08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਕੇਂਦਰ ਵਲੋਂ ਮਗਨਰੇਗ ਸਕੀਮ ਖ਼ਤਮ ਕਰਨ ਨਾਲ ਵਧੇਗੀ ਬੇਰੁਜ਼ਗਾਰੀ-ਕੰਗ <br/>

Ad Position 21
No active advertisement
ਅਜੀਤ ਡੈਸਕ 27-12-2025
ਮੁੱਲਾਂਪੁਰ ਗਰੀਬਦਾਸ, 26 ਦਸੰਬਰ (ਦਿਲਬਰ ਸਿੰਘ ਖੈਰਪੁਰ)-ਹਲਕਾ ਖਰੜ ਤੋਂ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਕਾਂਗਰਸ ਵਲੋਂ ਲੰਮੇ ਸਮੇਂ ਤੋਂ ਰੁਜ਼ਗਾਰ ਦੇਣ ਲਈ ਸ਼ੁਰੂ ਕੀਤੀ ਗਈ ਮਗਨਰੇਗਾ ਨੂੰ ਖ਼ਤਮ ਕਰਕੇ ਪੇਂਡੂ ਗਰੀਬ ਮਜ਼ਦੂਰਾਂ ਦੇ ਹਿੱਤਾਂ 'ਤੇ ਸੱਟ ਮਾਰੀ ਹੈ | ਉਨ੍ਹਾਂ ਕਿਹਾ ਕਿ ਨਵੀਂ 'ਜੀ ਰਾਮ ਜੀ' ਸਕੀਮ ਦਾ ਗਰੀਬ ਲੋਕ ਲਾਹਾ ਨਹੀਂ ਲੈ ਸਕਣਗੇ ਜੋ ਕਿ ਬੜੀ ਮੰਦਭਾਗੀ ਗੱਲ ਹੈ | ਸਾਬਕਾ ਮੰਤਰੀ ਕੰਗ ਨੇ ਕਿਹਾ ਕਿ ਪਤਾ ਨਹੀਂ, ਕੇਂਦਰ ਸਰਕਾਰ ਵਲੋਂ ਮਗਨਰੇਗਾ ਸਕੀਮ ਨੂੰ ਖ਼ਤਮ ਕਰਨਾ ਅਤੇ ਨਵੀਂ 'ਜੀ ਰਾਮ ਜੀ' ਸਕੀਮ ਚਲਾਉਣ ਪਿੱਛੇ ਕੀ ਮੰਤਵ ਹੈ | ਨਵੀਂ ਸਕੀਮ ਮੁਤਾਬਕ ਕੇਂਦਰ ਸਰਕਾਰ 60 ਫੀਸਦੀ ਤੇ ਰਾਜ ਸਰਕਾਰ 40 ਫੀਸਦੀ ਯੋਗਦਾਨ ਪਾਵੇਗੀ | ਇਸ ਤੋਂ ਇੰਝ ਜਾਪਦਾ ਹੈ ਕਿ ਇਸ ਲਿਹਾਜ਼ ਨਾਲ ਤਾਂ ਪੰਜਾਬ 'ਚ ਇਹ ਸਕੀਮ ਫੇਲ੍ਹ ਹੀ ਨਹੀਂ, ਬਲਕਿ ਪੂਰਨ ਤੌਰ 'ਤੇ ਬੰਦ ਹੋ ਜਾਵੇਗੀ, ਕਿਉਂਕਿ ਸੂਬਾ ਬੇਹੱਦ ਕਰਜ਼ਾਈ ਹੋਇਆ ਪਿਆ ਹੈ | ਉਨ੍ਹਾਂ ਕਿਹਾ ਕਿ ਪਿੰਡ-ਪਿੰਡ ਚੱਲਦੇ ਮਗਨਰੇਗਾ ਸਕੀਮ ਤਹਿਤ ਕਾਰਜ ਹੁਣ ਬੰਦ ਹੋ ਜਾਣਗੇ | ਇਸ ਮੌਕੇ ਪ੍ਰਧਾਨ ਰਾਣਾ ਗਿਆਨ ਸਿੰਘ ਘੰਡੌਲੀ, ਅਮਰਿੰਦਰ ਸਿੰਘ ਰੋਮੀ ਕੰਗ, ਚੇਅਰਮੈਨ ਕਿ੍ਪਾਲ ਸਿੰਘ, ਸੰਮਤੀ ਮੈਂਬਰ ਸਤੀਸ਼ ਕੁਮਾਰ ਸ਼ਰਮਾ, ਨਰਿੰਦਰ ਸਿੰਘ ਢਕੋਰਾਂ, ਰਵਿੰਦਰ ਸਿੰਘ ਮਾਜਰੀ ਸਾਬਕਾ ਸੰਮਤੀ ਮੈਂਬਰ, ਸਰਪੰਚ ਜਸਵੰਤ ਸਿੰਘ ਅਤੇ ਡਾ. ਅਮਰਜੀਤ ਸਿੰਘ ਕਰਤਾਰਪੁਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਰੰਧਾਵਾ ਨੇ ਬਨੂੰੜ ਤੋਂ ਜਲਾਲਪੁਰ ਸੜਕ ਦਾ ਰੱਖਿਆ ਨੀਂਹ ਪੱਥਰ <br/> ਅਗਲੀ ਖ਼ਬਰ ਵੀਰ ਬਾਲ ਦਿਵਸ ਸੰਬੰਧੀ ਲੇਖ ਮੁਕਾਬਲੇ 'ਚ ਜਲਾਲਪੁਰ ਦੀ ਹਰਮਨ ਸ਼ਰਮਾ ਨੇ ਦੂਜਾ ਸਥਾਨ ਕੀਤਾ ਹਾਸਿਲ
Ad Position 24