08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਵਿਧਾਇਕ ਰੰਧਾਵਾ ਨੇ ਬਨੂੰੜ ਤੋਂ ਜਲਾਲਪੁਰ ਸੜਕ ਦਾ ਰੱਖਿਆ ਨੀਂਹ ਪੱਥਰ <br/>

Ad Position 21
No active advertisement
ਅਜੀਤ ਡੈਸਕ 27-12-2025
ਲਾਲੜੂ, 26 ਦਸੰਬਰ (ਰਾਜਬੀਰ ਸਿੰਘ)-ਪੰਜਾਬ ਦੇ ਸਰਬਪੱਖੀ ਵਿਕਾਸ ਦੇ ਨਾਲ ਭਾਈਚਾਰਕ ਸਾਂਝ ਨੂੰ ਕਾਇਮ ਰੱਖਣਾ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਹੈ ਤਾਂ ਜੋ ਪੰਜਾਬ ਨੂੰ ਵਿਕਾਸ ਪੱਖੋਂ ਬੁਲੰਦੀਆਂ 'ਤੇ ਲਿਜਾਇਆ ਜਾ ਸਕੇ | ਇਹ ਪ੍ਰਗਟਾਵਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਬਨੂੰੜ-ਲੈਹਲੀ ਮੁੱਖ ਸੜਕ ਤੋਂ ਪਿੰਡ ਜਲਾਲਪੁਰ ਤੱਕ (ਵਾਰਡ ਨੰ. 10) ਦੀ ਸੜਕ ਦਾ ਨੀਂਹ ਪੱਥਰ ਰੱਖਣ ਦੀ ਸ਼ੁਰੂਆਤ ਮੌਕੇ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਸੜਕ ਨਗਰ ਕੌਂਸਲ ਲਾਲੜੂ ਵਲੋਂ 2 ਕਰੋੜ 15 ਲੱਖ 35 ਹਜ਼ਾਰ ਰੁ. ਦੀ ਲਾਗਤ ਨਾਲ ਲਗਪਗ ਆਉਂਦੇ ਤਿੰਨ ਮਹੀਨਿਆਂ ਦੇ ਅੰਦਰ ਬਣਾ ਦਿੱਤੀ ਜਾਵੇਗੀ, ਜਿਸ ਲਈ ਨਗਰ ਕੌਂਸਲ ਲਾਲੜੂ ਵਲੋਂ ਫੰਡ ਮੁਹੱਈਆ ਕਰਵਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਸੜਕ ਦੇ ਬਣਨ ਨਾਲ ਇਲਾਕੇ ਦੇ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ | ਉਨ੍ਹਾਂ ਕਿਹਾ ਕਿ ਆਮ ਪਬਲਿਕ ਦੇ ਲਾਭ ਹਿੱਤ ਹੀ ਅੱਜ ਬਨੂੰੜ ਤੋਂ ਜਲਾਲਪੁਰ ਸੜਕ ਦਾ ਨੀਂਹ ਪੱਥਰ ਰੱਖ ਕੇ ਕੰਮ ਦੀ ਸਰੂਆਤ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਪਿੰਡ ਵਾਸੀਆਂ ਨੂੰ ਨਵੇਂ ਸਾਲ ਮੌਕੇ ਇਹ ਤੋਹਫਾ ਦਿੱਤਾ ਗਿਆ ਹੈ | ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸਤੀਸ਼ ਰਾਣਾ ਸਮੇਤ ਹੋਰ ਕੌਂਸਲਰ ਅਤੇ ਪਾਰਟੀ ਦੇ ਬਲਾਕ ਪ੍ਰਧਾਨ ਤੇ ਸਮੁੱਚੀ ਟੀਮ ਤੇ ਸਥਾਨਕ ਵਾਰਡ ਵਾਸੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਹੈ ਪੰਜਾਬ 'ਚ ਸਿਆਸੀ ਬਦਲ-ਐਨ. ਕੇ. ਸ਼ਰਮਾ <br/> ਅਗਲੀ ਖ਼ਬਰ ਕੇਂਦਰ ਵਲੋਂ ਮਗਨਰੇਗ ਸਕੀਮ ਖ਼ਤਮ ਕਰਨ ਨਾਲ ਵਧੇਗੀ ਬੇਰੁਜ਼ਗਾਰੀ-ਕੰਗ <br/>
Ad Position 24