01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਪੰਜਾਬ ਦੇ ਲੋਕ 2027 'ਚ ਕਾਂਗਰਸ ਦੀ ਸਰਕਾਰ ਦੇਖਣਾ ਚਾਹੁੰਦੇ ਹਨ-ਚੇਅਰਮੈਨ ਵਡਾਲਾ <br/>

Ad Position 21
No active advertisement
ਅਜੀਤ ਡੈਸਕ 01-06-2025
ਬਾਬਾ ਬਕਾਲਾ ਸਾਹਿਬ, 31 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-'ਅੱਜ ਪੰਜਾਬ ਵਿਚ ਗੁੰਡਾਗਰਦੀ ਦਾ ਰਾਜ ਹੈ ਅਤੇ ਆਏ ਦਿਨ ਲੁੱਟਾਂ ਖੋਹਾਂ, ਕਤਲੋਗਾਰਤ ਦੇ ਮਾਮਲੇ ਵੱਧ ਰਹੇ ਹਨ, ਕੋਈ ਵੀ ਵਿਅਕਤੀ ਸੁਰੱਖਿਅਤ ਨਹੀਂ ਹੈ ਅਤੇ ਅੱਜ ਚੇਫੇਰੇ ਸਹਿਮ ਦਾ ਮਾਹੌਲ ਹੈ |' ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਸ਼ੁਕਰਾਨਾ ਕਰਨ ਤੋਂ ਬਾਅਦ, ਆਲ ਇੰਡੀਆ ਕਾਂਗਰਸ ਦੇ ਨੈਸ਼ਨਲ ਸੈਕਟਰੀ ਚੇਅਰਮੈਨ ਬਲਕਾਰ ਸਿੰਘ ਵਡਾਲਾ ਨੇ ਕੀਤਾ | ਉਨ੍ਹਾਂ ਕਿਹਾ ਕਿ ਅੱਜ ਵਿਦੇਸ਼ਾਂ 'ਚ ਬੈਠੈ ਗੈਂਗਸਟਰ ਪੰਜਾਬ 'ਚ ਬੈਠੇ ਕਾਰੋਬਾਰੀ ਲੋਕਾਂ ਨੂੰ ਫਿਰੋਤੀਆਂ ਦੇਣ ਲਈ ਫੋਨ ਕਰ ਰਹੇ ਹਨ ਅਤੇ ਪੈਸੇ ਨਾ ਦੇਣ ਦੀ ਸੂਰਤ 'ਚ ਸ਼ੂਟਰਾਂ ਕੋਲੋਂ ਗੋਲੀਆਂ ਚਲਵਾ ਕੇ ਕਤਲ ਕਰਾ ਦਿੰਦੇ ਹਨ | ਲੋਕਾਂ ਦਾ ਜੀਣਾ ਮੁਸ਼ਕਲ ਹੋਇਆ ਪਿਆ ਹੈ ਅਤੇ ਲੋਕ ਹੁਣ 'ਬਦਲਾਅ' ਵਾਲੀ ਸਰਕਾਰ ਨੁੰ 'ਬਦਲਿਆਂ' ਵਾਲੀ ਸਰਕਾਰ ਕਹਿ ਰਹੇ ਹਨ | ਉਨ੍ਹਾਂ ਕਿਹਾ ਕਿ ਲੋਕ ਹੁਣ ਆਪ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹੋ ਚੁਕੇ ਹਨ ਅਤੇ ਪੰਜਾਬ ਵਿਚ ਹੁਣ 2027 ਦੀਆਂ ਚੋਣਾਂ 'ਚ ਦੋਬਾਰਾ ਕਾਂਗਰਸ ਦੀ ਸਰਕਾਰ ਬਣੀ ਵੇਖਣੀ ਚਾਹੁੰਦੇ ਹਨ | ਇਸ ਮੌਕੇ ਨਰਿੰਦਰ ਸਿੰਘ ਵਡਾਲਾ ਪ੍ਰਧਾਨ ਬਲਾਕ ਰਈਆ, ਲਖਵਿੰਦਰ ਸਿੰਘ ਲੱਖਾ ਪ੍ਰਧਾਨ ਬਲਾਕ ਖਡੂਰ ਸਾਹਿਬ, ਸਤਨਾਮ ਸਿੰਘ ਬਿਆਸ ਪ੍ਰਧਾਨ ਬਲਾਕ ਰਈਆ, ਬਲਕਾਰ ਸਿੰਘ ਸਾਬਕਾ ਪੰਚ ਵਡਾਲਾ, ਯੁੱਧਬੀਰ ਸਿੰਘ ਵਡਾਲਾ, ਹਰਵਿੰਦਰ ਸਿੰਘ ਕਾਕਾ ਬਿਆਸ, ਪ੍ਰਧਾਨ ਰਣਜੀਤ ਸਿੰਘ ਰਾਜ ਵਡਾਲਾ, ਰਵੀ ਵਡਾਲਾ, ਜਗਰੂਪ ਸਿੰਘ ਵਡਾਲਾ, ਰਛਪਾਲ ਸਿੰਘ, ਨਿਰਮਲ ਸਿੰਘ, ਗੁਰਪ੍ਰੀਤ ਸਿੰਘ ਫੱਤੂਵਾਲ, ਜਗਮੋਹਨ ਸਿੰਘ ਵਡਾਲਾ, ਸ਼ੀਲਾ ਬਿਆਸ, ਕਾਲੂ ਬਿਆਸ ਅਤੇ ਹੋਰ ਕਾਂਗਰਸੀ ਵਰਕਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਮੀਨ 'ਚੋਂ ਦਸ ਮਰਲੇ ਜਗ੍ਹਾ ਵੇਚ ਕੇ ਸਰਕਾਰੀ ਟੋਇਆਂ ਦੀ ਕੀਤੀ ਰਜਿਸਟਰੀ, ਉੱਚ ਅਧਿਕਾਰੀਆਂ ਤੋਂ ਇਨਸਾਫ਼ ਦੀ ਮੰਗ <b... ਅਗਲੀ ਖ਼ਬਰ ਸੇਂਟ ਸੋਵਰੇਨ ਦੇ ਵਿਦਿਆਰਥੀ 'ਮਾਣ ਧੀਆਂ 'ਤੇ ਐਵਾਰਡ' ਨਾਲ ਸਨਮਾਨਿਤ <br/>
Ad Position 24