01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਜ਼ਮੀਨ 'ਚੋਂ ਦਸ ਮਰਲੇ ਜਗ੍ਹਾ ਵੇਚ ਕੇ ਸਰਕਾਰੀ ਟੋਇਆਂ ਦੀ ਕੀਤੀ ਰਜਿਸਟਰੀ, ਉੱਚ ਅਧਿਕਾਰੀਆਂ ਤੋਂ ਇਨਸਾਫ਼ ਦੀ ਮੰਗ <br/>

Ad Position 21
No active advertisement
ਅਜੀਤ ਡੈਸਕ 01-06-2025
ਜੈਂਤੀਪੁਰ, 31 ਮਈ (ਭੁਪਿੰਦਰ ਸਿੰਘ ਗਿੱਲ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਡੀ. ਜੀ .ਪੀ.ਪੰਜਾਬ, ਡੀ.ਆਈ.ਜੀ ਬਾਡਰ ਰੇਜ, ਐੱਸ.ਐੱਸ .ਪੀ ਅੰਮਿ੍ਤਸਰ ਦਿਹਾਤੀ, ਐੱਸ.ਡੀ.ਐੱਮ ਮਜੀਠਾ ਅਤੇ ਪੰਜਾਬ ਦੇ ਹੋਰ ਉੱਚ ਅਧਿਕਾਰੀਆਂ ਨੂੰ ਦਰਖਾਸਤਾਂ ਦੇ ਕੇ ਇਨਸਾਫ ਦੀ ਮੰਗ ਕਰਦਿਆਂ ਸੁਖਬੀਰ ਕੌਰ ਪਤਨੀ ਕੁਲਵੰਤ ਸਿੰਘ ਵਾਸੀ ਪਿੰਡ ਪਾਖਰਪੁਰਾ ਨੇ ਕਿਹਾ ਕਿ ਮੇਰੇ ਵਲੋਂ ਆਪਣੇ ਪਿੰਡ ਦੇ ਰਹਿਣ ਵਾਲੇ ਇਕ ਪਰਿਵਾਰ ਦਲਬੀਰ ਕੌਰ ਪਤਨੀ ਅਵਤਾਰ ਸਿੰਘ ਕਾਹਲੋਂ ਵਲੋਂ ਸਾਨੂੰ ਆਪਣੀ ਮਾਲਕੀ ਜ਼ਮੀਨ ਵਿਚੋਂ ਦੱਸ ਮਰਲੇ ਜਗ੍ਹਾ ਵੇਚੀ ਗਈ ਸੀ ਜਿਸ ਦੀ ਰਜਿਸਟਰੀ ਸਾਡੇ ਨਾਮ ਕਰਵਾ ਕੇ ਜਗ੍ਹਾ ਦਾ ਕਬਜ਼ਾ ਵੀ ਕਰਵਾ ਦਿੱਤਾ ਜਦ ਤਹਿਸੀਲ ਮਜੀਠਾ ਤੋਂ ਜਮਾਂਬੰਦੀ ਕਢਵਾਉਣ 'ਤੇ ਪਤਾ ਲੱਗਾ ਕਿ ਇਹ ਜਗ੍ਹਾ ਪੰਚਾਇਤੀ ਟੋਇਆਂ ਦੇ ਨਾਮ 'ਤੇ ਹੈ ਜਦ ਇਸ ਸੰਬੰਧੀ ਸਾਡੇ ਵਲੋਂ ਅਵਤਾਰ ਸਿੰਘ ਕਾਹਲੋਂ ਨੂੰ ਜਾਣੂ ਕਰਵਾਇਆ ਤਾਂ ਉਨ੍ਹਾਂ ਵਲੋਂ ਸਾਨੂੰ ਜਾਨੋ ਮਾਰਨ ਦੀਆਂ ਧਮਕੀਆ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਚੁੱਪ ਰਹਿਣ ਲਈ ਕਹਿ ਦਿੱਤਾ ਗਿਆ | ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਦਲਬੀਰ ਕੌਰ ਪਤਨੀ ਅਵਤਾਰ ਸਿੰਘ ਕਾਹਲੋਂ ਵਲੋਂ ਆਪਣੀ ਮਾਲਕੀ ਜ਼ਮੀਨ ਵਿਚੋਂ ਦਸ ਮਰਲੇ ਜਗ੍ਹਾ ਵਾਕਿਆ ਰਕਬਾ ਪਾਖਰਪੁਰ ਵਿਚੋਂ ਰਜਿਸਟਰੀ ਕਰਨ ਲਈ ਸੌਦਾ ਤਹਿ ਕੀਤਾ ਗਿਆ ਸੀ ਤੇ ਰਜਿਸਟਰੀ ਕਰਵਾਉਣ ਮੌਕੇ ਪਿੰਡ ਦੇ ਪੰਚਾਇਤੀ ਟੋਇਆਂ ਦੀ ਕਰਵਾ ਦਿੱਤੀ ਗਈ | ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਾਸੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਮੇਰੇ ਪਰਿਵਾਰ ਦੀ ਜਾਨ ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਤੇ ਧੋਖਾਧੜੀ ਕਰਨ ਵਾਲਿਆਂ ਵਿਰੁੱਧ ਬਣਦੇ ਕਾਨੂੰਨਾਂ ਤਹਿਤ ਕਾਰਵਾਈ ਕੀਤੀ ਜਾਵੇ | ਇਸ ਸੰਬੰਧੀ ਜਦ ਦੂਜੀ ਧਿਰ ਅਵਤਾਰ ਸਿੰਘ ਕਾਹਲੋਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਅਸੀਂ ਸੁਖਬੀਰ ਕੌਰ ਨੂੰ ਆਪਣੀ ਮਾਲਕੀ ਜਗ੍ਹਾ ਵਿਚੋਂ ਦਸ ਮਰਲੇ ਰਜਿਸਟਰੀ ਕੀਤੀ ਗਈ ਹੈ | ਪੰਚਾਇਤੀ ਟੋਇਆਂ ਦਾ ਅਸੀਂ ਆਪਸੀ ਸਹਿਮਤੀ ਨਾਲ ਵਟਾਂਦਰਾ ਕੀਤਾ ਹੈ ਜੋ ਪਿੰਡ ਦੇ ਮੋਹਤਬਰਾਂ ਦੀ ਲਿਖਤ ਹੋਈ ਹੈ ਅਸੀਂ ਪੈਸੇ ਲਏ ਹਨ ਬਾਕੀ ਇਹ ਝੂਠ ਬੋਲਦੇ ਹਨ |

Ad Position 22
No active advertisement
ਪਿਛਲੀ ਖ਼ਬਰ ਦਮਦਮੀ ਟਕਸਾਲ ਵਲੋਂ ਮਹਿਤਾ ਚੌਂਕ ਦੇ ਗੁਰਦੁਆਰਾ ਸ੍ਰੀ ਹਰਗੋਬਿੰਦ ਗੜ੍ਹ ਸਾਹਿਬ ਵਿਖੇ ਸ਼ਹੀਦੀ ਦੀਵਾਨ ਸਜਾਏ <br/> ਅਗਲੀ ਖ਼ਬਰ ਪੰਜਾਬ ਦੇ ਲੋਕ 2027 'ਚ ਕਾਂਗਰਸ ਦੀ ਸਰਕਾਰ ਦੇਖਣਾ ਚਾਹੁੰਦੇ ਹਨ-ਚੇਅਰਮੈਨ ਵਡਾਲਾ <br/>
Ad Position 24