07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਚੋਣਾਂ ਲੜਨ ਦੇ ਅਨੇਕਾਂ ਚਾਹਵਾਨਾਂ ਦੀਆਂ ਆਸਾਂ 'ਤੇ ਨਗਰ ਕੌਂਸਲ ਨੰਗਲ ਦੇ ਵਾਰਡਾਂ ਦੀ ਨਵੀਂ ਹਲਕਾਬੰਦੀ ਨੇ ਫੇਰਿਆ ਪਾਣੀ <br/>

Ad Position 21
No active advertisement
ਅਜੀਤ ਡੈਸਕ 27-12-2025
ਨੰਗਲ, 26 ਦਸੰਬਰ (ਪ੍ਰੀਤਮ ਸਿੰਘ ਬਰਾਰੀ)-ਨਗਰ ਕੌਂਸਲ ਨੰਗਲ ਦੇ ਵਾਰਡਾਂ ਦੀ ਨਵੀਂ ਹਲਕਾਬੰਦੀ ਸੰਬੰਧੀ ਖਰੜਾ ਤਜਵੀਜ਼ ਜਨਤਕ ਹੋਣ ਮਗਰੋਂ ਚੋਣਾਂ ਲੜਨ ਦੇ ਚਾਹਵਾਨ ਵੱਖ -ਵੱਖ ਪਾਰਟੀਆਂ ਦੇ ਆਗੂਆਂ ਦੀਆਂ ਆਸਾਂ 'ਤੇ ਪਾਣੀ ਹੀ ਫੇਰ ਕੇ ਰੱਖ ਦਿੱਤਾ ਕਿਉਂਕਿ ਵਾਰਡਾਂ ਦੀ ਨਵੀਂ ਹਲਕਾਬੰਦੀ 'ਚ ਲਗਪਗ ਕਾਫ਼ੀ ਵਾਰਡਾਂ ਦੇ ਹਿੱਸਿਆਂ ਨੂੰ ਕੱਟ ਕੇ ਫੇਰਬਦਲ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਚੋਣ ਲੜਨ ਦੇ ਇੱਛਕਾਂ 'ਚ ਨਿਰਾਸ਼ਾ ਦਾ ਆਲਮ ਵੀ ਪਾਇਆ ਜਾ ਰਿਹਾ ਹੈ |
ਕੀ ਹੈ ਨਗਰ ਕੌਂਸਲ ਨੰਗਲ ਵਲੋਂ ਨੋਟਿਸ ਬੋਰਡ 'ਤੇ ਲਗਾਇਆ ਜਨਤਕ ਨੋਟਿਸ : ਅੱਜ ਸਵੇਰੇ ਨਗਰ ਕੌਂਸਲ ਨੰਗਲ ਦੇ ਦਫ਼ਤਰ ਦੇ ਨੋਟਿਸ ਬੋਰਡ 'ਤੇ ਕੇਵਲ ਇਕ ਜਨਤਕ ਨੋਟਿਸ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਨੰਗਲ ਦੇ ਦਸਤਖਤਾਂ ਵਾਲਾ ਲਗਾਇਆ ਗਿਆ ਸੀ ਜਿਸ 'ਚ ਸਥਾਨਕ ਸਰਕਾਰਾਂ ਵਿਭਾਗ ਪੰਜਾਬ (ਮਿੳਾੂਸੀਪਲ ਚੋਣਾਂ ਸ਼ਾਖਾ ) ਚੰਡੀਗੜ੍ਹ ਵਲੋਂ ਉਨਾਂ ਦੇ ਦਫ਼ਤਰ ਦੇ ਪੱਤਰ ਨੰਬਰ 04/ 106/ ਹਲਕਾਬੰਦੀ (ਸ-1) ਮਚਸ/ 2025/276 ਮਿਤੀ 22.12. 2025 ਪੰਜਾਬ ਮਿੳਾੂਸੀਪਲ ਐਕਟ, 1911 (ਪੰਜਾਬ ਐਕਟ ਆਫ਼ 1911) ਦੀ ਧਾਰਾ 240 ਦੇ ਉਪਬੰਧਾਂ ਅਨੁਸਾਰ ਅਤੇ ਡਿਲੀਮੀਟੇਸ਼ਨ ਆਫ਼ ਵਾਰਡਨ ਆਫ਼ ਮਿਊਾਸੀਪਲ ਰੂਲਜ਼ 1972ਦੇ ਨਿਯਮ 8 ਅਧੀਨ ਪੰਜਾਬ ਦੇ ਰਾਜਪਾਲ ਵਲੋਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਨਗਰ ਕੌਂਸਲ ਨੰਗਲ ਦੇ ਵਾਰਡਾਂ ਦੀ ਹਲਕਾਬੰਦੀ ਸੰਬੰਧੀ ਖਰੜਾ ਤਜਵੀਜ਼ ਕੀਤਾ ਗਿਆ ਹੈ, ਜਿਸ ਦੀ ਕਾਪੀ ਨਗਰ ਕੌਂਸਲ ਨੰਗਲ ਦੇ ਬੋਰਡ 'ਤੇ ਚਿਪਕਾ ਦਿੱਤੀ ਗਈ ਹੈ | ਤਜ਼ਵੀਜ਼ ਕੀਤਾ ਖਰੜਾ ਕਿਸੇ ਵੀ ਦਫਤਰੀ ਕੰਮਕਾਜ ਵਾਲੇ ਦਿਨ ਨਗਰ ਕੌਂਸਲ ਦਫ਼ਤਰ ਵਿਖੇ ਵੇਖਿਆ ਜਾ ਸਕਦਾ ਹੈ | ਇਸ ਸੰਬੰਧੀ ਜੇਕਰ ਕਿਸੇ ਵਿਅਕਤੀ ਨੇ ਕੋਈ ਇਤਰਾਜ਼/ਸੁਝਾਅ ਦੇਣਾ ਹੋਵੇ ਤਾਂ ਇਸ ਨੋਟਿਸ ਦੀ ਪ੍ਰਕਾਸ਼ਨਾਂ ਦੇ 7 ਦਿਨਾਂ ਦੇ ਅੰਦਰ ਅੰਦਰ ਲਿਖਤੀ ਰੂਪ 'ਚ ਕੌਂਸਲ ਦਫ਼ਤਰ ਵਿਖੇ ਦੇ ਸਕਦਾ ਹੈ | ਜੇਕਰ ਇਤਰਾਜ਼ ਅਤੇ ਸੁਝਾਅ ਦੇਣ ਦੇ ਆਖ਼ਰੀ ਦਿਨ ਕੋਈ ਸਰਕਾਰੀ ਛੁੱਟੀ ਘੋਸ਼ਿਤ ਹੋ ਜਾਂਦੀ ਹੈ ਤਾਂ ਇਹ ਅਗਲੇ ਕੰਮ-ਕਾਜ ਵਾਲੇ ਦਿਨ ਲਏ ਜਾਣਗੇ ਤੇ ਮਿਥੇ ਸਮੇਂ ਮਗਰੋਂ ਕਿਸੇ ਵੀ ਇਤਰਾਜ਼ / ਸੁਝਾਅ ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ |
ਕਾਂਗਰਸੀ ਕੌਂਸਲਰ ਵਲੋਂ ਵਾਰਡਬੰਦੀ ਸੂਚਨਾ 'ਤੇ ਜਿਤਾਇਆ ਇਤਰਾਜ਼ : ਕਾਂਗਰਸੀ ਕੌਂਸਲਰ ਸੁਰਿੰਦਰ ਪੰਮਾ ਨੇ ਵਾਰਡਬੰਦੀ ਸੂਚਨਾ 'ਤੇ ਇਤਰਾਜ਼ ਜਿਤਾਇਆ ਕਿ ਵਿਭਾਗ ਵਲੋਂ ਜਾਰੀ ਕੀਤੀ ਗਈ ਵਾਰਡਬੰਦੀ ਸੂਚਨਾ ਜਿਸਦੀ ਸਰਕਾਰੀ ਮਿਤੀ 22.12.225 ਦਰਜ ਹੈ, ਪਰ ਅੱਜ ਪ੍ਰਦਰਸ਼ਿਤ ਕੀਤੀ ਗਈ ਜੋ ਕਿ ਨਿਯਮਾਂ ਦੀ ਉਲੰਘਣਾ ਹੈ | ਕਿਉਂਕਿ ਸੂਚਨਾ ਦੇ 7 ਦਿਨਾਂ ਅੰਦਰ ਇਤਰਾਜ਼ ਮੰਗੇ ਗਏ ਹਨ, ਜੋ ਕਿ 29.12.2025 ਨੂੰ ਖ਼ਤਮ ਹੋ ਰਹੇ ਹਨ | ਵਾਰਡਬੰਦੀ ਨਕਸ਼ਾ ਨਾ ਨੋਟਿਸ ਬੋਰਡ 'ਤੇ ਲਗਾਇਆ ਗਿਆ ਨਾ ਹੀ ਉਪਲਬਧ ਕਰਵਾਇਆ ਗਿਆ | ਉਨ੍ਹਾਂ ਮੰਗ ਕੀਤੀ ਕਿ ਚੁਣੇ ਹੋਏ ਨੁਮਾਇੰਦਿਆਂ ਤੇ ਜਨਤਾ ਲਈ ਤੁਰੰਤ ਵਾਰਡਬੰਦੀ ਨਕਸ਼ਾ ਉਪਲਬਧ ਕਰਵਾਇਆ ਜਾਵੇ | ਇਸ ਮੌਕੇ ਕੌਂਸਲਰ ਦੀਪਕ ਨੰਦਾ ਤੇ ਸਾਬਕਾ ਕੌਂਸਲਰ ਵਿਜੇ ਕੌਸ਼ਲ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਵਿਖੇ ਸੰਗਤਾਂ ਦੀ ਵੱਡੇ ਪੱਧਰ 'ਤੇ ਹੋ ਰਹੀ ਆਮਦ ਕਾਰਨ ਪ੍ਰਸ਼ਾਸਨ ਵੀ ਹੋਇਆ ਬੇਵੱਸ ਅਗਲੀ ਖ਼ਬਰ ਕੇ. ਵੀ. ਕੇ. ਰੋਪੜ ਨੂੰ ਪੰਜਾਬ ਦਾ ਸਰਵਸ਼ਰੇਸ਼ਠ ਕਿ੍ਸ਼ੀ ਵਿਗਿਆਨ ਕੇਂਦਰ ਘੋਸ਼ਿਤ, ਜ਼ੋਨਲ/ਰਾਜ ਪੱਧਰੀ ਪੁਰਸਕਾਰ ਨਾਲ...
Ad Position 24
No active advertisement