ਹਰਸਾ ਛੀਨਾ, 31 ਮਈ (ਕੜਿਆਲ)-ਵਿਧਾਨ ਸਭਾ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਅੰਮਿ੍ਤਸਰ ਦਿਹਾਤੀ ਪ੍ਰਧਾਨ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਸੂਬੇ ਅੰਦਰ ਵਿਗੜਦੀ ਕਾਨੂੰਨ ਵਿਵਸਥਾ ਕਾਰਨ ਜਿਥੇ ਪੰਜਾਬ ਅੰਦਰ ਕਾਰੋਬਾਰ ਖਤਮ ਹੋਣ ਦੇ ਕੰਡੇ 'ਤੇ ਪੁੱਜੇ ਹਨ, ਉਥੇ ਹੀ ਅੰਮਿ੍ਤਸਰ ਦੀ ਟੂਰਿਸਟ ਇੰਡਸਟਰੀ ਬੁਰੀ ਤਰ੍ਹਾਂ ਡਾਵਾਂਡੋਲ ਹੋਈ ਹੈ | ਸ. ਅਜਨਾਲਾ ਵਿਧਾਨ ਸਭਾ ਹਲਕਾ ਅਜਨਾਲਾ ਤਹਿਤ ਪੈਂਦੇ ਪਿੰਡ ਭਲਾ ਪਿੰਡ ਵਿਖੇ ਕਾਂਗਰਸ ਰੈਲੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਸਦਾ ਲਈ ਅਲਵਿਦਾ ਆਖ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ ਡੇਢ ਦਰਜਨ ਦੇ ਕਰੀਬ ਪਰਿਵਾਰ ਮੁਖੀਆਂ ਤੇ ਹਾਜ਼ਰ ਪਿੰਡ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ | ਇਸ ਸਮੇਂ ਭਲਾ ਪਿੰਡ ਵਾਸੀ ਮੁੱਖਤਾਰ ਸਿੰਘ, ਹਰਜੀਤ ਸਿੰਘ, ਗੁਰਵੇਲ ਸਿੰਘ, ਇੰਦਰਜੀਤ ਸਿੰਘ ਸ਼ਬਜੀ ਵਾਲਾ, ਅੰਗਰੇਜ਼ ਸਿੰਘ, ਅਕਾਸ਼ਦੀਪ ਸਿੰਘ, ਗੁਰਦਿਆਲ ਸਿੰਘ, ਬੀਬੀ ਪਿਆਰ ਕੌਰ, ਦਿਲਬਾਗ ਸਿੰਘ ਤੇ ਹੋਰਾਂ ਵਲੋਂ ਕਾਂਗਰਸ ਵਿਚ ਸ਼ਾਮਿਲ ਹੋਣ 'ਤੇ ਹਰਪ੍ਰਤਾਪ ਸਿੰਘ ਅਜਨਾਲਾ, ਯੂਥ ਆਗੂ ਕੰਵਰਪ੍ਰਤਾਪ ਸਿੰਘ ਅਜਨਾਲਾ ਪਾਰਟੀ ਮਫਲਰ ਪਾ ਕੇ ਸਨਮਾਨਿਤ ਕਰਦਿਆਂ ਪਾਰਟੀ ਵਿਚ ਪੂਰਾ ਮਾਣ-ਸਨਮਾਨ ਦੇਣ ਦਾ ਭਰੋਸਾ ਦਿੱਤਾ | ਇਸ ਸਮੇਂ ਹਰਜੀਤ ਸਿੰਘ, ਸੁਖਵਿੰਦਰ ਸਿੰਘ ਸੁੱਖਾ, ਜਗਬੀਰ ਸਿੰਘ, ਜ਼ੋਰਾਵਰ ਸਿੰਘ ਪੰਚ, ਬੀਰ ਸਿੰਘ, ਬੀਬੀ ਸਵਿੰਦਰ ਕੌਰ ਪੰਚ, ਲਖਵਿੰਦਰ ਸਿੰਘ, ਗੁਰਸੇਵਕ ਸਿੰਘ, ਅਰਸ਼ਦੀਪ ਸਿੰਘ ਤੇ ਰੇਸ਼ਮ ਸਿੰਘ ਆਦਿ ਹਾਜ਼ਰ ਸਨ |