28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਨਾਜਾਇਜ਼ ਸ਼ਰਾਬ ਸਮੇਤ ਵਿਅਕਤੀ ਕਾਬੂ- ਪਰਚਾ ਦਰਜ <br/>

Ad Position 21
No active advertisement
ਅਜੀਤ ਡੈਸਕ 30-08-2025
ਸਠਿਆਲਾ, 29 ਅਗਸਤ (ਜਗੀਰ ਸਿੰਘ ਸਫਰੀ)-ਜ਼ਿਲ੍ਹਾ ਪੁਲਿਸ ਅੰਮਿ੍ਤਸਰ ਦਿਹਾਤੀ ਦੇ ਐੱਸ. ਐੱਸ. ਪੀ. ਮਨਿੰਦਰ ਸਿੰਘ ਵਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਤਹਿਤ ਥਾਣਾ ਬਿਆਸ ਅਧੀਨ ਪੈਂਦੀ ਪੁਲਿਸ ਚੌਂਕੀ ਬੁਤਾਲਾ ਦੇ ਪੁਲਿਸ ਕਰਮਚਾਰੀਆਂ ਵਲੋਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ | ਇਸ ਬਾਰੇ ਪੁਲਿਸ ਚੌਕੀ ਬੁਤਾਲਾ ਦੇ ਇੰਚਾਰਜ ਏ. ਐੱਸ. ਆਈ. ਤੇਜਿੰਦਰ ਸਿੰਘ ਨੇ ਪ੍ਰੈਸ ਨੂੰ ਦੱਸਿਆ ਹੈ ਕਿ ਇਕ ਖਾਸ ਮੁਖਬਾਰ ਨੇ ਦੱਸਿਆ ਹੈ ਕਿ ਪਿੰਡ ਸ਼ਾਹਪੁਰ ਵਿਖੇ ਇਕ ਵਿਅਕਤੀ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ ਤੇ ਉਸ ਦੀ ਸੂਚਨਾ 'ਤੇ ਪੁਲਿਸ ਪਾਰਟੀ ਸਮੇਤ ਹਰਮਨਜੀਤ ਸਿੰਘ ਵਾਸੀ ਸ਼ਾਹਪੁਰ ਦੇ ਘਰ ਰੇਡ ਕੀਤਾ ਤਾਂ ਇਕ ਮੋਨਾ ਵਿਅਕਤੀ ਡੰਗਰਾਂ ਵਾਲੇ ਅੰਦਰੋਂ ਇਕ ਕੈਨ ਪਲਸਾਟਿਕ ਵਾਲਾ ਆਪਣੇ ਹੱਥ ਵਿਚ ਫੜ ਕੇ ਬਾਹਰ ਨਿਕਲ ਰਿਹਾ ਤੇ ਉਹ ਪੁਲਿਸ ਨੂੰ ਵੇਖ ਘਬਰਾ ਗਿਆ ਤਾਂ ਉਹ ਪਲਾਸਟਿਕ ਵਾਲਾ ਕੈਨ ਹੇਠਾਂ ਸੁੱਟ ਕੇ ਦੌੜਨ ਲੱਗਾ ਤਾਂ ਪੁਲਿਸ ਕਰਮਚਾਰੀਆਂ ਨੇ ਮੌਕੇ 'ਤੇ ਉਸ ਨੂੰ ਕਾਬੂ ਲਿਆ | ਜਿਸ ਦੀ ਪਛਾਣ ਹਰਮਨਜੀਤ ਸਿੰਘ ਪੁੱਤਰ ਕਰਮ ਸਿੰਘ ਵਜੋਂ ਹੋਈ ਹੈ | ਚੌਕੀ ਇੰਚਾਰਜ ਏ. ਐੱਸ. ਆਈ. ਤੇਜਿੰਦਰ ਸਿੰਘ ਨੇ ਦੱਸਿਆ ਕੈਨ ਵਿਚੋਂ ਨਾਜਾਇਜ਼ ਸਰਾਬ ਦੀ ਮਿਣਤੀ ਕਰਨ ਤੇ 19 ਬੋਤਲਾਂ 750 ਐੱਮ.ਐੱਲ ਅਤੇ ਇੱਕ ਹੋਰ ਬੋਤਲ 750 ਐੱਮ.ਐੱਮ. ਬਰਾਮਦ ਹੋਈ ਹੈ ਤੇ ਕਥਿਤ ਦੋਸ਼ੀ ਦੇ ਖ਼ਿਲਾਫ਼ 61-1-14 ਐਕਸਾਈਜ਼ ਐਕਟ ਤਹਿਤ ਪਰਚਾ ਦਰਜ ਕਰਕੇ ਮਾਣਯੋਗ ਅਦਾਲਤ ਬਾਬਾ ਬਕਾਲਾ ਸਾਹਿਬ ਵਿਖੇ ਪੇਸ਼ ਕਰਨ ਉਪਰੰਤ ਉਕਤ ਕਥਿਤ ਦੋਸ਼ੀ ਨੂੰ ਅੰਮਿ੍ਤਸਰ ਜੇਲ੍ਹ ਭੇਜ ਦਿੱਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਰੰਜਿਸ਼ ਨੂੰ ਲੈ ਕੇ ਇੱਟਾਂ-ਰੋੜਿਆਂ ਨਾਲ ਹਮਲਾ ਕਰਨ ਦੇ ਲਗਾਏ ਦੋਸ਼, ਇਕ ਜ਼ਖਮੀ <br/> ਅਗਲੀ ਖ਼ਬਰ ਬਰਾਤ ਰੂਪੀ ਨਗਰ ਕੀਰਤਨ ਦਾ ਮਹਿਤਾ ਚੌਂਕ ਵਿਖੇ ਸ਼ਰਧਾ ਨਾਲ ਸੰਗਤਾਂ ਨੇ ਕੀਤਾ ਸਵਾਗਤ
Ad Position 24