02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਐੱਸ. ਬੀ. ਐੱਸ. ਬੀ. ਐਨ. ਬੀ. ਪਬਲਿਕ ਸਕੂਲ ਟਿੱਬਾ ਨੰਗਲ ਦੀ ਦੋ ਰੋਜ਼ਾ ਸਪੋਰਟਸ ਮੀਟ ਸਮਾਪਤ <br/>

Ad Position 21
No active advertisement
ਟਿੱਬਾ ਨੰਗਲ ਸਕੂਲ ਵਿਖੇ ਸਪੋਰਟਸ ਮੀਟ ਦੌਰਾਨ ਵੱਖ-ਵੱਖ ਖੇਡਾਂ ਦੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਨ ਮੌਕੇ ਪਿ੍ੰਸੀਪਲ ਮਨਜੀਤ ਕੌਰ ਨਾਲ ਹੋਰ | ਤਸਵੀਰਾਂ : ਵਿੰਦਰਪਾਲ ਝਾਂਡੀਆਂ <br/> 26-12-2025
ਨੂਰਪੁਰ ਬੇਦੀ, 25 ਦਸੰਬਰ (ਵਿੰਦਰਪਾਲ ਝਾਂਡੀਆਂ)-ਸ੍ਰੀ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆ ਦੀ ਸਰਪ੍ਰਸਤੀ ਹੇਠ ਚੱਲ ਰਹੇ ਮਹਾਰਾਜ ਬ੍ਰਹਮ ਸਾਗਰ ਬ੍ਰਹਮਾਨੰਦ ਭੂਰੀ ਵਾਲੇ ਗਰੀਬਦਾਸੀ ਪਬਲਿਕ ਸਕੂਲ ਟਿੱਬਾ ਨੰਗਲ ਦੀ ਖੇਡ ਸਟੇਡੀਅਮ 'ਚ ਕਰਵਾਈ ਗਈ ਦੋ ਰੋਜ਼ਾ ਸਾਲਾਨਾ ਸਪੋਰਟਸ ਮੀਟ ਧੂਮ ਧੜੱਕੇ ਤੇ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਈ | ਸਪੋਰਟਸ ਮੀਟ ਦੇ ਦੂਜੇ ਦਿਨ ਦੌਰਾਨ ਵੀ ਮਾਹੌਲ ਬਹੁਤ ਹੀ ਅਨੁਸ਼ਾਸਿਤ ਤੇ ਵਿਦਿਆਰਥੀਆਂ 'ਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ | ਸਪੋਰਟਸ ਮੀਟ ਦੇ ਇਨਾਮ ਵੰਡ ਸਮਾਰੋਹ ਵਿਚ ਸਕੂਲ ਦੇ ਪਿ੍ੰਸੀਪਲ ਮੈਡਮ ਮਨਜੀਤ ਕੌਰ, ਕਮੇਟੀ ਮੈਂਬਰ ਕੈਪਟਨ ਗੁਰਚਰਨ ਦਾਸ ਨੇ ਬਤੌਰ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ | ਤੇ ਜੇਤੂ ਖਿਡਾਰੀਆਂ ਨੂੰ ਤਗਮੇ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਪਿ੍ੰਸੀਪਲ ਮੈਡਮ ਮਨਜੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਖੇਡਾਂ ਵਿਦਿਆਰਥੀਆਂ ਦੇ ਸਰੀਰਕ ਤੇ ਮਾਨਸਿਕ ਵਿਕਾਸ ਲਈ ਬੇਹੱਦ ਜ਼ਰੂਰੀ ਹਨ | ਉਨਾਂ ਨੇ ਕਿਹਾ ਕਿ ਖੇਡਾਂ ਬੱਚਿਆਂ 'ਚ ਅਨੁਸ਼ਾਸਨ, ਟੀਮ ਵਰਕ ਤੇ ਆਤਮ-ਵਿਸ਼ਵਾਸ ਵਰਗੇ ਗੁਣ ਪੈਦਾ ਕਰਦੀਆਂ ਹਨ, ਜੋ ਵਧੀਆ ਜੀਵਨ ਦੀ ਸਫਲਤਾ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ | ਮੈਡਮ ਮਨੀਸ਼ਾ ਸੋਨੀ ਦੁਆਰਾ ਵੀ ਬੱਚਿਆਂ ਨੂੰ ਖੇਡ ਭਾਵਨਾ ਨੂੰ ਕਾਇਮ ਰੱਖਣ ਦੀ ਪ੍ਰੇਰਨਾ ਦਿੱਤੀ ਗਈ | ਪਹਿਲੇ ਦਿਨ ਪ੍ਰਾਇਮਰੀ ਵਿੰਗ ਦੀਆਂ 50 ਮੀ., 100 ਮੀ: ਦੌੜਾਂ, ਲੰਬੀ ਛਾਲ ਅਤੇ ਕੁੱਝ ਮਨੋਰੰਜਕ ਖੇਡਾਂ ਵੀ ਕਰਵਾਈਆਂ ਗਈਆਂ | ਦੂਜੇ ਦਿਨ ਸੀਨੀਅਰ ਵਿੰਗ ਦੀਆਂ 100 ਮੀ., 200 ਮੀ., 400 ਮੀ., 800 ਮੀ., 1500 ਮੀ., ਰਿਲੇਅ, ਸ਼ਾਟ ਪੁੱਟ, ਜੈਵਲਿਨ ਥਰੋਅ ਖੇਡਾਂ ਕਰਵਾਈਆਂ ਗਈਆਂ | ਅਖੀਰ 'ਚ ਸਾਡੀ ਪੇਂਡੂ ਖੇਡ ਰੱਸਾਕਸ਼ੀ ਵੀ ਕਰਵਾਈ ਗਈ | ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਪਿ੍ੰਸੀਪਲ ਮੈਡਮ ਵਲੋਂ ਸਮਾਗਮ ਦੀ ਸੁਚੱਜੀ ਵਿਵਸਥਾ ਲਈ ਸਮੂਹ ਅਧਿਆਪਕ ਅਤੇ ਅਧਿਆਪਕਾਵਾਂ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ ਗਈ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਸਿਰੇ ਚਾੜਿ੍ਹਆ | ਇਸ ਮੌਕੇ ਰਾਜ ਕੁਮਾਰ, ਰਣਜੀਤ ਕੌਰ, ਸੁਖਵਿੰਦਰ ਕੌਰ, ਮਨੀਸ਼ਾ ਸੋਨੀ, ਪਰਮਜੀਤ ਕੌਰ, ਜਸਵੀਰ ਕੌਰ, ਮਨਦੀਪ ਕੌਰ, ਪੂਜਾ ਭਾਟੀਆ, ਰੋਹਿਤ, ਸੇਜਲ ਵਰਮਾ ਆਦਿ ਸਮੇਤ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਨਗਰ ਕੌਂਸਲ ਪ੍ਰਧਾਨ ਸੰਜੇ ਵਰਮਾ ਦੇ ਮੈਸੇਜ ਨਾਲ ਫਿਰ ਹੋਈ ਸਿਆਸੀ ਹਲਚਲ ਕੌਂਸਲਰਾਂ 'ਤੇ ਪੈਸੇ ਤੇ ਸੋਨਾ ਉਧਾਰ ਲ... ਅਗਲੀ ਖ਼ਬਰ ਡਾ. ਚੀਮਾ ਸ੍ਰੀ ਚਮਕੌਰ ਸਾਹਿਬ ਹੋਏ ਨਤਮਸਤਕ <br/>
Ad Position 24
No active advertisement