ਤਰਸਿੱਕਾ, 31 ਮਈ (ਅਤਰ ਸਿੰਘ ਤਰਸਿੱਕਾ)-ਗ੍ਰਾਮ ਪੰਚਾਇਤ ਪਿੰਡ ਤਰਫਾਨ ਦੀ ਪ੍ਰੇਮ ਸਿੰਘ ਸਰਪੰਚ ਤੇ ਸਮੁੱਚੀ ਪੰਚਾਇਤ ਨੇ ਮਿਲ ਕੇ ਠੰਡੇ ਜਲ ਦੀ ਆਰ. ਓ. ਮਸ਼ੀਨ ਅੰਮਿ੍ਤਸਰ-ਮਹਿਤਾ ਚੌਂਕ ਸੜਕ 'ਤੇ ਸਥਾਪਿਤ ਕੀਤੀ ਹੈ | ਜੋ ਕਿ ਆਮ ਲੋਕਾਂ ਲਈ 24 ਘੰਟੇ ਉਪਲਬਧ ਹੋਵੇਗੀ | ਇਸ ਮਸ਼ੀਨ ਦਾ ਉਦਘਾਟਨ ਅੱਜ ਸੰਤ ਬਾਬਾ ਸੱਜਣ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਗੁਰੂ ਕੀ ਬੇਰ ਵਾਲਿਆਂ ਕੀਤਾ ਗਿਆ | ਇਸ ਮੌਕੇ ਸੰਤ ਬਾਬਾ ਸੱਜਣ ਸਿੰਘ ਗੁਰੂ ਕੀ ਬੇਰ ਸਾਹਿਬ ਵਾਲਿਆਂ ਵਲੋਂ ਸਰਪੰਚ ਪ੍ਰੇਮ ਸਿੰਘ ਤਰਫਾਨ ਮੈਂਬਰ ਹਰਦੀਪ ਸਿੰਘ ਸਮੇਤ ਸਮੁੱਚੀ ਗ੍ਰਾਮ ਪੰਚਾਇਤ ਤਰਫਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੋਰ ਪੰਚਾਇਤਾਂ ਨੂੰ ਅਜਿਹੇ ਸਮਾਜ ਸੇਵੀ ਕੰਮ ਕਰਨੇ ਚਾਹੀਦੇ ਹਨ | ਇਸ ਮੌਕੇ ਪਿ੍ੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਵੀ ਪੰਚਾਇਤ ਦੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਅੱਜ ਦੇ ਸਮੇਂ ਦੀ ਲੋੜ ਹੈ ਕਿ ਜਦੋਂ ਨਲਕਿਆਂ ਦਾ ਰੁਝਾਨ ਘੱਟ ਗਿਆ ਹੈ ਅਤੇ ਲੋਕਾਂ ਨੂੰ ਪਾਣੀ ਪੀਣ ਲਈ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਾਰਨ ਲੋਕਾਂ ਨੂੰ ਮਜਬੂਰ ਹੋ ਕੇ ਮਹਿੰਗੇ ਰੇਟ ਵਿਚ ਪਾਣੀ ਲੀਟਰਾਂ ਵਿਚ ਖਰੀਦਣਾ ਪੈਂਦਾ ਹੈ | ਇਸ ਆਰ.ਓ. ਮਸ਼ੀਨ ਦੇ ਲੱਗਣ ਨਾਲ ਅੰਮਿ੍ਤਸਰ ਤੋਂ ਮਹਿਤਾ ਟਾਂਡਾ ਰੋਡ 'ਤੇ ਜਾਣ ਵਾਲੇ ਯਾਤਰੂਆਂ ਨੂੰ ਫ੍ਰੀ ਦੇ ਵਿਚ ਸਾਫ ਪਾਣੀ ਪੀਣ ਲਈ ਮਿਲੇਗਾ | ਸਰਪੰਚ ਪ੍ਰੇਮ ਸਿੰਘ ਤਰਫਾਨ ਵਲੋਂ ਆਏ ਪਤਵੰਤਿਆਂ ਦਾ ਉਨ੍ਹਾਂ ਨੂੰ ਸਰੋਪੇ ਪਾ ਕੇ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਬਲਵਿੰਦਰ ਸਿੰਘ ਬਿੱਲਾ, ਗੁਰਸੇਵਕ ਸਿੰਘ, ਗੁਰਮੀਤ ਸਿੰਘ ਪੰਚ, ਹਰਦੀਪ ਸਿੰਘ ਪੰਚ, ਸੁਖਵਿੰਦਰ ਸਿੰਘ ਪੰਚ, ਧਰਮ ਸਿੰਘ ਪੰਚ, ਬਲਦੇਵ ਸਿੰਘ ਪੰਚ, ਧਰਮਿੰਦਰ ਸਿੰਘ ਸੋਨੀ ਹਰਪ੍ਰੀਤ ਸਿੰਘ ਹੈਪੀ, ਸ਼੍ਰੀਮਤੀ ਮਨਿੰਦਰ ਪਾਲ ਕੌਰ ਪੰਚ, ਰਾਜਵੀਰ ਕੌਰ ਪੰਚ, ਅਜੇ ਵੀਰ ਸਿੰਘ ਛੋਟਾ ਸਰਪੰਚ ਵੀ ਹਾਜਰ ਸਨ |