07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਹੋਟਲ ਕਰਮਚਾਰੀਆਂ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ 10 ਤੋਂ 12 ਲੋਕਾਂ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 27-12-2025
ਜ਼ੀਰਕਪੁਰ, 26 ਦਸੰਬਰ (ਮਨਿੰਦਰ ਸਿੰਘ)-ਬੁੱਧਵਾਰ ਰਾਤ ਪਟਿਆਲਾ ਚੌਕ ਦੇ ਨੇੜੇ ਸਥਿਤ ਹੋਟਲ ਜੀ ਪਲਾਜ਼ਾ 'ਚ 10 ਤੋਂ 12 ਹਥਿਆਰਬੰਦ ਹਮਲਾਵਰਾਂ ਨੇ ਹੋਟਲ ਦੇ ਅੰਦਰ ਦਾਖਲ ਹੋ ਕੇ ਭੰਨ ਤੋੜ ਕਰਦਿਆਂ ਹੋਟਲ 'ਚ ਮੌਜੂਦ ਦੋ ਕਰਮਚਾਰੀਆਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ | ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲਾ ਦਰਜ ਕਰਕੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਧਰਮਿੰਦਰ ਕੁਮਾਰ (21) ਨੇ ਦੱਸਿਆ ਕਿ ਉਹ ਹੋਟਲ ਜੀ ਪਲਾਜਾ 'ਚ ਕੰਮ ਕਰਦਾ ਹੈ | ਬੁੱਧਵਾਰ ਰਾਤ ਕਰੀਬ 8 ਵਜੇ ਜਦੋਂ ਉਹ ਸੜਕ ਪਾਰ ਕਰ ਰਿਹਾ ਸੀ ਤਾਂ ਗੁਰਪ੍ਰੀਤ ਸਿੰਘ ਨਾਮਕ ਨੌਜਵਾਨ ਤੇ ਉਸਦੇ ਭਰਾ ਨੇ ਉਸ ਨੂੰ ਰੋਕ ਕੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ | ਉਹ ਕਿਸੇ ਤਰ੍ਹਾਂ ਜਾਨ ਬਚਾ ਕੇ ਹੋਟਲ ਅੰਦਰ ਆ ਗਿਆ ਤੇ ਮਾਲਿਕ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ |


Ad Position 22
No active advertisement
ਪਿਛਲੀ ਖ਼ਬਰ ਪਿੰਡ ਗੜਬਾਗਾ ਵਿਖੇ ਲਗਾਇਆ ਕਿਸਾਨ ਜਾਗਰੂਕਤਾ ਕੈਂਪ <br/> ਅਗਲੀ ਖ਼ਬਰ ਮੁੰਨੇ ਵਿਖੇ ਦੁਕਾਨਦਾਰਾਂ ਨੇ ਲਸਾਨੀ ਸ਼ਹਾਦਤ ਨੂੰ ਸਮਰਪਿਤ ਚਾਹ ਪਕੌੜਿਆਂ ਦਾ ਲੰਗਰ ਲਗਾਇਆ <br/>
Ad Position 24
No active advertisement