ਨਵਾਂ ਪਿੰਡ, 31 ਮਈ (ਜਸਪਾਲ ਸਿੰਘ)-ਧੰਨ ਬਾਬਾ ਜੀਵਨ ਸਿੰਘ ਸਰਬ ਸਾਂਝੀ ਸੇਵਾ ਸੁਸਾਇਟੀ (ਪੰਜਾਬ ) ਦੇ ਮੁੱਖ ਸੇਵਾਦਾਰ ਭਾਈ ਮਨਜੀਤ ਸਿੰਘ ਵਲੋਂ ਅਹਿਮਦਾਬਾਦ ਵਿਖੇ ਗੁਜਰਾਤ ਦੇ ਸਾਬਕਾ ਬੀ.ਜੇ.ਪੀ. ਮੁੱਖ ਮੰਤਰੀ ਵਿਜੇ ਰੁਪਾਨੀ ਦੇ ਪੁੱਤਰ ਰਾਜੇਸ਼ ਰੁਪਾਨੀ ਨਾਲ ਮੁਲਾਕਾਤ ਕੀਤੀ ਗਈ | ਮਿਲਣੀ ਮੌਕੇ ਭਾਈ ਮਨਜੀਤ ਸਿੰਘ ਵਲੋਂ ਧੰਨ ਬਾਬਾ ਜੀਵਨ ਸਿੰਘ ਸਰਬ ਸਾਂਝੀ ਸੇਵਾ ਸੁਸਾਇਟੀ (ਪੰਜਾਬ) ਦੇ ਚੱਲ ਰਹੇ ਲੋਕ ਭਲਾਈ ਕਾਰਜਾਂ ਬਾਰੇ ਜਾਣੂ ਕਰਵਾਉਂਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਲਈ ਇਕ ਫ੍ਰੀ ਐਂਬੂਲੈਂਸ ਸੇਵਾ, ਗਰੀਬ ਪਰਿਵਾਰ ਦੀਆਂ ਧੀਆਂ ਦੇ ਵਿਆਹ ਕਾਰਜਾਂ ਲਈ ਸ਼ਗਨ ਸਕੀਮ, ਗਰੀਬ ਪਰਿਵਾਰਾਂ ਦੇ ਮਕਾਨ ਬਣਾਉਣ ਲਈ ਸਹਾਇਤਾ, ਲੋੜਵੰਦਾਂ ਤੇ ਵਿਧਵਾਵਾਂ ਨੂੰ ਮਾਲੀ ਸਹਾਇਤਾ, ਰਾਸ਼ਨ ਦੀ ਸੇਵਾ, ਬੱਚਿਆ ਦੀ ਸਕੂਲ ਫੀਸ, ਕਿਤਾਬਾਂ, ਕਾਪੀਆਂ, ਖੇਡ ਕਿੱਟਾਂ ਤੇ ਦਵਾਈਆਂ ਆਦਿ ਦੀ ਸੇਵਾ ਬਾਰੇ ਦਸਿਆ | ਇਸ ਮੌਕੇ ਰਾਜੇਸ਼ ਰੁਪਾਨੀ ਵਲੋਂ ਸੁਸਾਇਟੀ ਦੁਆਰਾ ਕੀਤੇ ਜਾ ਰਹੇ ਲੋਕ ਭਲਾਈ ਕਾਰਜਾਂ ਦੀ ਸਰਾਹਨਾ ਕਰਦਿਆਂ ਉਨ੍ਹਾਂ ਨੇ ਹਰ ਤਰਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ |