ਸ੍ਰੀ ਚਮਕੌਰ ਸਾਹਿਬ, 26 ਦਸੰਬਰ (ਜਗਮੋਹਣ ਸਿੰਘ ਨਾਰੰਗ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਸਥਾਨਕ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਦੇ ਰੈੱਡ ਰਿਬਨ ਕਲੱਬ ਵਲੋਂ ਐਨ. ਐਸ. ਐਸ. ਤੇ ਐਨ. ਸੀ. ਸੀ. ਦੇ ਸਹਿਯੋਗ ਨਾਲ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਰੀਲ ਬਣਾਉਣ ਦਾ ਮੁਕਾਬਲਾ ਕਰਵਾਇਆ | ਇਸ ਅੰਤਰ-ਕਲਾਸ ਮੁਕਾਬਲੇ 'ਚ ਸਮੂਹ ਗ੍ਰੈਜੂਏਸ਼ਨ ਜਮਾਤਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਮੁਕਾਬਲਿਆਂ 'ਚ ਬੀ. ਏ. ਭਾਗ ਪਹਿਲਾਂ ਦੀ ਅੰਮਿ੍ਤਪਾਲ ਕੌਰ ਨੇ ਪਹਿਲਾ, ਬੀ. ਏ. ਭਾਗ ਪਹਿਲਾਂ ਦੀ ਨਵਦੀਪ ਕੌਰ ਨੇ ਦੂਜਾ ਤੇ ਬੀ. ਏ. ਭਾਗ ਪਹਿਲਾਂ ਦੀ ਹੀ ਕੋਮਲਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ | ਮੁਕਾਬਲੇ ਨੂੰ ਕਰਾਉਣ ਦਾ ਮੁੱਖ ਉਦੇਸ਼ ਵਿਦਿਆਰਥੀਆਂ ਤੇ ਸਮਾਜ ਵਿਚ ਨਸ਼ਿਆਂ ਪ੍ਰਤੀ ਜਾਗਰੂਕਤਾ ਅਤੇ ਨਸ਼ਿਆਂ ਦੇ ਵੱਧ ਰਹੇ ਰੁਝਾਵਾਂ ਕਾਰਨ ਪੈਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ ਤਾਂ ਜੋ ਆਉਣ ਵਾਲੀ ਨਵੀਂ ਪੀੜੀ ਨੂੰ ਇਸ ਤੋਂ ਬਚਾਇਆ ਜਾ ਸਕੇ | ਪਿ੍ੰਸੀਪਲ ਡਾ. ਬਲਜੀਤ ਸਿੰਘ ਤੇ ਪ੍ਰਬੰਧਕਾਂ ਵਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਪ੍ਰੋਫੈਸਰ ਬਿਕਰਮ ਰਾਣੀ, ਪ੍ਰੋਫੈਸਰ ਅੰਮਿ੍ਤਾ ਸੇਖੋਂ, ਪ੍ਰੋਫ਼ੈਸਰ ਮਧੂ ਡਡਵਾਲ, ਪ੍ਰੋਫ਼ੈਸਰ ਅਰੁਣ ਕੁਮਾਰ ਚੋਪੜਾ, ਪ੍ਰੋਫ਼ੈਸਰ ਸੁਖਵੀਰ ਕੌਰ, ਪ੍ਰੋਫ਼ੈਸਰ ਹਰਿੰਦਰ ਕੌਰ ਤੋਂ ਇਲਾਵਾ ਕਾਲਜ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |