28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਸਾਂਸਦ ਡਿੰਪਾ ਵਲੋਂ ਇੰਸ: ਸੋਹਣ ਸਿੰਘ ਬੱਲ ਦੀ ਮੌਤ 'ਤੇ ਦੁੱਖ ਪ੍ਰਗਟ <br/>

Ad Position 21
No active advertisement
ਅਜੀਤ ਡੈਸਕ 30-08-2025
ਸਠਿਆਲਾ, 29 ਅਗਸਤ (ਜਗੀਰ ਸਿੰਘ ਸਫਰੀ)-ਗ੍ਰਾਮ ਪੰਚਾਇਤ ਗੁਰੂ ਤੇਗ ਬਹਾਦਰ ਨਗਰ ਸਠਿਆਲਾ ਦੇ ਸਰਪੰਚ ਦਲਬੀਰ ਸਿੰਘ ਬੱਲ ਅਤੇ ਸ: ਲਖਬੀਰ ਸਿੰਘ ਬੱਲ ਯੂ. ਕੇ. ਦੇ ਸਤਿਕਾਰਯੋਗ ਪਿਤਾ ਸੇਵਾਮੁਕਤ ਇੰਸ: ਸੋਹਣ ਸਿੰਘ ਬੱਲ ਜੋ ਕਿ ਬੀਤੇ ਦਿਨੀ ਗੁਰੂ ਚਰਨਾਂ 'ਚ ਜਾ ਬਿਰਾਜੇ ਹਨ | ਇਸ ਮੌਕੇ ਸਾਬਕਾ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਸਰਪੰਚ ਦਲਬੀਰ ਸਿੰਘ ਬੱਲ, ਲਖਬੀਰ ਸਿੰਘ ਬੱਲ ਯੂ. ਕੇ., ਬਲਵਿੰਦਰ ਸਿੰਘ ਯੂ. ਕੇ., ਬਾਬਾ ਨਰਿੰਦਰ ਸਿੰਘ, ਮਨਵੀਰ ਸਿੰਘ ਯੂ. ਕੇ. ਨਾਲ ਇੰਸ: ਸੋਹਣ ਸਿੰਘ ਬੱਲ ਦੀ ਬੇਵਕਤ ਮੌਤ 'ਤੇ ਅਫਸੋਸ ਕਰਦਿਆਂ ਕਿਹਾ ਕਿ ਜਿਥੇ ਪਰਿਵਾਰ ਨੂੰ ਘਾਟਾ ਪਿਆ ਹੈ ਤੇ ਉਥੇ ਕਾਂਗਰਸ ਪਾਰਟੀ ਨੂੰ ਬਹੁਤ ਵੱਡੀ ਘਾਟ ਹੋਈ ਹੈ, ਜੋ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ | ਇਸ ਮੌਕੇ ਤੇ ਰਿਟਾ: ਡੀ. ਐੱਸ. ਪੀ. ਹਰਕਿ੍ਸ਼ਨ ਸਿੰਘ, ਸਾਬਕਾ ਯੂਥ ਪ੍ਰਧਾਨ ਸੁਰਜਨ ਸਿੰਘ ਭਲਾਈਪੁਰ, ਕਿਸਾਨ ਸੈੱਲ ਦੇ ਜਰਨਲ ਸਕੱਤਰ ਦਲਜੀਤ ਸਿੰਘ ਭੁੱਲਰ ਹਾਜ਼ਰ ਸਨ | ਇਸ ਮੌਕੇ ਸਰਪੰਚ ਦਲਬੀਰ ਸਿੰਘ ਬੱਲ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਦੇ ਭੋਗ 2 ਸਤੰਬਰ ਦਿਨ ਮੰਗਲਵਾਰ ਨੂੰ ਗ੍ਰਹਿ ਵਿਖੇ ਪਾਉਣ ਉਪਰੰਤ ਗੁ: ਸੋਂਹਆਣਾ ਪੱਤੀ ਮਸੂਰ ਕੀ ਵਿਖੇ 12 ਤੋਂ 1 ਵਜੇ ਤੱਕ ਅੰਤਿਮ ਅਰਦਾਸ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਤਲਬੀਰ ਗਿੱਲ ਵਲੋਂ ਮਾਤਾ ਵੈਸ਼ਨੋ ਦੇਵੀ ਯਾਤਰਾ ਦੌਰਾਨ ਪਤਾਲਪੁਰੀ ਦੇ ਮਿ੍ਤਕ ਪਰਿਵਾਰ ਦੇ ਬਚੇ ਮੈਂਬਰ ਨਾਲ ਕੀਤਾ ਦੁੱਖ ਪ੍... ਅਗਲੀ ਖ਼ਬਰ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਸਜਾਏ ਗਏ ਨਗਰ ਕੀਰਤਨ ਦਾ ਨਗਰ ਪੰਚਾਇਤ ਵਲੋਂ ਸਵਾਗਤ <br/>
Ad Position 24