01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਇੰਟਰਨੈਸ਼ਨਲ ਫ਼ਤਹਿ ਅਕੈਡਮੀ ਦੀ ਤਾਇਕਵਾਂਡੋ ਟੀਮ ਨੇ ਤਗਮੇ ਜਿੱਤ ਕੇ ਰਚਿਆ ਇਤਿਹਾਸ

Ad Position 21
No active advertisement
ਅਜੀਤ ਡੈਸਕ 01-06-2025
ਜੰਡਿਆਲਾ ਗੁਰੂ, 31 ਮਈ (ਪ੍ਰਮਿੰਦਰ ਸਿੰਘ ਜੋਸਨ)-ਇੰਟਰਨੈਸ਼ਨਲ ਫ਼ਤਹਿ ਅਕੈਡਮੀ ਜੰਡਿਆਲਾ ਗੁਰੂ ਦੇ ਲੜਕਿਆਂ ਤੇ ਲੜਕੀਆਂ ਦੀ ਤਾਇਕਵਾਂਡੋ ਟੀਮ ਨੇ ਸ੍ਰੀ ਰਾਮ ਆਸ਼ਰਮ ਸਕੂਲ ਅੰਮਿ੍ਤਸਰ ਵਿਚ ਹੋਏ ਜ਼ੋਨਲ ਲੈਵਲ ਤਾਇਕਵਾਂਡੋ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 19 ਸਾਲ ਤੋਂ ਘੱਟ ਉਮਰ ਵਰਗ ਦੇ ਲੜਕੇ ਤੇ ਲੜਕੀਆਂ ਨੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ 14 ਸਾਲ ਤੋਂ ਘੱਟ ਉਮਰ ਵਰਗ ਦੀਆਂ ਲੜਕੀਆਂ ਨੇ ਦੂਸਰਾ ਸਥਾਨ ਹਾਸਿਲ ਕੀਤਾ | 14 ਸਾਲ ਤੋਂ ਘੱਟ ਉਮਰ ਵਰਗ ਦੇ ਲੜਕਿਆਂ ਵਿਚ ਸਮਰ ਪਾਲ ਸਿੰਘ, ਗੁਰਨੂਰ ਸਿੰਘ ਤੇ ਜਗਜੀਤ ਸਿੰਘ ਨੇ ਚਾਂਦੀ ਦੇ ਮੈਡਲ ਹਾਸਿਲ ਕੀਤੇ | 17 ਸਾਲ ਤੋਂ ਘੱਟ ਉਮਰ ਵਰਗ ਦੇ ਲੜਕਿਆਂ ਵਿਚ ਹੁਸਨਪ੍ਰੀਤ ਸਿੰਘ ਨੇ ਸੋਨ, ਗੁਰਪੰਥਪ੍ਰੀਤ ਸਿੰਘ ਨੇ ਚਾਂਦੀ ਤੇ ਰੋਹਿਤ ਸ਼ਰਮਾਂ ਤੇ ਜਰਮਨਪ੍ਰੀਤ ਸਿੰਘ ਨੇ ਕਾਂਸੀ ਦੇ ਮੈਡਲ ਪ੍ਰਾਪਤ ਕੀਤੇ | 19 ਸਾਲ ਤੋਂ ਘੱਟ ਉਮਰ ਵਰਗ ਦੇ ਵਿਚ ਸੁਖਮੀਤ ਸਿੰਘ ਯੁਵਰਾਜ ਸਿੰਘ, ਅੰਸ਼ਪ੍ਰੀਤ ਸਿੰਘ, ਅਭੀਜੋਤ ਸਿੰਘ, ਏਕਮਜੋਤ ਸਿੰਘ ਨੇ ਸੋਨੇ ਅਤੇ ਸ਼ੁਭਕਰਮਨ ਸਿੰਘ ਤੇ ਗੁਰਵੀਰ ਸਿੰਘ ਨੇ ਚਾਂਦੀ ਦੇ ਮੈਡਲ ਹਾਸਿਲ ਕੀਤੇ | ਅਕੈਡਮੀ ਦੇ ਚੇਅਰਮੈਨ ਜਗਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਸ਼ਾਨਦਾਰ ਜਿੱਤ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਕਾਮਯਾਬੀ ਤੁਹਾਡੀ ਅਗਲੇ ਪੜਾਅ ਵੱਲ ਇਕ ਠੋਸ ਕਦਮ ਹੈ |
Ad Position 22
No active advertisement
ਪਿਛਲੀ ਖ਼ਬਰ ਭਲਾ ਪਿੰਡ ਵਿਖੇ ਡੇਢ ਦਰਜਨ ਪਰਿਵਾਰ ਕਾਂਗਰਸ 'ਚ ਸ਼ਾਮਿਲ ਅਗਲੀ ਖ਼ਬਰ ਸ. ਦੇਸਾ ਸਿੰਘ ਮਜੀਠੀਆ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
Ad Position 24