08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਵੀਰ ਬਾਲ ਦਿਵਸ ਸੰਬੰਧੀ ਲੇਖ ਮੁਕਾਬਲੇ 'ਚ ਜਲਾਲਪੁਰ ਦੀ ਹਰਮਨ ਸ਼ਰਮਾ ਨੇ ਦੂਜਾ ਸਥਾਨ ਕੀਤਾ ਹਾਸਿਲ

Ad Position 21
No active advertisement
ਅਜੀਤ ਡੈਸਕ 27-12-2025
ਲਾਲੜੂ, 26 ਦਸੰਬਰ (ਰਾਜਬੀਰ ਸਿੰਘ)-ਵੀਰ ਬਾਲ ਦਿਵਸ ਸੰਬੰਧੀ ਕਰਵਾਏ ਲੇਖ ਮੁਕਾਬਲਿਆਂ 'ਚ ਲਾਲੜੂ ਨੇੜਲੇ ਪਿੰਡ ਜਲਾਲਪੁਰ ਦੀ ਲੜਕੀ ਹਰਮਨ ਸ਼ਰਮਾ ਪੁੱਤਰੀ ਸਵ. ਦਵਿੰਦਰ ਸ਼ਰਮਾ ਨੇ ਦੂਜਾ ਸਥਾਨ ਹਾਸਿਲ ਕਰਕੇ ਪਿੰਡ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਹਰਮਨ ਦੀ ਇਸ ਉਪਲਬਧੀ ਨਾਲ ਹਰਮਨ ਦੇ ਪਰਿਵਾਰ, ਸਕੂਲ ਤੇ ਖੇਤਰ 'ਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ | ਇਸ ਸੰਬੰਧੀ ਹਰਮਨ ਦੇ ਦਾਦਾ ਸੇਵਾਮੁਕਤ ਏ. ਐਸ. ਆਈ. ਪਵਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਪੋਤਰੀ ਅੰਬਾਲਾ ਸ਼ਹਿਰ ਸਥਿਤ ਸਰਕਾਰੀ ਆਦਰਸ਼ ਸੰਸਕਿ੍ਤ ਸਕੂਲ 'ਚ ਪੜ੍ਹਦੀ ਹੈ ਤੇ ਹਰਮਨ ਵਲੋਂ ਪਿਛਲੇ ਦਿਨੀਂ ਵੀਰ ਬਾਲ ਦਿਵਸ ਸੰਬੰਧੀ ਹਰਿਆਣਾ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਏ ਲੇਖ ਮੁਕਾਬਲਿਆਂ 'ਚ ਹਿੱਸਾ ਲਿਆ ਗਿਆ ਸੀ | ਹਰਮਨ ਵਲੋਂ ਸਕੂਲ, ਬਲਾਕ ਤੇ ਜ਼ਿਲ੍ਹਾ ਪੱਧਰ 'ਤੇ ਵਧੀਆ ਪ੍ਰਦਰਸ਼ਨ ਕਰਨ ਤੋਂ ਬਾਅਦ ਸੂਬਾਈ ਮੁਕਾਬਲਿਆਂ 'ਚ ਸ਼ਮੂਲੀਅਤ ਕਰਦੇ ਹੋਏ ਹਿੰਦੀ ਭਾਸ਼ਾ 'ਚ ਵਧੀਆ ਲੇਖ ਲਿਖ ਕੇ ਸੂਬਾਈ ਪੱਧਰ 'ਤੇ ਦੂਜਾ ਸਥਾਨ ਹਾਸਿਲ ਕੀਤਾ ਹੈ | ਹਰਮਨ ਦੀ ਇਸ ਉਪਲਬਧੀ 'ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਵਲੋਂ ਉਸਨੂੰ ਸਨਮਾਨਿਤ ਕੀਤਾ ਗਿਆ ਹੈ | ਇਸ ਤੋਂ ਪਹਿਲਾਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਵਲੋਂ ਵੀ ਹਰਮਨ, ਉਸ ਦੇ ਪਰਿਵਾਰ ਤੇ ਸਕੂਲ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਗਈ | ਹਰਮਨ ਨੇ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਪਰਿਵਾਰ ਤੇ ਸਕੂਲ ਪ੍ਰਬੰਧਕਾਂ ਨੂੰ ਦਿੰਦਿਆਂ ਕਿਹਾ ਕਿ ਉਹ ਭਵਿੱਖ 'ਚ ਨਾ ਸਿਰਫ ਇਹ ਪ੍ਰਦਰਸ਼ਨ ਜਾਰੀ ਰੱਖੇਗੀ, ਸਗੋਂ ਇਸ ਵਿਚ ਹੋਰ ਨਿਖਾਰ ਲਿਆਵੇਗੀ |
Ad Position 22
No active advertisement
ਪਿਛਲੀ ਖ਼ਬਰ ਕੇਂਦਰ ਵਲੋਂ ਮਗਨਰੇਗ ਸਕੀਮ ਖ਼ਤਮ ਕਰਨ ਨਾਲ ਵਧੇਗੀ ਬੇਰੁਜ਼ਗਾਰੀ-ਕੰਗ <br/> ਅਗਲੀ ਖ਼ਬਰ ਸੋਸ਼ਲ ਮੀਡੀਆ 'ਤੇ ਗੰਨ ਕਲਚਰ ਨੂੰ ਪ੍ਰਮੋਟ ਕਰਨ ਦੇ ਦੋਸ਼ ਹੇਠ ਇਕ ਨੌਜਵਾਨ ਖ਼ਿਲਾਫ਼ ਮਾਮਲਾ ਦਰਜ <br/>
Ad Position 24