ਜੰਡਿਆਲਾ ਗੁਰੂ, 31 ਮਈ (ਪ੍ਰਮਿੰਦਰ ਸਿੰਘ ਜੋਸਨ)-ਭਾਈ ਗੁਰਇਕਬਾਲ ਸਿੰਘ ਦੀ ਰਹਿਨੁਮਾਈ ਹੇਠ ਅਤੇ ਭਾਈ ਨਰਿੰਦਰ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਬੀਬੀ ਕੌਲਾਂ ਜੀ ਡਿਗਰੀ ਕਾਲਜ ਜੰਡਿਆਲਾ ਗੁਰੂ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਨਤੀਜਿਆਂ ਵਿਚ ਕਾਲਜ ਦੀਆਂ ਬੀ. ਸੀ. ਏ., ਬੀ. ਕਾਮ ਅਤੇ ਬੀ. ਏ. ਸਮੈਸਟਰ ਪਹਿਲਾ, ਤੀਸਰਾ ਅਤੇ ਪੰਜਵਾਂ ਦੀਆਂ ਵਿਦਿਆਰਥਣਾਂ ਦਾ ਨਤੀਜਾ ਸ਼ਾਨਦਾਰ ਰਿਹਾ | ਬੀਬੀ ਕੌਲਾਂ ਜੀ ਡਿਗਰੀ ਕਾਲਜ ਜੰਡਿਆਲਾ ਗੁਰੂ ਦੇ ਮੈਨੇਜਰ ਡਾਇਰੈਕਟਰ ਭਾਈ ਨਰਿੰਦਰ ਸਿੰਘ ਨੇ ਦੱਸਿਆ ਕਿ ਬੀ. ਸੀ. ਏ. ਸਮੈਸਟਰ ਪਹਿਲਾ ਦੇ ਨਤੀਜੇ 'ਚ ਮੁਸਕਾਨ ਪ੍ਰੀਤ ਕੌਰ ਨੇ ਕਾਲਜ 'ਚੋਂ ਪਹਿਲਾ ਸਥਾਨ, ਮਹਿਕਪ੍ਰੀਤ ਕੌਰ ਨੇ ਦੂਸਰਾ, ਪ੍ਰਭਨੂਰ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਬੀ. ਸੀ. ਏ. ਸਮੈਸਟਰ ਤੀਸਰਾ 'ਚੋਂ ਰੁਪਿੰਦਰ ਕੌਰ ਨੇ ਪਹਿਲਾ, ਰੀਆ ਭਾਥ ਨੇ ਦੂਸਰਾ ਅਤੇ ਗੁਰਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਬੀ. ਸੀ. ਏ. ਸਮੈਸਟਰ ਪੰਜਵਾਂ ਦੀ ਕੋਮਲਪ੍ਰੀਤ ਕੌਰ ਨੇ ਪਹਿਲਾ, ਗੁਰ ਸਾਹਿਲਦੀਪ ਕੌਰ ਨੇ ਦੂਸਰਾ ਅਤੇ ਸਨੇਹਦੀਪ ਕੌਰ ਅਤੇ ਸੁਖਦੀਪ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਭਾਈ ਨਰਿੰਦਰ ਸਿੰਘ ਨੇ ਦੱਸਿਆ ਕਿ ਬੀ. ਏ. ਸਮੈਸਟਰ ਪਹਿਲਾ 'ਚੋਂ ਲਵਪ੍ਰੀਤ ਕੌਰ ਨੇ ਪਹਿਲਾ ਨਵਜੋਤ ਕੌਰ ਨੇ ਦੂਸਰਾ ਸਿਮਰਨਜੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਬੀ. ਏ. ਸਮੈਸਟਰ ਤੀਸਰਾ ਦੀ ਮਹਿਕ ਨੇ ਪਹਿਲਾ ਪਲਕਦੀਪ ਕੌਰ ਨੇ ਦੂਸਰਾ, ਰੂਬਲਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਬੀ ਏ ਸਮੈਸਟਰ ਪੰਜਵਾਂ ਦੀ ਲਵਪ੍ਰੀਤ ਕੌਰ ਨੇ ਪਹਿਲਾ, ਕਿਰਨਦੀਪ ਕੌਰ ਨੇ ਦੂਸਰਾ, ਉਪਿੰਦਰਜੀਤ ਕੌਰ ਅਤੇ ਮਨਜੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਬੀ ਕਾਮ ਸਮੈਸਟਰ ਪਹਿਲਾ ਚੋਂ ਜਸਲੀਨ ਕੌਰ ਨੇ ਪਹਿਲਾ, ਸਿਮਰਨਪ੍ਰੀਤ ਕੌਰ ਅਤੇ ਸਿਮਰਨਜੀਤ ਕੌਰ ਨੇ ਦੂਸਰਾ, ਮਨਜੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਬੀ. ਕਾਮ ਸਮੈਸਟਰ ਤੀਸਰਾ 'ਚੋਂ ਅਰਸ਼ਦੀਪ ਕੌਰ ਨੇ ਪਹਿਲਾ, ਜਸਲੀਨ ਕੌਰ ਨੇ ਦੂਸਰਾ, ਦਿਲਪ੍ਰੀਤ ਕੌਰ ਅਤੇ ਪੂਨਮਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਬੀ ਕਾਮ ਸਮੈਸਟਰ ਪੰਜਵਾਂ ਦੀ ਪਵਨਦੀਪ ਕੌਰ ਅਤੇ ਖੁਸ਼ੀ ਨੇ ਪਹਿਲਾ, ਮਹਿਕਪ੍ਰੀਤ ਕੌਰ ਅਤੇ ਮਨਵੀਰ ਕੌਰ ਨੇ ਦੂਸਰਾ, ਜਸਲੀਨ ਕੌਰ ਅਤੇ ਤਮੰਨਾ ਨੇ ਤੀਸਰਾ ਸਥਾਨ ਪ੍ਰਾਪਤ ਕਰਕੇ ਕਾਲਜ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ | ਕਾਲਜ ਦੇ ਐਮ ਡੀ ਭਾਈ ਨਰਿੰਦਰ ਸਿੰਘ ਅਤੇ ਪਿ੍ੰਸੀਪਲ ਕੁਲਵਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਉਹਨਾਂ ਦੇ ਚੰਗੇ ਨਤੀਜੇ ਲਈ ਮੁਬਾਰਕਬਾਦ ਦਿੰਦਿਆਂ ਉਹਨਾਂ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ |