01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਪੰਜਾਬ ਰੋਡਵੇਜ਼ ਦੀ ਬੱਸ ਤੇ ਪਾਇਲਟ ਜਿਪਸੀ ਦੀ ਟੱਕਰ ਕਾਰਨ ਹੋਇਆ ਤਕਰਾਰ, ਲੱਗਾ ਧਰਨਾ <br/>

Ad Position 21
No active advertisement
ਅਜੀਤ ਡੈਸਕ 01-06-2025
ਕੱਥੂਨੰਗਲ, 31 ਮਈ (ਦਲਵਿੰਦਰ ਸਿੰਘ ਰੰਧਾਵਾ)-ਅੰਮਿ੍ਤਸਰ ਪਠਾਨਕੋਟ ਹਾਈਵੇ 'ਤੇ ਪੈਂਦੇ ਕਸਬੇ ਦੇ ਨਜ਼ਦੀਕੀ ਪਿੰਡ ਝੰਡੇ ਵਿਖੇ ਪੰਜਾਬ ਰੋਡਵੇਜ਼ ਦੀ ਬੱਸ ਅਤੇ ਪਾਇਲਟ ਜਿਪਸੀ ਦੌਰਾਨ ਟੱਕਰ ਹੋਣ ਕਾਰਨ ਤਕਰਾਰ ਵਧਿਆ ਤੇ ਪੰਜਾਬ ਰੋਡਵੇਜ਼ ਦੇ ਡਰਾਈਵਰਾਂ ਵਲੋਂ ਸੜਕ ਵਿਚਕਾਰ ਬੱਸਾਂ ਦਾ ਚੱਕਾ ਜਾਮ ਕਰਕੇ ਧਰਨਾ ਲਾਇਆ | ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼ ਪਠਾਨਕੋਟ ਤੋਂ ਚੱਲ ਕੇ ਅੰਮਿ੍ਤਸਰ ਨੂੰ ਆ ਰਹੀ ਬੱਸ ਨੰਬਰ ਪੀਬੀ 06 ਬੀ ਬੀ 3522 ਜਦ ਪਿੰਡ ਝੰਡੇ ਵਿਖੇ ਪੁੱਜੀ ਜਿਸ ਦੌਰਾਨ ਿ ਪਿੱਛੋਂ ਆ ਰਹੀ ਪਾਇਲਟ ਜਿਪਸੀ ਜਿਸ ਵਿਚ ਕੋਈ ਦੱਸਣ ਮੁਤਾਬਿਕ ਕੋਈ ਉੱਚ ਪਦਵੀ ਵਾਲਾ ਸਿਆਸੀ ਆਗੂ ਸਵਾਰ ਸੀ ਜਿਸਦੀਆਂ ਸਿਕਿਉਰਟੀ ਜਿਪਸੀਆਂ ਵਲੋਂ ਬੱਸਾਂ ਨੂੰ ਹੂਟਰ ਮਾਰਨਾ ਸ਼ੁਰੂ ਕਰ ਦਿੱਤਾ ਜਿਸ ਨੂੰ ਦੇਖਦੇ ਹੋਏ ਬਸ ਡਰਾਈਵਰ ਹਰਵਿੰਦਰ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਫਰੀਦਕੋਟ ਨੇ ਆਪਣੀ ਬੱਸ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਜਿਪਸੀ ਦੀ ਸਪੀਡ ਤੇਜ਼ ਹੋਣ ਕਰਕੇ ਜਿਪਸੀ ਬੱਸ ਦੇ ਮਗਰ ਟਕਰਾ ਗਈ ਅਤੇ ਬੱਸ ਬੇਕਾਬੂ ਹੋ ਕਿ ਅਗਲੀ ਬੱਸ ਵਿਚ ਜਾ ਵੱਜੀ ਤੇ ਬੱਸ ਦਾ ਕਾਫੀ ਨੁਕਸਾਨ ਹੋਇਆ ਇੰਨੇ ਨੂੰ ਸਕਿਉਰਟੀ ਗਾਰਡਾਂ ਵਲੋਂ ਬਸ ਡਰਾਈਵਰ ਨੂੰ ਗਾਲੀ ਗਲੋਚ ਕਰਦੇ ਹੋਏ ਕੁੱਟਣਾ ਸਟਾਰਟ ਕਰ ਦਿੱਤਾ ਜਿਸ ਨੂੰ ਦੇਖਦੇ ਸਾਰੀਆਂ ਰੋਡਵੇਜ਼ ਦੀਆਂ ਬੱਸਾਂ ਵਲੋਂ ਇਕੱਠ ਕਰਕੇ ਸੜਕ ਦੇ ਵਿਚਕਾਰ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਅਤੇ ਵੇਖਦੇ ਸੀ ਵੇਖਦੇ 6 ਕਿਲੋਮੀਟਰ ਦੇ ਕਰੀਬ ਜਾਮ ਲੱਗ ਗਿਆ | ਇੰਨੇ ਨੂੰ ਪਨਬਸ ਬਟਾਲਾ ਦੇ ਪ੍ਰਧਾਨ ਪਰਮਜੀਤ ਸਿੰਘ ਬਟਾਲਾ ਵਲੋਂ ਆਣ ਕੇ ਪੁਲਿਸ ਨਾਲ ਗੱਲਬਾਤ ਕੀਤੀ ਗਈ ਤੇ ਇਨਸਾਫ ਦੀ ਮੰਗ ਕੀਤੀ | ਐੱਸਐੱਚਓ ਜਸਵਿੰਦਰ ਸਿੰਘ ਵਲੋਂ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਤੁਹਾਨੂੰ ਇਨਸਾਫ ਮਿਲੇਗਾ ਜਿਸ ਸੰਬੰਧੀ ਥਾਣਾ ਕੱਥੂਨੰਗਲ ਦੀ ਪੁਲਿਸ ਵੱਲੋਂ ਦਰਖਾਸਤ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਟਪਿਆਲਾ ਦੀ ਪਿ੍ੰਸੀਪਲ ਨੂੰ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਗ੍ਰਾਮ ਪੰਚਾਇਤ ਤਰਫਾਨ ਨੇ ਠੰਢੇ ਜਲ ਦੀ ਆਰ. ਓ. ਮਸ਼ੀਨ ਲੋਕਾਂ ਨੂੰ ਕੀਤੀ ਸਮਰਪਿਤ <br/>
Ad Position 24