06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਸੜਕਾਂ ਤੇ ਫੁੱਟਪਾਥ ਖੁੱਲ੍ਹੇ ਰੱਖਣ ਲਈ ਨਗਰ ਨਿਗਮ ਦੀ ਕਾਰਵਾਈ, ਗ਼ੈਰ-ਕਾਨੰੂਨੀ ਤੌਰ 'ਤੇ ਕਬਜ਼ਾ ਕਰਨ ਵਾਲਿਆਂ ਦੇ ਕੀਤੇ 2781 ਚਲਾਨ <br/>

Ad Position 21
No active advertisement
ਅਜੀਤ ਡੈਸਕ 27-12-2025
ਚੰਡੀਗੜ੍ਹ, 26 ਦਸੰਬਰ (ਸੰਦੀਪ ਕੁਮਾਰ ਮਾਹਨਾ)–ਪੈਦਲ ਚੱਲਣ ਵਾਲੇ ਰਾਹਗੀਰਾਂ ਦੀ ਸੁਵਿਧਾ ਤੇ ਸ਼ਹਿਰ 'ਚ ਆਵਾਜਾਈ ਨੂੰ ਸੁਚਾਰੂ ਬਣਾਈ ਰੱਖਣ ਲਈ ਚੰਡੀਗੜ੍ਹ ਨਗਰ ਨਿਗਮ ਦੇ ਤਹਿਬਾਜ਼ਾਰੀ ਵਿਭਾਗ ਵਲੋਂ ਸੜਕਾਂ ਤੇ ਫੁੱਟਪਾਥਾਂ 'ਤੇ ਹੋ ਰਹੇ ਗੈਰ ਕਾਨੂੰਨੀ ਕਬਜ਼ਿਆਂ ਖ਼ਿਲਾਫ਼ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ | ਨਗਰ ਨਿਗਮ ਅਧਿਕਾਰੀਆਂ ਮੁਤਾਬਿਕ 1 ਦਸੰਬਰ ਤੋਂ 25 ਦਸੰਬਰ 2025 ਤੱਕ ਤਹਿਬਾਜ਼ਾਰੀ ਫ਼ੀਲਡ ਸਟਾਫ਼ ਵਲੋਂ ਨਿਯਮਤ ਤੇ ਵਿਸ਼ੇਸ਼ ਮੁਹਿੰਮਾਂ ਚਲਾਈਆਂ ਗਈਆਂ | ਇਸ ਦੌਰਾਨ ਸਰਕਾਰੀ ਜ਼ਮੀਨ 'ਤੇ ਗੈਰ ਕਾਨੰੂਨੀ ਤੌਰ 'ਤੇ ਕਬਜ਼ਾ ਕਰਨ ਵਾਲਿਆਂ ਖ਼ਿਲਾਫ਼ ਕੁਲ 2781 ਚਲਾਨ ਜਾਰੀ ਕੀਤੇ ਗਏ | ਨਗਰ ਨਿਗਮ ਕਮਿਸ਼ਨਰ ਨੇ ਸਪਸ਼ਟ ਨਿਰਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਸ਼ਹਿਰ 'ਚ ਚੱਲ ਰਹੇ ਸਾਰੇ ਗੈਰ ਕਾਨੰੂਨੀ ਵੈਂਡਰਾਂ ਨੂੰ ਹਟਾਇਆ ਜਾਵੇਗਾ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਪ੍ਰਤੀ ਕੋਈ ਢਿੱਲ ਨਹੀਂ ਵਰਤੀ ਜਾਵੇਗੀ | ਉਨ੍ਹਾਂ ਨੇ ਰਜਿਸਟਰਡ ਸਟ੍ਰੀਟ ਵੈਂਡਰਾਂ ਨੂੰ ਵੀ ਆਦੇਸ਼ ਦਿੱਤੇ ਹਨ ਕਿ ਸਾਮਾਨ ਵੇਚਣ ਦੇ ਨਿਰਧਾਰਿਤ ਸਮੇਂ ਤੋਂ ਬਾਅਦ ਆਪਣੇ ਸਾਜੋ-ਸਾਮਾਨ ਤੇ ਤਰਪਾਲਾਂ ਨੂੰ ਤੁਰੰਤ ਆਪਣੇ ਵੈਂਡਿੰਗ ਸਥਾਨਾਂ ਤੋਂ ਹਟਾਇਆ ਜਾਵੇ | ਅਧਿਕਾਰੀਆਂ ਨੇ ਦੱਸਿਆ ਕਿ ਰਜਿਸਟਰਡ ਸਟ੍ਰੀਟ ਵੈਂਡਰਾਂ ਦੇ ਨੁਮਾਇੰਦਿਆਂ ਦੀ ਬੇਨਤੀ 'ਤੇ ਉਨ੍ਹਾਂ ਨੂੰ 7 ਦਿਨਾਂ ਦੀ ਛੋਟ ਦਿੱਤੀ ਗਈ ਹੈ | ਇਸ ਅਧੀਨ 1 ਜਨਵਰੀ 2026 ਤੱਕ ਵੈਂਡਰਾਂ ਨੂੰ ਰਾਤ 10 ਵਜੇ ਤੋਂ ਬਾਅਦ ਆਪਣੇ ਵੈਂਡਿੰਗ ਸਥਾਨਾਂ 'ਤੇ ਪਿਆ ਸਾਮਾਨ ਤੇ ਤਰਪਾਲਾਂ ਹਟਾਉਣ ਲਈ ਸਮਾਂ ਦਿੱਤਾ ਗਿਆ ਹੈ | ਨਗਰ ਨਿਗਮ ਨੇ ਸਪੱਸ਼ਟ ਕੀਤਾ ਹੈ ਕਿ 1 ਜਨਵਰੀ 2026 ਤੋਂ ਬਾਅਦ ਜੇਕਰ ਰਾਤ 10 ਵਜੇ ਤੋਂ ਉਪਰੰਤ ਕਿਸੇ ਵੀ ਵੈਂਡਿੰਗ ਸਥਾਨ 'ਤੇ ਸਾਮਾਨ ਜਾਂ ਤਰਪਾਲ ਮਿਲੀ ਤਾਂ ਉਸ ਨੂੰ ਬਿਨਾਂ ਕਿਸੇ ਅਗਾੳਾੂ ਨੋਟਿਸ ਦੇ ਤਹਿਬਾਜ਼ਾਰੀ ਵਿਭਾਗ ਦੀ ਟੀਮ ਵਲੋਂ ਹਟਾ ਦਿੱਤਾ ਜਾਵੇਗਾ | ਇਸ ਤੋਂ ਇਲਾਵਾ ਉਹ ਸਾਰੇ ਰਜਿਸਟਰਡ ਸਟ੍ਰੀਟ ਵੈਂਡਰ ਜੋ ਆਪਣੇ ਨਿਰਧਾਰਿਤ ਸਥਾਨਾਂ ਤੋਂ ਇਲਾਵਾ ਹੋਰ ਥਾਵਾਂ 'ਤੇ ਵੈਂਡਿੰਗ ਕਰ ਰਹੇ ਹਨ, ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਕੇਵਲ ਆਪਣੇ ਅਲਾਟ ਕੀਤੇ ਗਏ ਸਥਾਨਾਂ 'ਤੇ ਹੀ ਵਪਾਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ | ਨਗਰ ਨਿਗਮ ਵਲੋਂ ਕਿਹਾ ਗਿਆ ਹੈ ਕਿ ਨਿਯਮਤ ਕਾਰਵਾਈ ਦੇ ਨਾਲ-ਨਾਲ ਵਿਸ਼ੇਸ਼ ਮੁਹਿੰਮਾਂ ਵੀ ਜਾਰੀ ਰਹਿਣਗੀਆਂ ਤਾਂ ਜੋ ਅਸਥਾਈ ਕਬਜ਼ਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹਟਾਇਆ ਜਾ ਸਕੇ ਅਤੇ ਸ਼ਹਿਰ 'ਚ ਸਫ਼ਾਈ, ਸੁਰੱਖਿਆ ਤੇ ਸੁਚਾਰੂ ਵਿਵਸਥਾ ਬਣੀ ਰਹੇ | ਨਿਗਮ ਅਧਿਕਾਰੀਆਂ ਨੇ ਸਟ੍ਰੀਟ ਵੈਂਡਰਾਂ ਤੇ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਸ਼ਹਿਰ ਦੀਆਂ ਸੜਕਾਂ ਅਤੇ ਫੁੱਟਪਾਥ ਖੁੱਲ੍ਹੇ ਰੱਖਣ, ਨਾਗਰਿਕ ਸਹੂਲਤਾਂ ਸੁਧਾਰਨ ਅਤੇ ਨਗਰ ਨਿਗਮ ਦੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਇਸ ਮੁਹਿੰਮ 'ਚ ਪੂਰਾ ਸਹਿਯੋਗ ਦਿੱਤਾ ਜਾਵੇ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਵਰਕਰਾਂ ਨੇ ਸ਼ਹੀਦ ਉੂਧਮ ਸਿੰਘ ਦਾ ਜਨਮ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਪੰਜਾਬ ਸਾਹਿਤ ਅਕਾਦਮੀ ਵਲੋਂ 2025 ਦਾ ਪੰਜਾਬੀ ਸਾਹਿਤ ਮੁੱਲ ਤੇ ਮੁਲਾਂਕਣ 'ਤੇ ਤਿੰਨ ਰੋਜ਼ਾ ਸੈਮੀਨਾਰ ਦਾ ਆਗਾਜ਼ <br/...
Ad Position 24
No active advertisement