01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸਾਨੂੰ ਸਾਰਿਆਂ ਨੂੰ ਸ਼ਹੀਦਾਂ ਦੇ ਦਰਸਾਏ ਮਾਰਗ 'ਤੇ ਚੱਲਣਾ ਚਾਹੀਦੈ-ਚੇਅਰਮੈਨ ਚੰਦੀ <br/>

Ad Position 21
No active advertisement
ਅਜੀਤ ਡੈਸਕ 01-06-2025
ਜੇਠੂਵਾਲ, 31 ਮਈ (ਮਿੱਤਰਪਾਲ ਸਿੰਘ ਰੰਧਾਵਾ)-ਅੰਮਿ੍ਤਸਰ ਬਟਾਲਾ ਰੋਡ 'ਤੇ ਸਥਿਤ ਗਲੋਬਲ ਇੰਸਟੀਚਿਊਟ ਸੋਹੀਆਂ ਖੁਰਦ ਅੰਮਿ੍ਤਸਰ ਕਾਲਜ ਮੈਨੇਜਮੈਂਟ, ਸਮੂਹ ਸਟਾਫ ਤੇ ਵਿਦਿਆਰਥਣਾਂ ਦੇ ਸਹਿਯੋਗ ਨਾਲ ਪੰਜਵੀਂ ਪਾਤਸ਼ਾਹੀ ਤੇ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਕਾਲਜ ਦੀ ਮੈਨੇਜਮੈਂਟ ਤੇ ਵਿਦਿਆਰਥੀਆਂ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ | ਜਿਸ ਦੀ ਅਰੰਭਤਾ ਚੇਅਰਮੈਨ ਡਾ. ਬਲਦੇਵ ਸਿੰਘ ਚੰਦੀ, ਵਾਈਸ ਚੇਅਰਮੈਨ ਡਾ. ਅਕਾਸ਼ਦੀਪ ਸਿੰਘ ਚੰਦੀ ਵਲੋਂ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸਾਡੇ ਸਭ ਦੇ ਲਈ ਪ੍ਰੇਰਣਾ ਸ੍ਰੋਤ ਹੈ | ਸ੍ਰੀ ਗੁਰੂ ਅਰਜਨ ਦੇਵ ਨੇ ਤੱਤੀ ਤਵੀ 'ਤੇ ਬੈਠ ਕੇ ਸਾਨੂੰ ਭਾਣਾ ਮੰਨਣ ਅਤੇ ਆਪਣੇ ਅਕੀਦੇ ਤੋਂ ਨਾ ਡੋਲਣ ਦੀ ਸੇਧ ਦਿੱਤੀ ਹੈ ਸਾਨੂੰ ਸਾਰਿਆਂ ਨੂੰ ਉਨ੍ਹਾਂ ਦੇ ਦੱਸੇ ਹੋਏ ਮਾਰਗ 'ਤੇ ਚੱਲਣਾ ਚਾਹੀਦਾ ਹੈ | ਡਾ. ਚੰਦੀ ਨੇ ਕਿਹਾ ਕਿ ਸਾਨੂੰ ਅਪਣੀ ਨੇਕ ਕਮਾਈ 'ਚੋਂ ਧਾਰਮਿਕ ਕਾਰਜਾਂ ਅਤੇ ਲੋੜਵੰਦਾਂ ਦੀ ਮਦਦ ਲਈ ਦਸਵੰਧ ਜ਼ਰੂਰ ਕੱਢਣਾ ਚਾਹੀਦਾ ਹੈ ਤਾਂ ਜੋ ਅਸੀਂ ਮਨੁੱਖਤਾ ਦੀ ਸੇਵਾ ਕਰ ਸਕੀਏ | ਇਸ ਮੌਕੇ ਡਾਇਰੈਕਟਰ ਐੱਮ.ਐੱਸ. ਸੈਣੀ ਡਾਇਰੈਕਟਰ ਐਡਮਿਸ਼ਨ ਸੈੱਲ ਬੀ.ਡੀ. ਸ਼ਰਮਾ, ਪਿ੍ੰਸੀਪਲ ਚਰਨਜੀਤ ਸਿੰਘ, ਦਿਲਰਾਜ ਸਿੰਘ ਸਮੇਤ ਸਮੂਹ ਸਟਾਫ ਤੇ ਵਿਦਿਆਰਥਣਾਂ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਰੌਇਆਲ ਕੈਂਬਿ੍ਜ ਸਕੂਲ ਬਿਆਸ ਦੇ ਵਿਦਿਆਰਥੀਆਂ ਨੇ ਆਲ ਇੰਡੀਆ ਕਰਾਟੇ ਚੈਂਪੀਅਨਸ਼ਿਪ ਵਿਚ ਕੀਤਾ ਸ਼ਾਨਦਾਰ ਪ੍ਰਦਰਸ਼ਨ <br... ਅਗਲੀ ਖ਼ਬਰ ਬੀਬੀ ਕੌਲਾਂ ਜੀ ਡਿਗਰੀ ਕਾਲਜ ਦੀਆਂ ਵਿਦਿਆਰਥਣਾਂ ਦੇ ਆਏ ਸ਼ਾਨਦਾਰ ਨਤੀਜੇ <br/>
Ad Position 24