀਹੀ ਭਾਈਚਾਰੇ ਨੇ ਕਿ੍ਸਮਸ ਦਾ ਤਿਉਹਾਰ ਮਨਾਇਆ <br/>

Ad Position 21
No active advertisement
ਅਜੀਤ ਡੈਸਕ 26-12-2025
ਰੂਪਨਗਰ, 25 ਦਸੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ 'ਚ ਮਸੀਹੀ ਭਾਈਚਾਰੇ ਵਲੋਂ ਕਿ੍ਸਮਸ ਦਾ ਤਿਉਹਾਰ ਸ਼ਰਧਾ ਤੇ ਭਾਈਚਾਰਕ ਸਾਂਝ ਨਾਲ ਮਨਾਇਆ | ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਚਰਚਾਂ 'ਚ ਧਾਰਮਿਕ ਪ੍ਰੋਗਰਾਮ ਕਰਵਾਏ ਗਏ, ਜਿਨ੍ਹਾਂ 'ਚ ਭਾਈਚਾਰੇ ਦੀ ਵੱਡੀ ਗਿਣਤੀ ਵਿਚ ਸੰਗਤ ਨੇ ਸ਼ਮੂਲੀਅਤ ਕੀਤੀ | ਕਿ੍ਸਮਸ ਦੇ ਤਿਉਹਾਰ ਸੰਬੰਧੀ ਹੋਲੀ ਗੋਸ਼ਟ ਮਨਿਸਟਰੀ ਚਰਚ ਕੋਟਲਾ ਨਿਹੰਗ ਵਿਖੇ ਫਾਦਰ ਡਾਕਟਰ ਚਰਨ ਮਸੀਹ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਇਕ ਭਰਵਾਂ ਧਾਰਮਿਕ ਸਮਾਗਮ ਕਰਵਾਇਆ | ਸਮਾਗਮ 'ਚ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਕੇ ਕਿ੍ਸਚੀਅਨ ਭਾਈਚਾਰੇ ਨੂੰ ਵੱਡੇ ਦਿਨ ਦੀਆਂ ਮੁਬਾਰਕਾਂ ਦਿੱਤੀਆਂ | ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਪ੍ਰਭੂ ਯਿਸੂ ਮਸੀਹ ਦੀਆਂ ਸਿੱਖਿਆਵਾਂ ਸਾਨੂੰ ਸੱਚ ਬੋਲਣ, ਪਿਆਰ, ਸੇਵਾ ਤੇ ਸ਼ਾਂਤੀ ਦੇ ਮਾਰਗ 'ਤੇ ਤੁਰਨ ਦੀ ਪੇ੍ਰਰਨਾ ਦਿੰਦੀਆਂ ਹਨ | ਉਨ੍ਹਾਂ ਨੇ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਲੋਂ ਵੀ ਸਮੁੱਚੇ ਮਸੀਹ ਭਾਈਚਾਰੇ ਨੂੰ ਕਿ੍ਸਮਸ ਦੀਆਂ ਸ਼ੁੱਭਕਾਮਨਾਵਾਂ ਭੇਟ ਕੀਤੀਆਂ | ਇਸ ਮੌਕੇ ਫਾਦਰ ਚਰਨ ਮਸੀਹ ਨੇ ਡਾ. ਚੀਮਾ ਦੀ ਕਾਰਜਸ਼ੈਲੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਤੇ ਉਨ੍ਹਾਂ ਨਾਲ ਆਏ ਆਗੂਆਂ ਦਾ ਸਨਮਾਨ ਕੀਤਾ | ਸਮਾਗਮ ਦੌਰਾਨ ਵਿਧਵਾ ਮਹਿਲਾਵਾਂ ਨੂੰ ਕੰਬਲ ਵੀ ਭੇਟ ਕੀਤੇ ਗਏ ਅਤੇ ਚਰਚ ਦੇ ਸਾਰੇ ਬੋਰਡ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ | ਸਮਾਗਮ 'ਚ ਸੁਨੀਲ ਕੁਮਾਰ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ, ਜਸਬੀਰ ਸਿੰਘ ਗਿੱਲ, ਪਿ੍ੰਸੀਪਲ ਰਣਜੀਤ ਸਿੰਘ ਸੰਧੂ, ਮਨਜੀਤ ਸਿੰਘ ਤੰਬੜ, ਸੇਵਾ ਸਿੰਘ (ਗਿਲਕੋ ਵੈਲੀ) ਅਤੇ ਮਾਸਟਰ ਅਮਰੀਕ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਸਕੂਲ ਰੋਪੜ 'ਚ ਐਨ. ਐਸ. ਐਸ. ਕੈਂਪ ਦੇ ਛੇਵੇਂ ਦਿਨ ਨਸ਼ਿਆਂ ਵਿਰੁੱਧ ਰੈਲੀ <br/> ਅਗਲੀ ਖ਼ਬਰ ਸ਼ਹੀਦਾਂ ਦੀ ਯਾਦ 'ਚ ਢਾਡੀ ਦਰਬਾਰ ਕਰਵਾਇਆ <br/>
Ad Position 24
No active advertisement