02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸਾਬਕਾ ਨਗਰ ਕੌਂਸਲ ਪ੍ਰਧਾਨ ਸੰਜੇ ਵਰਮਾ ਦੇ ਮੈਸੇਜ ਨਾਲ ਫਿਰ ਹੋਈ ਸਿਆਸੀ ਹਲਚਲ ਕੌਂਸਲਰਾਂ 'ਤੇ ਪੈਸੇ ਤੇ ਸੋਨਾ ਉਧਾਰ ਲੈਣ ਦੇ ਦੋਸ਼, ਵਾਪਸੀ ਦੀ ਚਿਤਾਵਨੀ

Ad Position 21
No active advertisement
ਅਜੀਤ ਡੈਸਕ 26-12-2025
ਰੂਪਨਗਰ, 25 ਦਸੰਬਰ (ਸਤਨਾਮ ਸਿੰਘ ਸੱਤੀ)-ਸਿਆਸੀ ਤੌਰ 'ਤੇ ਬੁਰੀ ਤਰ੍ਹਾਂ ਸਿਆਸੀ ਜ਼ਖ਼ਮੀ ਹੋਏ ਨਗਰ ਕੌਂਸਲ ਰੂਪਨਗਰ ਦੇ ਸਾਬਕਾ ਪ੍ਰਧਾਨ ਸੰਜੇ ਵਰਮਾ ਵਲੋਂ ਕੌਂਸਲਰਾਂ ਖ਼ਿਲਾਫ਼ ਲਗਾਤਾਰ ਲਗਾਏ ਜਾ ਰਹੇ ਦੋਸ਼ਾਂ ਨੇ ਸ਼ਹਿਰ ਦੀ ਸਿਆਸਤ 'ਚ ਇਕ ਵਾਰ ਫਿਰ ਗਰਮਾਹਟ ਪੈਦਾ ਕਰ ਦਿੱਤੀ ਹੈ | ਸਾਥੀ ਕੌਂਸਲਰਾਂ ਵਲੋਂ ਕੀਤੇ ਕੌਲ ਕਰਾਰਾਂ ਮਗਰੋਂ ਪੰਜ ਸਾਲ ਦੀ ਮਿਆਦ ਪੂਰੀ ਕਰਨ ਤੋਂ ਪਹਿਲਾਂ ਹੀ ਕੁਰਸੀਓ ਲਾਹੇ ਗਏ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਜੇ ਵਰਮਾ, ਜਿਨ੍ਹਾਂ ਨੂੰ ਕਾਂਗਰਸ ਦੇ ਹਲਕਾ ਇੰਚਾਰਜ ਬਰਿੰਦਰ ਸਿੰਘ ਢਿੱਲੋਂ ਦੀ ਹਮਾਇਤ ਨਾਲ ਪ੍ਰਧਾਨ ਬਣਾਇਆ ਗਿਆ ਸੀ ਅਤੇ ਜੋ ਲਗਪਗ ਸਾਢੇ ਚਾਰ ਸਾਲ ਪ੍ਰਧਾਨ ਰਹੇ, ਪਰ ਕੁੱਝ ਹਫ਼ਤੇ ਪਹਿਲਾਂ ਕੌਂਸਲਰਾਂ ਵਲੋਂ ਪਾਏ ਮਤੇ ਰਾਹੀਂ ਅਹੁਦੇ ਤੋਂ ਹਟਾ ਦਿੱਤੇ ਗਏ ਸਨ | ਉਹ ਆਪਣੇ ਸਾਬਕਾ ਸਾਥੀ ਕੌਂਸਲਰਾਂ 'ਤੇ ਗੰਭੀਰ ਦੋਸ਼ ਲਗਾਉਂਦੇ ਆ ਰਹੇ ਹਨ | ਉਨ੍ਹਾਂ ਦਾ ਦਾਅਵਾ ਹੈ ਕਿ ਕਈ ਕੌਂਸਲਰਾਂ ਨੇ ਪ੍ਰਧਾਨਗੀ ਦੌਰਾਨ ਉਨ੍ਹਾਂ ਕੋਲੋਂ ਵੱਡੀਆਂ ਰਕਮਾਂ ਤੇ ਸੋਨਾ ਉਧਾਰ ਲਿਆ ਸੀ ਜਾਂ ਪੰਜ ਸਾਲ ਸਾਥ ਦੇਣ ਦੇ ਵਾਅਦੇ ਕੀਤੇ ਸਨ, ਪਰ ਨਾ ਤਾਂ ਉਨ੍ਹਾਂ ਦੀ ਪ੍ਰਧਾਨਗੀ ਰਹਿਣ ਦਿੱਤੀ ਅਤੇ ਨਾ ਹੀ ਹੋਣ ਉਸਦੇ ਉਧਾਰ ਲਏ ਪੈਸੇ ਵਾਪਸ ਕਰ ਰਹੇ ਹਨ | ਸੰਜੇ ਵਰਮਾ ਵਲੋਂ ਕੌਂਸਲਰਾਂ ਦੇ ਇਕ ਗਰੁੱਪ 'ਚ ਪਾਇਆ ਗਿਆ ਇਕ ਤਿੱਖਾ ਮੈਸੇਜ ਸ਼ਹਿਰ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਮੈਸੇਜ ਵਿਚ ਉਨ੍ਹਾਂ ਕੌਂਸਲਰਾਂ ਨੂੰ ਅਪੀਲ ਦੇ ਨਾਲ-ਨਾਲ ਚਿਤਾਵਨੀ ਵੀ ਦਿੱਤੀ ਹੈ ਕਿ ਜੋ ਕੁੱਝ ਉਧਾਰ ਲਿਆ ਗਿਆ, ਉਹ ਇਮਾਨਦਾਰੀ ਨਾਲ ਵਾਪਸ ਕਰ ਦਿੱਤਾ ਜਾਵੇ | ਮੈਸੇਜ 'ਚ ਸੋਨੇ ਦੀ ਕੀਮਤ ਵਧਣ ਦਾ ਹਵਾਲਾ ਦੇ ਕੇ ਵੀ ਤੰਜ ਕੱਸਿਆ ਗਿਆ ਹੈ | ਇਸ ਮੈਸੇਜ ਦੀ ਅਧਿਕਾਰਿਕ ਪੁਸ਼ਟੀ ਕਰਦਿਆਂ ਸੰਜੇ ਵਰਮਾ ਨੇ ਕਿਹਾ ਕਿ ਜਦੋ ਤੱਕ ਉਸ ਤੋਂ ਲਈਆਂ ਹੋਈਆਂ ਰਕਮਾਂ ਵਾਪਸ ਨਹੀਂ ਹੁੰਦੀਆਂ ਤਾਂ ਉਹ ਨਸੀਹਤਾਂ ਦਿੰਦੇ ਰਹਿਣਗੇ | ਉਨ੍ਹਾਂ ਮੰਨਿਆ ਕਿ ਹਾਂ ਇਹ ਮੈਸੇਜ ਮੈਂ ਹੀ ਕੌਂਸਲਰਾਂ ਦੇ ਗਰੁੱਪ ਵਿਚ
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਦੀ ਮਿਲੀ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਸ਼ਿੱਦਤ ਨਾਲ ਨਿਭਾਉਣ ਦਾ ਯਤਨ ਕਰਾਂਗਾ-ਲਾਲੀ <br/> ਅਗਲੀ ਖ਼ਬਰ ਐੱਸ. ਬੀ. ਐੱਸ. ਬੀ. ਐਨ. ਬੀ. ਪਬਲਿਕ ਸਕੂਲ ਟਿੱਬਾ ਨੰਗਲ ਦੀ ਦੋ ਰੋਜ਼ਾ ਸਪੋਰਟਸ ਮੀਟ ਸਮਾਪਤ <br/>
Ad Position 24
No active advertisement