ਕੱਥੂ ਨੰਗਲ, 31 ਮਈ (ਦਲਵਿੰਦਰ ਸਿੰਘ ਰੰਧਾਵਾ)-ਭਾਰਤ ਸਰਕਾਰ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਮੁੱਖ ਖੇਤੀਬਾੜੀ ਅਫਸਰ ਡਾਕਟਰ ਬਲਜਿੰਦਰ ਸਿੰਘ ਭੁੱਲਰ ਅਤੇ ਐਗਰੀਕਲਚਰ ਅਫਸਰ ਮਜੀਠਾ ਡਾਕਟਰ ਦਿਲਬਾਗ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਬਲਾਕ ਖੇਤੀਬਾੜੀ ਅਫਸਰ ਮਜੀਠਾ ਦੀ ਯੋਗ ਅਗਵਾਈ ਹੇਠ ਪਿੰਡ ਕੱਥੂਨੰਗਲ ਵਿਖੇ ਵਿਕਸਿਤ ਕਿ੍ਸ਼ੀ ਸੰਕਲਪ ਅਭਿਆਨ ਸਿਖਲਾਈ ਕੈਂਪ ਲਗਾਇਆ ਗਿਆ ਜਿਸ ਵਿਚ ਵੱਖ-ਵੱਖ ਵਿਭਾਗਾਂ ਤੋਂ ਆਏ ਹੋਏ ਮਾਹਿਰਾਂ ਨੇ ਸ਼ਿਰਕਤ ਕੀਤੀ ਅਤੇ ਕਿਸਾਨਾਂ ਨੂੰ ਆਪਣੇ ਵਿਚਾਰ ਦੱਸੇ | ਇਸ ਮੌਕੇ ਡਾ. ਅਜੈ ਕੁਮਾਰ ਏ.ਡੀ.ਓ. ਨੇ ਖੇਤੀਬਾੜੀ ਵਿਭਾਗ ਵਲੋਂ ਚਲ ਰਹੀਆਂ ਕਿਸਾਨ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਸ਼ਰਨਜੀਤ ਸਿੰਘ ਏ. ਈ. ਓ. ਨੇ ਬਾਗਾਂ ਸਬਜ਼ੀਆਂ ਫੁੱਲਾਂ ਦੀ ਖੇਤੀ ਨੂੰ ਪ੍ਰਫੁਲਿਤ ਕਰਨ ਬਾਰੇ ਜਾਣਕਾਰੀ ਦਿੱਤੀ ਕਿਸਾਨਾਂ ਨੂੰ ਪੀ.ਏ.ਯੂ. ਲੁਧਿਆਣਾ ਦੀਆਂ ਉੱਚਿਤ ਝੋਨੇ ਅਤੇ ਬਾਸਮਤੀ ਦੀਆਂ ਕਿਸਮਾਂ ਬਾਰੇ ਅਤੇ ਉਨ੍ਹਾਂ ਸ਼ਾਂਤ ਸੰਭਾਲ ਬਾਰੇ ਜਾਣਕਾਰੀ ਦਿੱਤੀ ਅਤੇ ਝੋਨੇ ਦੀ ਸਿੱਧੀ ਬਿਜਾਈ ਲਈ ਘੱਟ ਸਮਾਂ 1509, 1692, 126 ਪੂਸਾ ਦੀ ਲਵਾਈ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ 15 ਤੇ 20% ਤੱਕ ਪਾਣੀ ਦੀ ਬਚਤ ਹੁੰਦੀ ਹੈ ਅਤੇ ਕਿਸਾਨ ਦਾ ਮਜ਼ਦੂਰੀ ਦਾ ਖ਼ਰਚਾ ਵੀ ਘਟਦਾ ਹੈ ਇਸ ਮੌਕੇ ਬਲਵਿੰਦਰ ਸਿੰਘ ਏ. ਐੱਸ. ਆਈ., ਕਰਮਜੀਤ ਸਿੰਘ, ਸਰਪੰਚ ਜਤਿੰਦਰ ਪਾਲ ਸਿੰਘ ਸੰਧੂ, ਸਰਪੰਚ ਗੁਰਿੰਦਰ ਸਿੰਘ ਡਿੰਪਲ, ਡਾਕਟਰ ਸੁਖਵਿੰਦਰ ਸਿੰਘ ਰੰਧਾਵਾ, ਕੁਲਦੀਪ ਸਿੰਘ ਕੱਥੂਨੰਗਲ, ਨੰਬਰਦਾਰ ਰਾਜਾ ਮੀਆਂ ਪੰਧੇਰ, ਰਾਜਾ ਸੰਧੂ, ਸੁਖਦੀਪ ਸਿੰਘ ਦੀਪੀ, ਰਮਨਦੀਪ ਸਿੰਘ ਰਿੰਕਾ, ਜੁਝਾਰ ਸਿੰਘ ਭਿੱਟੇਵੱਢ ਅਤੇ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |