07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਕੇ. ਵੀ. ਕੇ. ਰੋਪੜ ਨੂੰ ਪੰਜਾਬ ਦਾ ਸਰਵਸ਼ਰੇਸ਼ਠ ਕਿ੍ਸ਼ੀ ਵਿਗਿਆਨ ਕੇਂਦਰ ਘੋਸ਼ਿਤ, ਜ਼ੋਨਲ/ਰਾਜ ਪੱਧਰੀ ਪੁਰਸਕਾਰ ਨਾਲ ਸਨਮਾਨ <br/>

Ad Position 21
No active advertisement
ਅਜੀਤ ਡੈਸਕ 27-12-2025
ਰੂਪਨਗਰ, 26 ਦਸੰਬਰ (ਸਤਨਾਮ ਸਿੰਘ ਸੱਤੀ)-ਕਿਸਾਨਾਂ ਦੀ ਭਲਾਈ ਤੇ ਖੇਤੀਬਾੜੀ ਵਿਚ ਨਵੀਂ ਤਕਨੀਕਾਂ ਦੇ ਪ੍ਰਭਾਵਸ਼ਾਲੀ ਪ੍ਰਸਾਰ ਲਈ ਸ਼ਾਨਦਾਰ ਯੋਗਦਾਨ ਪਾਉਣ ਵਾਲੇ ਕਿ੍ਸ਼ੀ ਵਿਗਿਆਨ ਕੇਂਦਰ (ਕੇ. ਵੀ. ਕੇ.) ਰੋਪੜ ਨੂੰ ਵੱਡੀ ਪ੍ਰਾਪਤੀ ਹਾਸਿਲ ਹੋਈ ਹੈ | ਉਤਰੀ ਭਾਰਤ ਦੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਆਦਿ ਲਈ ਖੇਤੀਬਾੜੀ ਤਕਨੀਕਾਂ ਲਾਗੂ ਕਰਨ ਦੀ ਅਨੁਸੰਧਾਨ ਸੰਸਥਾ ਵਲੋਂ ਕੇ. ਵੀ. ਕੇ. ਰੋਪੜ ਨੂੰ ਸਾਲ 2025 ਲਈ ਪੰਜਾਬ ਦਾ ਸਰਬ ਉੱਤਮ ਕਿ੍ਸ਼ੀ ਵਿਗਿਆਨ ਕੇਂਦਰ ਐਲਾਨ ਕਰਦਿਆਂ ਜ਼ੋਨਲ/ਰਾਜ ਪੱਧਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ | ਇਹ ਪੁਰਸਕਾਰ 22 ਤੋਂ 24 ਦਸੰਬਰ 2025 ਤੱਕ ਸ਼ੇਰ-ਏ-ਕਸ਼ਮੀਰ ਖੇਤੀਬਾੜੀ ਸਾਇੰਸ ਅਤੇ ਤਕਨੀਕੀ ਯੂਨੀਵਰਸਿਟੀ ਜੰਮੂ ਵਿਚ ਕਰਵਾਈ ਸਾਲਾਨਾ ਜ਼ੋਨਲ ਵਰਕਸ਼ਾਪ ਦੌਰਾਨ ਦਿੱਤਾ ਗਿਆ | ਵਰਕਸ਼ਾਪ 'ਚ ਜ਼ੋਨ-9 ਦੇ 72 ਕਿ੍ਸ਼ੀ ਵਿਗਿਆਨ ਕੇਂਦਰਾਂ ਤੇ ਦੇਸ਼ ਭਰ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ 8 ਡਾਇਰੈਕਟੋਰੇਟਾਂ ਨੇ ਭਾਗ ਲਿਆ | ਜ਼ਿਕਰਯੋਗ ਹੈ ਕਿ ਪੰਜਾਬ 'ਚ ਕੁੱਲ 22 ਕੇ. ਵੀ. ਕੇ. ਕੰਮ ਕਰ ਰਹੇ ਹਨ, ਜਿਨ੍ਹਾਂ 'ਚੋਂ 18 ਕੇ. ਵੀ. ਕੇ. ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਡਾਇਰੈਕਟੋਰੇਟ ਆਫ਼ ਐਕਸਟੈਂਸ਼ਨ ਐਜੂਕੇਸ਼ਨ ਦੇ ਪ੍ਰਸ਼ਾਸਨਿਕ ਪ੍ਰਬੰਧਨ ਅਧੀਨ ਚੱਲ ਰਹੇ ਹਨ | ਇਨ੍ਹਾਂ ਸਾਰਿਆਂ 'ਚੋਂ ਕੇ. ਵੀ. ਕੇ. ਰੋਪੜ ਦਾ ਸਰਵਸ਼੍ਰੇਸ਼ਠ ਚੁਣਿਆ ਜਾਣਾ ਕੇਂਦਰ ਲਈ ਮਾਣ ਦੀ ਗੱਲ ਹੈ | ਕੇ. ਵੀ. ਕੇ. ਰੋਪੜ ਦੇ ਮੁਖੀ/ਐਸੋਸੀਏਟ ਡਾਇਰੈਕਟਰ ਡਾ. ਸਤਬੀਰ ਸਿੰਘ ਦੀ ਅਗਵਾਈ ਹੇਠ ਡਾ. ਅਪਰਣਾ, ਡਾ. ਸੰਜੀਵ ਆਹੁਜਾ, ਡਾ. ਅੰਕੁਰਦੀਪ ਪ੍ਰੀਤੀ, ਡਾ. ਉਰਵੀ ਸ਼ਰਮਾ ਤੇ ਡਾ. ਜਗਮਨਜੋਤ ਸਿੰਘ ਸਮੇਤ ਵਿਗਿਆਨੀਆਂ ਦੀ ਟੀਮ ਸੇਵਾਰਤ ਹੈ | ਟੀਮ ਨੂੰ ਤਿੰਨ ਪ੍ਰੋਗਰਾਮ ਅਸਿਸਟੈਂਟਸ, ਪ੍ਰਸ਼ਾਸਕੀ ਤੇ ਸਹਾਇਕ ਸਟਾਫ਼ ਦਾ ਵੀ ਪੂਰਾ ਸਹਿਯੋਗ ਪ੍ਰਾਪਤ ਹੈ | ਇਸ ਸਨਮਾਨ ਬਾਰੇ ਡਾ. ਸਤਬੀਰ ਸਿੰਘ ਨੇ ਖੇਤਰੀ ਇਕਾਈ ਜੋ ਕਿ੍ਸ਼ੀ ਵਿਗਿਆਨ ਕੇਂਦਰਾਂ ਦੀ ਦੇਖ-ਰੇਖ, ਮਾਰਗ ਦਰਸ਼ਨ ਤੇ ਮੁਲਾਂਕਣ ਕਰਦੀ ਹੈ, ਦਾ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਇਸ ਪੁਰਸਕਾਰ ਨਾਲ ਕੇਂਦਰ ਦੇ ਵਿਗਿਆਨੀਆਂ ਤੇ ਸਟਾਫ਼ ਦਾ ਮਨੋਬਲ ਹੋਰ ਵਧਿਆ ਹੈ ਅਤੇ ਭਵਿੱਖ 'ਚ ਹੋਰ ਵੱਧ ਤਨਦੇਹੀ ਨਾਲ ਕਿਸਾਨਾਂ ਦੀ ਸੇਵਾ ਕਰਨ ਦਾ ਸੰਕਲਪ ਦੁਹਰਾਇਆ |

Ad Position 22
No active advertisement
ਪਿਛਲੀ ਖ਼ਬਰ ਚੋਣਾਂ ਲੜਨ ਦੇ ਅਨੇਕਾਂ ਚਾਹਵਾਨਾਂ ਦੀਆਂ ਆਸਾਂ 'ਤੇ ਨਗਰ ਕੌਂਸਲ ਨੰਗਲ ਦੇ ਵਾਰਡਾਂ ਦੀ ਨਵੀਂ ਹਲਕਾਬੰਦੀ ਨੇ ਫੇਰਿਆ ਪਾਣੀ... ਅਗਲੀ ਖ਼ਬਰ ਮੈਂ ਕੌਂਸਲਰ ਰਿਹਾਂ ਜਾਂ ਨਾ ਲੋਕਾਂ ਲਈ ਲੜਦਾ ਰਹਾਂਗਾ-ਪੰਮਾ
Ad Position 24
No active advertisement