ਨੂਰਪੁਰ ਬੇਦੀ, 26 ਦਸੰਬਰ (ਵਿੰਦਰਪਾਲ ਝਾਂਡੀਆਂ)-ਨੂਰਪੁਰ ਬੇਦੀ ਰੂਪਨਗਰ ਮਾਰਗ 'ਤੇ ਸਥਿਤ ਪਿੰਡ ਮੁੰਨੇ ਦੀ ਮਾਰਕੀਟ ਦੇ ਸਮੂਹ ਦੁਕਾਨਦਾਰਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰ ਕੌਰ ਜੀ ਦੀ ਮਹਾਨ ਅਦੁੱਤੀ ਸ਼ਹਾਦਤ ਦੀ ਪਵਿੱਤਰ ਯਾਦ ਚੌਥਾ ਵਿਸ਼ਾਲ ਚਾਹ ਪਕੌੜਿਆਂ ਦਾ ਲੰਗਰ ਲਗਾਇਆ | ਇਸ ਦੌਰਾਨ ਲੰਗਰ ਦੀ ਆਰੰਭਤਾ ਮੌਕੇ ਤੇ ਸਰਪੰਚ ਬਲਜਿੰਦਰ ਸਿੰਘ ਲਾਡੀ, ਜੇ.ਈ. ਚਰਨਜੀਤ ਸਿੰਘ, ਨੰਬਰਦਾਰ ਸੁੱਚਾ ਸਿੰਘ, ਜਸਵੰਤ ਸਿੰਘ ਸੈਣੀ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਮਨੁੱਖਤਾ ਦੇ ਇਤਿਹਾਸ ਵਿਚ ਅਨੋਖੀ, ਬੇਮਿਸਾਲ ਅਤੇ ਪ੍ਰੇਰਨਾਦਾਇਕ ਮਿਸਾਲ ਹੈ | ਇਸ ਮੌਕੇ ਸਰਪੰਚ ਬਲਜਿੰਦਰ ਲਾਡੀ ਤੇ ਸਮੂਹ ਦੁਕਾਨਦਾਰ ਸੁੱਚਾ ਸਿੰਘ ਨੰਬਰਦਾਰ, ਜੇ. ਈ. ਚਰਨਜੀਤ ਸਿੰਘ, ਹਰਪਾਲ ਸਿੰਘ, ਓਕਾਰ ਸਿੰਘ, ਪਰਮਜੀਤ ਸਿੰਘ, ਕਸ਼ਮੀਰ ਸਿੰਘ ਸੋਨੂੰ, ਸੁਰਿੰਦਰ ਪਾਲ ਸਿੰਘ ਮੂਸਾਪੁਰ, ਤਜਿੰਦਰ ਸਿੰਘ, ਧਰਮ ਸਿੰਘ ਮੁੰਨੇ, ਸੁਰਿੰਦਰ ਸਿੰਘ, ਹਰੀ ਸਿੰਘ ਮੁੰਨੇ ਆਦਿ ਸਮੇਤ ਹੋਰ ਦੁਕਾਨਦਾਰ ਹਾਜ਼ਰ ਸਨ |